ਸੈਮਸੰਗ ਲਿਆ ਰਹੀ ਹੈ ਖਾਸ ਫੋਨ, ਖਿੱਚਣ ’ਤੇ ਵੱਡੀ ਹੋ ਜਾਵੇਗੀ ਸਕਰੀਨ

07/16/2019 5:45:05 PM

ਗੈਜੇਟ ਡੈਸਕ– ਸੈਮਸੰਗ ਇਕ ਖਾਸ ਤਰ੍ਹਾਂ ਦਾ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਸਾਲ ਦੀ ਸ਼ੁਰੂਆਤ ’ਚ ਸੈਮਸੰਗ ਨੇ ਆਪਣਾ ਪਹਿਲਾ ਫੋਲਡੇਬਲ ਸਮਾਰਟਫੋਨ ‘ਗਲੈਕਸੀ ਫੋਲਡ’ ਪੇਸ਼ ਕੀਤਾ ਸੀ। ਹੁਣ ਕੰਪਨੀ ਰੀਟ੍ਰੈਕਟਬਲ ਸਕਰੀਨ ਵਾਲਾ ਸਮਾਰਟਫੋਨ (ਅਜਿਹਾ ਸਮਾਰਟਫੋਨ ਜਿਸ ਦੀ ਸਕਰੀਨ ਨੂੰ ਖਿੱਚ ਕੇ ਵਧਾਇਆ ਜਾ ਸਕੇ) ਲਿਆਉਣ ਜਾ ਰਹੀ ਹੈ। ਸੈਮਸੰਗ ਨੇ ਬੀਤੇ ਦਿਨੀਂ ਬਾਹਰ ਵਲ ਸਕਰੀਨ ਵਾਲੇ ਫੋਲਡੇਬਲ ਸਮਾਰਟਫੋਨ ਅਤੇ ਡਿਊਲ ਫੋਲਡੇਬਲ ਜੁਆਇੰਟਸ ਵਾਲੇ ਟੈਬਲੇਟ ਦਾ ਪੇਟੈਂਟ ਫਾਇਲ ਕੀਤਾ ਸੀ। ਇੰਨਾ ਹੀ ਨਹੀਂ, ਸੈਮਸੰਗ ਇਕ ਅਜਿਹਾ ਸਮਾਰਟਫੋਨ ਵੀ ਤਿਆਰ ਕਰਨ ਦੀ ਕੋਸ਼ਿਸ਼ ’ਚ ਹੈ, ਜਿਸ ਦੀ ਸਕਰੀਨ ਨੂੰ ਖਿੱਚ ਕੇ ਵੱਡਾ ਕੀਤਾ ਜਾ ਸਕੇਗਾ। 

ਸੈਮਸੰਗ ਦੇ ਇਸ ਨਵੇਂ ਡਿਵੈੱਲਪਮੈਂਟ ਦਾ ਸਬੂਤ ਨਵੇਂ ਪੇਟੈਂਟ ਦੇ ਤੌਰ ’ਤੇ LetsGoDigital ਵੈੱਬਸਾਈਟ ’ਤੇ ਦੇਖਣ ਨੂੰ ਮਿਲਿਆ ਹੈ। ਪੇਟੈਂਟ ’ਚ ਨਾ ਸਿਰਫ ਇਕ ਖਿੱਚ ਕੇ ਵਧਾਈ ਜਾ ਸਕਣ ਵਾਲੀ ਸਕਰੀਨ ਵਾਲੇ ਸਮਾਰਟਫੋਨ ਦਾ ਜ਼ਿਕਰ ਹੈ, ਸਗੋਂ ਇਹ ਦੱਸਿਆ ਗਿਆ ਹੈ ਕਿ ਇਸ ਨੂੰ ਕਿਵੇਂ ਡਿਜ਼ਾਈਨ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਸਕਰੀਨ ਦੋਵਾਂ ਪਾਸੇ ਵਧਾਈ ਜਾ ਸਕੇਗੀ, ਜਿਸ ਦੀ ਮਦਦ ਨਾਲ ਹਾਈਬ੍ਰਿਟ ਸਮਾਰਟਫੋਨ ਕਿਸੇ ਟੈਬਲੇਟ ਵਰਗਾ ਬਣ ਜਾਵੇਗਾ ਅਤੇ ਯੂਜ਼ਰਜ਼ ਨੂੰ ਵੱਡੀ ਸਕਰੀਨ ਵਾਲਾ ਐਕਸਪੀਰੀਅੰਸ ਮਿਲ ਸਕੇਗਾ। ਸਾਹਮਣੇ ਆਈ ਕੰਸੈਪਟ ਤਸਵੀਰ ’ਚ ਸਮਾਰਟਫੋਨ ਦੀ ਮੇਨ ਸਕਰੀਨ ਅਤੇ ਵੱਡੀ ਸਕਰੀਨ ਦੇ ਵਿਚ ਕੋਈ ਜੋੜ ਨਹੀਂ ਦਿਸ ਰਿਹਾ। ਜਦੋਂਕਿ ਗਲੈਕਸੀ ਫੋਲਡ ਦੇ ਜੁਆਇੰਟ ’ਤੇ ਕੰਪਨੀ ਨੂੰ ਲੰਮੇ ਸਮੇਂ ਤਕ ਕੰਮ ਕਰਨਾ ਪਿਆ ਹੈ। 

PunjabKesari

ਰੋਲਆਊਟ ਹੋ ਕੇ ਬਾਹਰ ਆਉਂਦੀ ਹੈ ਸਕਰੀਨ
ਦੱਸ ਦੇਈਏ ਕਿ ਸੈਮਸੰਗ ਦੇ ਇਸ ਸਮਾਰਟਫੋਨ ਦਾ ਡਿਜ਼ਾਈਨ ਕਿਤੋਂ ਵੀ ਪਿਛਲੇ ਸਾਲ ਦਿਸੇ ZTE Amon-M ਵਰਗਾ ਨਹੀਂ ਹੈ ਅਤੇ ਇਸ ਵਿਚ ਦੋਵਾਂ ਪਾਸੇ ਮੁੜਨ ਵਾਲੀ ਸਕਰੀਨ ਰੋਲਆਊਟ ਹੋ ਕੇ ਬਾਹਰ ਆਉਂਦੀ ਹੈ। ਫਿਲਹਾਲ ਇਸ ’ਤੇ ਕੋਈ ਟਿੱਪਣੀ ਕਰਨਾ ਅਜੇ ਜਲਦਬਾਜ਼ੀ ਹੋਵੇਗੀ। ਪੇਟੈਂਟ ਫਾਈਲਿੰਗ ’ਚ ਕਿਹਾ ਗਿਆ ਹੈ ਕਿ ਡਿਵਾਈਸ ’ਚ ਇਕ ਪੰਚ-ਹੋਲ ਕੱਟ-ਆਊਟ ਤੋਂ ਇਲਾਵਾ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੇਠਲੇ ਪਾਸੇ ਦਿੱਤਾ ਜਾਵੇਗਾ। ਇਸ ਡਿਵਾਈਸ ’ਚ ਸਪੀਕਰ ਗ੍ਰਿੱਲ ਤਾਂ ਮਿਲੇਗੀ ਪਰ ਨਵੇਂ ਪ੍ਰੀਮੀਅਮ ਡਿਵਾਈਸਿਜ਼ ਦੀ ਤਰ੍ਹਾਂ ਹੀ 3.5mm ਹੈੱਡਫੋਨ ਜੈੱਕ ਨਹੀਂ ਦਿੱਤਾ ਜਾਵੇਗਾ। 


Related News