ਸੈਮਸੰਗ ਮਿਡ-ਰੇਂਜ ਸਮਾਰਟਫੋਨ ਲਈ ਲਿਆਏਗੀ ਸਸਤਾ ਵਾਇਰਲੈੱਸ ਚਾਰਜਰ

Tuesday, Oct 30, 2018 - 02:01 PM (IST)

ਗੈਜੇਟ ਡੈਸਕ– ਦੱਖਣ ਕੋਰੀਆ ਦੀ ਕੰਪਨੀ ਮਿਡ-ਰੇਂਜ ਸਮਾਰਟਫੋਨ ਲਈ ਸਸਤਾ ਵਾਇਰਲੈੱਸ ਚਾਰਜਰ ਲਿਆ ਰਹੀ ਹੈ। ਰਿਪੋਰਟ ਮੁਤਾਬਕ, ਸੈਮਸੰਗ ਇਕ ਨਵੇਂ ਵਾਇਰਲੈੱਸ ਚਾਰਜਰ ’ਤੇ ਕੰਮ ਕਰ ਰਹੀ ਹੈ, ਇਹ ਹੁਣ ਤਕ ਦਾ ਸਭ ਤੋਂ ਸਸਤਾ ਵਾਇਰਲੈੱਸ ਚਾਰਜਰ ਹੋਵੇਗਾ। ਸੈਮਸੰਗ ਨੇ ਗਲੈਕਸੀ ਨੋਟ 9 ਸਮਾਰਟਫੋਨ ਨੂੰ ਲਾਂਚ ਕਰਦੇ ਸਮੇਂ ਆਪਣਾ ਨਵਾਂ ਵਾਇਰਲੈੱਸ ਚਾਰਜਰ ਪੇਸ਼ ਕੀਤਾ ਸੀ।ਕੰਪਨੀ ਨੇ ਵਾਇਰਲੈੱਸ ਚਾਰਜਰ Duo ਪੇਸ਼ ਕੀਤਾ ਸੀ। ਇਸ ਡਿਵਾਈਸ ਨੂੰ ਇਸ ਤਰ੍ਹਾਂ ਬਣਾਇਆ ਸੀ ਕਿ ਇਕ ਹੀ ਸਮੇਂ ’ਚ ਇਸ ਨਾਲ ਦੋ ਡਿਵਾਈਸਿਜ਼ ਨੂੰ ਚਾਰਜ ਕੀਤਾ ਜਾ ਸਕਦਾ ਹੈ। ਹੁਣ ਸੈਮਸੰਗ, ਆਪਣੀ ਰਣਨੀਤੀ ’ਚ ਬਦਲਾਅ ਕਰਦੇ ਹੋਏ ਸਸਤਾ ਵਾਇਰਲੈੱਸ ਚਾਰਜ ਲਿਆ ਰਹੀ ਹੈ। ਇਹ ਇਕ ਮਾਰਕੀਟ ਸਟੈਟਰਜੀ ਹੋ ਸਕਦੀ ਹੈ ਕਿਉਂਕਿ ਸੈਮਸੰਗ ਦਾ ਆਉਣ ਵਾਲਾ ਵਾਇਰਲੈੱਸ ਚਾਰਜਰ ਹੁਣ ਤਕ ਦਾ ਸਭ ਤੋਂ ਸਸਤਾ ਵਾਇਰਲੈੱਸ ਚਾਰਜਰ ਹੋਵੇਗਾ।

GalaxyClub.nl ਮੁਤਾਬਕ, ਸੈਮਸੰਗ ਦਾ ਇਹ ਆਉਣ ਵਾਲਾ ਵਾਇਰਲੈੱਸ ਚਾਰਜਰ €34.99 (ਕਰੀਬ 2,900 ਰੁਪਏ) ਦਾ ਹੋਵੇਗਾ। ਦੱਸ ਦੇਈਏ ਕਿ ਇਸ ਸਮੇਂ ਭਾਰਤ ’ਚ ਸੈਮਸੰਗ ਦੀ ਸਭ ਤੋਂ ਵੱਡੀ ਚੁਣੌਤੀ ਚਾਈਨੀਜ਼ ਸਮਾਰਟਫੋਨ ਬ੍ਰਾਂਡਸ ਹਨ। 


Related News