ਸੈਮਸੰਗ ਲਿਆ ਰਹੀ 600MP ਵਾਲਾ ਕੈਮਰਾ ਸੈਂਸਰ, ਜਾਣੋ ਕਦੋਂ ਤਕ ਹੋਵੇਗਾ ਲਾਂਚ

Wednesday, Sep 08, 2021 - 05:54 PM (IST)

ਸੈਮਸੰਗ ਲਿਆ ਰਹੀ 600MP ਵਾਲਾ ਕੈਮਰਾ ਸੈਂਸਰ, ਜਾਣੋ ਕਦੋਂ ਤਕ ਹੋਵੇਗਾ ਲਾਂਚ

ਗੈਜੇਟ ਡੈਸਕ– ਸੈਮਸੰਗ ਵਲੋਂ ਮੋਬਾਇਲ ਫੋਨ ਦੇ ਕੈਮਰੇ ’ਚ ਲਗਾਤਾਰ ਇਨੋਵੇਸ਼ਨ ਕੀਤਾ ਜਾਂਦਾ ਰਿਹਾ ਹੈ। ਸੈਮਸੰਗ ਹੀ ਉਹ ਕੰਪਨੀ ਸੀ, ਜਿਸ ਵਲੋਂ ਸਾਲ 2019 ’ਚ ਦੁਨੀਆ ਦਾ ਪਹਿਲਾ 108 ਮੈਗਾਪਿਕਸਲ ਮੋਬਾਇਲ ਕੈਮਰਾ ਸੈਂਸਰ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਸੈਮਸੰਗ ਨੇ 200 ਮੈਗਾਪਿਕਸਲ ISOCEL HP1 ਵਾਲਾ ਕੈਮਰਾ ਦੀ ਲਾਂਚਿੰਗ ਦਾ ਐਲਾਨ ਕੀਤਾ ਸੀ। ਸੈਮਸੰਗ ਵਲੋਂ ਜਲਦ ਹੀ 200 ਮੈਗਾਪਿਕਸਲ ਸੈਂਸਰ ਵਾਲੇ ਸਮਾਰਟਫੋਨ ਲਾਂਚ ਕੀਤੇ ਜਾਣਗੇ। ਹਾਲਾਂਕਿ, 200 ਮੈਗਾਪਿਕਸਲ ਕੈਮਰਾ ਸੈਂਸਰ ਦੀ ਲਾਂਚਿੰਗ ਤੋਂ ਪਹਿਲਾਂ ਕੰਪਨੀ ਨੇ 600 ਮੈਗਾਪਿਕਸਲ ਵਾਲੇ ਸੈਂਸਰ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 

ਕਿੱਥੇ ਹੋਵੇਗਾ ਇਸਤੇਮਾਲ
sam Mobile ਦੀ ਰਿਪੋਰਟ ਮੁਤਾਬਕ, ਸੈਮਸੰਗ ਇਕ ਨਵੇਂ 600 ਮੈਗਾਪਿਕਸਲ ਕੈਮਰਾ ਸੈਂਸਰ ਦੇ ਡਿਵੈਲਪਮੈਂਟ ’ਤੇ ਕੰਮ ਕਰ ਰਿਹਾ ਹੈ। ਰਿਪੋਰਟ ਦੀ ਮੰਨੀਏ ਤਾਂ 600 ਮੈਗਾਪਿਕਸਲ ਵਾਲੇ ਕੈਮਰਾ ਸੈਂਸਰ ਲਈ ਇੰਤਜ਼ਾਰ ਕਰਨਾ ਹੋਵੇਗਾ। ਸੈਮਸੰਗ ਸਾਲ 2025 ਤਕ 576 ਮੈਗਾਪਿਕਸਲ ਵਾਲਾ ਕੈਮਰਾ ਸੈਂਸਰ ਲਾਂਚ ਕਰ ਸਕਦੀ ਹੈ। ਇਹ ਕੈਮਰਾ ਸੈਂਸਰ ਕੰਪਨੀ ਦੇ ਪ੍ਰੀਮੀਅਮ ਸਮਾਰਟਫੋਨ ’ਚ ਇਸਤੇਮਾਲ ਕੀਤੇ ਜਾ ਸਕਦੇ ਹਨ। ਸੈਮਸੰਗ ਇਲੈਕਟ੍ਰੋਨਿਕਸ ਦੇ ਆਟੋਮੋਟਿਵ ਸੈਂਸਰ ਦੇ ਸੀਨੀਅਰ ਵੀ.ਵੀ. Haechang lee ਦੀ SEMI ਯੂਰਪ ਸਮਿਟ ਦੇ ਪ੍ਰਜੇਂਟੇਸ਼ਨ ਰਾਹੀਂ 600 ਮੈਗਾਪਿਕਸਲ ਕੈਮਰਾ ਸੈਂਸਰ ਦਾ ਖੁਲਾਸਾ ਹੋਇਆ ਹੈ। ਸੈਮਸੰਗ ਦੇ ਅਪਕਮਿੰਗ 576 ਮੈਗਾਪਿਕਸਲ ਕੈਮਰਾ ਸੈਂਸਰ ਨੂੰ ਸਿਰਫ ਸਮਾਰਟਫੋਨ ਲਈ ਹੀ ਨਹੀਂ ਹੋਵੇਗਾ ਸਗੋਂ ਇਸ ਨੂੰ ਆਟੋਮੋਬਾਇਲ ’ਚ ਵੀ ਇਸਤੇਮਾਲ ਕੀਤਾ ਜਾ ਸਕੇਗਾ। ਮਤਲਬ 600 ਮੈਗਾਪਿਕਸਲ ਕੈਮਰੇ ਨੂੰ ਕਾਰ ਅਤੇ ਬਾਈਕ ’ਚ ਇਸਤੇਮਾਲ ਕੀਤਾ ਜਾ ਸਕੇਗਾ। ਨਾਲ ਹੀ ਡਰਾਈਵਰਲੈੱਸ ਕਾਰ ਲਈ ਵੀ ਸੈਮਸੰਗ ਦਾ 600 ਮੈਗਾਪਿਕਸਲ ਕੈਮਰਾ ਸੈਂਸਰ ਕਾਫੀ ਉਪਯੋਗੀ ਸਾਬਿਤ ਹੋਵੇਗਾ। 

Galaxy S21 ’ਚ ਦਿੱਤਾ ਗਿਆ 108MP ਕੈਮਰਾ ਸੈਂਸਰ
ਮੌਜੂਦਾ ਸਮੇਂ ’ਚ ਜ਼ਿਆਦਾਤਰ ਸਮਾਰਟਫੋਨ ’ਚ 108 ਮੈਗਾਪਿਕਸਲ ਕੈਮਰਾ ਦਿੱਤੇ ਜਾ ਰਹੇ ਹਨ। ਉਥੇ ਹੀ ਸ਼ਾਓਮੀ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਵਲੋਂ 200 ਮੈਗਾਪਿਕਸਲ ਵਾਲੇ ਕੈਮਰਾ ਫੋਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਜੇਕਰ 200 ਮੈਗਾਪਿਕਸਲ ਕੈਮਰਾ ਫੋਨ ਦੀ ਗੱਲ ਕਰੀਏ ਤਾਂ ਇਸ ਵਿਚ ਇਕ ਨਵੀਂ ਪਿਕਸਲ ਬਾਈਨਰੀ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਨੂੰ ChameleonCell ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਪਕਮਿੰਗ Galaxy S21 ਸੀਰੀਜ਼ ’ਚ ਮੈਕਸੀਮਮ 108 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਸ ਵਿਚ ਸਨੈਪਡ੍ਰੈਗਨ 88 ਫਲੈਗਸ਼ਿਪ ਚਿਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਚਿਪਸੈੱਟ 200 ਮੈਗਾਪਿਕਸਲ ਕੈਮਰਾ ਸੈਂਸਰ ਵੀ ਇਸਤੇਮਾਲ ਕੀਤਾ ਜਾ ਸਕੇਗਾ। 


author

Rakesh

Content Editor

Related News