ਕੀਨੀਆ ''ਚ ਸੈਟੇਲਾਈਟ ਸੌਰ ਊਰਜਾ ਨਾਲ ਟੀ. ਵੀ. ਪਹੁੰਚਾ ਰਿਹੈ ਬਿਜਲੀ
Friday, Jan 27, 2017 - 02:32 PM (IST)

ਜਲੰਧਰ- ਸਟੈਨਲੀ ਗਿਕਾਨਿਓ ਦਾ ਕਹਿਣਾ ਹੈ ਕਿ ਟੀ. ਵੀ. ਨੇ ਉਨ੍ਹਾਂ ਨੂੰ ਬਦਲ ਕੇ ਰੱਖ ਦਿੱਤਾ, ਹੁਣ ਉਹ ਆਪਣੇ-ਆਪ ਨੂੰ ਦੁਨੀਆਂ ''ਚ ਜੁੜਿਆ ਹੋਇਆ ਮਹਿਸੂਸ ਕਰਦੇ ਹਨ। ਮੱਧ ਕੀਨੀਆ ਦੇ ਮਵੀਈਆ ''ਚ ਰਹਿਣ ਵਾਲੇ ਸਟੈਨਲੀ ਦੀ ਜ਼ਿੰਦਗੀ ਪਹਿਲਾਂ ਅਜਿਹੀ ਨਹੀਂ ਸੀ, ਦੋ ਬੱਚਿਆਂ ਅਤੇ ਆਪਣੀ ਪਤਨੀ ਨਾਲ ਇਸ ਇਲਾਕੇ ''ਚ ਰਹਿ ਰਹੇ ਸਟੈਨਲੀ ਦੇ ਘਰ ''ਚ ਬਿਜਲੀ ਨਹੀਂ ਸੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇਕਰ ਬਿਜਲੀ ਨਹੀਂ ਹੈ ਤਾਂ ਸੈਟੇਲਾਈਟ ਟੀ. ਵੀ. ਫਿਰ ਕਿਸ ਤਰ੍ਹਾਂ ਚੱਲ ਰਿਹਾ ਹੈ? ਅਸਲ ''ਚ ਇਹ ਸਟੈਨਲੀ ਦੇ ਘਰ ''ਚ ਬਿਜਲੀ ਦਾ ਮੁੱਖ ਸਰੋਤ ਇਹ ਟੀ. ਵੀ. ਹੈ।
ਅਸਲ ''ਚ ਇਸ ਨਵੇਂ ਟੀ. ਵੀ. ਸਰਵਿਸ ਨੂੰ ਊਰਜਾ ਸੂਰਜ ਤੋਂ ਮਿਲਦੀ ਹੈ। ਸਟੈਨਲੀ ਦਾ ਪਰਿਵਾਰ ਉਨ੍ਹਾਂ ਪਰਿਵਾਰਾਂ ''ਚ ਇਕ ਹੈ ਜਿੰਨ੍ਹਾਂ ਨੇ ਅਜ਼ੂਰੀ ਟੀ. ਵੀ. ਦੀ ਸ਼ੁਰੂਆਤ ''ਚ ਹੀ ਸੇਵਾ ਲਈ ਹੈ, ਇਹ ਟੀ. ਵੀ. ਸੈਟੇਲਾਈਟ ਸੌਰ ਊਰਜਾ ਨਾਲ ਚੱਲਦਾ ਹੈ ਅਤੇ ਉਨ੍ਹਾਂ ਦਾ ਪਰਿਵਾਰ 50 ਚੈਨਲਾਂ ਦਾ ਅਨੰਦ ਲੈ ਸਕਦਾ ਹੈ। ਸਟੈਨਲੀ ਦਾ ਕਹਿਣਾ ਹੈ ਕਿ ਇਸ ਸੈਟੇਲਾਈਟ ਟੀ. ਵੀ. ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ ਅਤੇ ਇੰਨਾ ਹੀ ਨਹੀਂ ਕ੍ਰਿਸ਼ੀ ਵਪਾਰ ਲਈ ਦਰਵਾਜ਼ੇ ਵੀ ਖੋਲੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਅਜ਼ੂਰੀ ਟੀ. ਵੀ. ਤੋਂ ਕਾਫੀ ਮਦਦ ਮਿਲ ਰਹੀ ਹੈ। ਮੈਂ ਆਪਣੇ ਪਸੰਦੀਦਾ ਚੈਨਲ ਦੇਖ ਸਕਦਾ ਹਾਂ ਖਾਸਤੌਰ ''ਤੇ ਸ਼ਾਂਬਾ ਸ਼ੇਪ ਅੱਪ ਮੈਨੂੰ ਕ੍ਰਿਸ਼ੀ ਖੇਤਰ ''ਚ ਨਵੀਂ ਜਾਣਕਾਰੀ ਮਿਲ ਰਹੀ ਹੈ।
ਸਟੈਨਲੀ ਆਪਣੀ ਛੋਟੀ ਜਿਹੀ ਖੇਡ ''ਚ ਸਬਜ਼ੀਆਂ ਉਗਾਉਂਦੇ ਹਨ ਅਤੇ ਮੁਰਗੀ ਪਾਲਨ ਕਕਦੇ ਹੈ ਅਤੇ ਉਹ ਕੀਨੀਆ ''ਚ ਉਨ੍ਹਾਂ 69 ਫੀਸਦੀ ਲੋਕਾਂ ''ਚ ਇਕ ਸੀ, ਜਿੰਨ੍ਹਾਂ ਦੇ ਕੋਲ ਟੀ. ਵੀ. ਨਹੀਂ ਹੈ ਪਰ ਦਸੰਬਰ ''ਚ ਬ੍ਰਿਟੇਨ ਦੀ ਸੋਲਰ ਕੰਪਨੀ ਅਜ਼ੂਰੀ ਟੈਕਨਾਲੋਜੀ ਅਤੇ ਕੀਨੀਆ ਸੈਟੇਲਾਈਟ ਸੇਵਾ ਦੇਣ ਵਾਲੇ ਜ਼ੂਕੁ ਨੇ ਮਿਲ ਕੇ ਇਹ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਰਾਹੀ ਉਪਭੋਗਤਾ ਦੇ ਘਰ ਦੀ ਛੱਤ ''ਤੇ ਸੋਲਰ ਪੈਨਲ ਲਾਇਆ ਜਾਂਦਾ ਹੈ ਅਤੇ ਇਹ ਬੈਟਰੀ ਨਾਲ ਜੁੜਿਆ ਹੁੰਦਾ ਹੈ। ਇਸ ਬੈਟਰੀ ਦੀ ਮਦਦ ਨਾਲ ਬਿਜਲੀ ਦੇ ਦੂਜੇ ਉਪਕਰਣ ਵੀ ਚੱਲਦੇ ਹਨ। ਕੀਨੀਆ ''ਚ ਸੌਰ ਊਰਜਾ ਦੇ ਉਤਪਾਦ ਉਂਝ ਤਾਂ ਕਈ ਦਿਨਾਂ ਤੋਂ ਮੌਜੂਦ ਹੈ ਅਤੇ ਕਈ ਗ੍ਰਾਮੀਣ ਇਲਾਕਿਆਂ ''ਚ ਫ੍ਰੀ ਟੂ ਏਅਰ ਟੀ. ਵੀ. ਸਟੇਸ਼ਨ ਆਪਣੀਆਂ ਸੇਵਾਵਾਂ ਵੀ ਦੇ ਰਹੀਆਂ ਹਨ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਜਿੱਥੇ ਬਿਜਲੀ ਹੀ ਨਾ ਪਹੁੰਚੀ ਹੋਵੇ ਉੱਥੇ ਲੋਕ ਸੈਟੇਲਾਈਟ ਚੈਨਲ ਦੇਖ ਰਹੇ ਹਨ।