ਐੱਸ. ਆਈ. ਟੀ. ਵੱਲੋਂ ਢੱਡਰੀਆਂਵਾਲੇ ਖ਼ਿਲਾਫ਼ ਕੇਸ ਰੱਦ ਕਰਨ ਦੀ ਸਿਫਾਰਸ਼
Tuesday, May 20, 2025 - 05:18 PM (IST)

ਪਟਿਆਲਾ : ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਪਟਿਆਲਾ ਪੁਲਸ ਨੂੰ ਜਿਣਸੀ ਸ਼ੋਸ਼ਣ ਅਤੇ ਹੱਤਿਆ ਦੇ ਦੋਸ਼ ਹੇਠ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਦਰਜ ਕੇਸ ਦੀ ਜਾਂਚ ਦਾ ਨਿਰਦੇਸ਼ ਦਿੱਤੇ ਜਾਣ ਤੋਂ ਤਕਰੀਬਨ ਛੇ ਮਹੀਨੇ ਬਾਅਦ ਦੋਸ਼ਾਂ ਦੀ ਜਾਂਚ ਲਈ ਕਾਇਮ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ‘ਐੱਫਆਈਆਰ ਰੱਦ ਕਰਨ’ ਦੀ ਸਿਫਾਰਸ਼ ਕੀਤੀ ਹੈ। ਪਟਿਆਲਾ ਦੇ ਪਸਿਆਣਾ ਥਾਣੇ ’ਚ 7 ਦਸੰਬਰ 2024 ਨੂੰ ਇਹ ਕੇਸ ਦਰਜ ਕੀਤਾ ਗਿਆ ਸੀ। ਪਿਛਲੇ ਹਫ਼ਤੇ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੂੰ ਸੌਂਪੀ ਗਈ ਆਪਣੀ ਅੰਤਿਮ ਰਿਪੋਰਟ ’ਚ ਸਿੱਟ ਨੇ ਕਿਹਾ ਕਿ ਕੇਸ ਰੱਦ ਕਰਨ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ 12 ਸਾਲ ਪੁਰਾਣੇ ਕੇਸ ’ਚ ‘ਕੋਈ ਵੀ ਦੋਸ਼’ ਸਾਬਤ ਨਹੀਂ ਹੋ ਸਕਿਆ।
ਐੱਸ. ਆਈ. ਟੀ. ਮੁਖੀ ਐੱਸਪੀ ਸਵਰਨਜੀਤ ਕੌਰ ਨੇ ਕਿਹਾ ਕਿ ਅਸੀਂ ਆਖਰੀ ਰਿਪੋਰਟ ਪਟਿਆਲਾ ਦੇ ਐੱਸਐੱਸਪੀ ਨੂੰ ਸੌਂਪ ਦਿੱਤੀ ਹੈ। ਮੈਂ ਇਸ ਮਾਮਲੇ ’ਚ ਹੋਰ ਕੁਝ ਨਹੀਂ ਦਸ ਸਕਦੀ। ਡੀਐੱਸਪੀ ਜੀਐੱਸ ਸਿਕੰਦ ਤੇ ਪਸਿਆਣਾ ਦੇ ਐੱਸਐੱਚ ਮਨੋਜ ਸਿੱਟ ਦੇ ਦੋ ਹੋਰ ਮੈਂਬਰ ਹਨ। ਪਟਿਆਲਾ ਪੁਲਸ ਹੁਣ ਸਿੱਟ ਦੇ ਨਤੀਜਿਆਂ ਦੀ ਪੜਤਾਲ ਕਰੇਗੀ, ਜਿਸ ਮਗਰੋਂ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ।