ਸੈਲਫ ਡਰਾਈਵਿੰਗ ਕਾਰਾਂ ਦੇ ਪੇਟੈਂਟ ਫਾਈਲ ਕਰਨ ’ਚ ਸੈਮਸੰਗ ਸਭ ਤੋਂ ਅੱਗੇ

01/01/2019 3:56:20 PM

ਗੈਜੇਟ ਡੈਸਕ– ਯੂਰਪ ’ਚ ਟਰਡੀਸ਼ਨਲ ਕਾਰ ਨਿਰਮਾਤਾਵਾਂ ਦੇ ਮੁਕਾਬਲੇ ਸੈਲਫ ਡਰਾਈਵਿੰਗ ਕਾਰਾਂ ਦੀਆਂ ਸਭ ਤੋਂ ਜ਼ਿਆਦਾ ਪੇਟੈਂਟ ਐਪਲੀਕੇਸ਼ਨਾਂ ਸੈਮਸੰਗ ਇਲੈਕਟ੍ਰੋਨਿਕਸ ਕੋ. ਨੇ ਦਾਖਲ ਕੀਤੀਆਂ ਹਨ। ਯੂਰਪੀ ਪੇਟੈਂਟ ਦਫਤਰ (ਈ.ਪੀ.ਓ.) ਦੁਆਰਾ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਯੂਰਪ ’ਚ 2017 ’ਚ ਸੈਲਫ ਡਰਾਈਵਿੰਗ ਕਾਰਾਂ ਦੀਆਂ ਕੁਲ 3,998 ਐਪਲੀਕੇਸ਼ਨਾਂ ਦਾਖਲ ਕੀਤੀਆਂ ਗਈਆਂ ਜੋ ਕਿ 2011 ’ਚ ਦਾਖਲ ਕੀਤੀਆਂ ਗਈਆਂ 922 ਐਪਲੀਕੇਸ਼ਨਾਂ ਦੇ ਮੁਕਾਬਲੇ 3 ਗੁਣਾ ਹੈ। 

ਸਾਲ 2011-2017 ’ਚ ਸੈਮਸੰਗ ਇਲੈਕਟ੍ਰੋਨਿਕਸ ਨੇ ਸਭ ਤੋਂ ਜ਼ਿਆਦਾ 624 ਪੇਟੈਂਟ ਐਪਲੀਕੇਸ਼ਨਾਂ ਦਾਖਲ ਕੀਤੀਆਂ ਹਨ। ਇਸ ਤੋਂ ਬਾਅਦ ਅਮਰੀਕੀ ਆਈ.ਟੀ. ਦਿੱਗਜ ਇਨਟੈੱਲ ਕਾਰਪ ਹੈ, ਜਿਸ ਨੇ 590 ਐਪਲੀਕੇਸ਼ਨਾਂ ਦਾਖਲ ਕੀਤੀ। ਈ.ਪੀ.ਓ. ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਮਰੀਕੀ ਚਿੱਪ ਨਿਰਮਾਤਾ ਕਵਾਲਕਾਮ ਇੰਕ ਨੇ 361,ਦਖਣ ਕੋਰੀਆ ਦੀ ਹੀ ਐੱਲ.ਜੀ. ਇਲੈਕਟ੍ਰੋਨਿਕਸ ਨੇ 348, ਜਰਮਨੀ ਦੀ ਇੰਜੀਨੀਅਰਿੰਗ ਫਰਮ ਬਾਸ਼ ਨੇ 343 ਪੇਟੈਂਟ ਐਪਲੀਕੇਸ਼ਨਾਂ ਦੱਖਲ ਕੀਤੀਆਂ ਹਨ। 

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸੈਲਫ ਡਰਾਈਵਿੰਗ ਕਾਰਾਂ ਦੇ ਵਿਕਾਸ ਦੀ ਕੋਸ਼ਿਸ਼ ਪਾਰੰਪਰਿਕ ਵਾਹਨ ਨਿਰਮਾਤਾਵਾਂ ਦੇ ਮੁਕਾਬਲੇ ਸੂਚਨਾ ਅਤੇ ਤਕਨੀਕ ਨਾਲ ਜੁੜੀਆਂ ਕੰਪਨੀਆਂ ਜ਼ਿਆਦਾ ਕਰ ਰਹੀਆਂ ਹਨ। ਇਸ ਸੂਚੀ ’ਚ ਸ਼ਾਮਲ ਚੋਟੀ ਦੀਆਂ 10 ਕੰਪਨੀਆਂ ’ਚੋਂ ਸਿਰਫ 3 ਕੰਪਨੀਆਂ- ਬਾਸ਼, ਟੋਇਟਾ ਮੋਟਰ ਕਾਪ ਅਤੇ ਕਾਂਟਿਨੈਂਟਲ ਏ.ਜੀ. ਹੀ ਵਾਹਨ ਉਦਯੋਗ ਦੀਆਂ ਕੰਪਨੀਆਂ ਹਨ।


Related News