ਜਲਦ ਲਾਂਚ ਹੋਵੇਗਾ ਸੈਮਸੰਗ ਦਾ ਇਹ ਨਵਾਂ ਟੈਬਲੇਟ
Tuesday, Jan 29, 2019 - 02:15 AM (IST)
ਗੈਜੇਟ ਡੈਸਕ—ਸਾਊਥ ਕੋਰੀਆ ਦੀ ਇਲੈਕਟ੍ਰਾਨਿਕ ਕੰਪਨੀ ਸੈਮਸੰਗ ਇਕ ਨਵਾਂ ਟੈਬਲੇਟ ਲਿਆਉਣ ਜਾ ਰਹੀ ਹੈ। ਇਸ ਦੀ ਲਾਂਚਿੰਗ ਇਸ ਸਾਲ ਮੋਬਾਇਲ ਵਰਲਡ ਕਾਂਗਰਸ (MWC) 'ਚ ਹੋਵੇਗੀ ਜੋ 25 ਫਰਵਰੀ ਤੋਂ 28 ਫਰਵਰੀ ਤੱਕ ਚੱਲੇਗਾ। ਦੱਸ ਦੱਈਏ ਕਿ ਸੈਮਸੰਗ ਗਲੈਕਸੀ ਵਿਊ 20 ਨਾਂ ਦਾ ਪਿਛਲੇ ਸਾਲ ਆਏ ਸੈਮਸੰਗ ਦੇ ਗਲੈਕਸੀ ਵਿਊ ਦਾ ਅਪਡੇਟੇਡ ਵਰਜ਼ਨ ਹੋਵੇਗਾ। ਇਹ ਸੈਮਸੰਗ ਦੇ SM-T927A ਮਾਡਲ ਵਰਗਾ ਹੀ ਹੈ ਅਤੇ ਇਸ ਦਾ ਵਾਈ-ਫਾਈ ਅਤੇ ਬਲੂਟੁੱਥ ਸਰਟੀਫਿਕੇਸ਼ਨ ਟੈਸਟ ਹੋ ਚੁੱਕਿਆ ਹੈ। ਜਾਣਕਾਰੀ ਲਈ ਦੱਸ ਦੱਈਏ ਕਿ ਸੈਮਸੰਗ ਨੇ 2015 'ਚ 19.4 ਇੰਚ ਦਾ ਇਕ ਟੈਬਲੇਟ ਗਲੈਕਸੀ ਵਿਊ ਮਾਰਕੀਟ 'ਚ ਪੇਸ਼ ਕੀਤਾ ਸੀ ਜਿਸ ਦਾ ਸਕਸੈਸਰ ਵੀ ਜਲਦ ਹੀ ਆ ਗਿਆ ਸੀ। ਇਸ ਨਵੇਂ ਟੈਬਲੇਟ ਦਾ ਨਾਂ Galaxy View 2 ਹੈ, ਜਿਸ 'ਚ ਯੂਜ਼ਰਸ ਨੂੰ ਕਈ ਸ਼ਾਨਦਾਰਾ ਫੀਚਰਸ ਦੇਖਣ ਨੂੰ ਮਿਲਣਗੇ।

ਫੀਚਰਸ
ਇਸ ਦੀ ਸਕਰੀਨ 17.5 ਇੰਚ ਦੀ ਹੋਵੇਗੀ ਅਤੇ ਇਹ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਚੱਲੇਗਾ। ਇਸ 'ਚ 1.59 hz octa-core Exynos 7885 ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ 3ਜੀ.ਬੀ. ਰੈਮ ਦੀ ਮੈਮੋਰੀ ਦਿੱਤੀ ਗਈ ਹੈ। ਸੈਮਸੰਗ ਦੇ ਪਹਿਲੇ ਦੇ ਟੈਬਲੇਟ 'ਚ ਬ੍ਰੀਫਕੇਸ ਵਰਗਾ ਹੈਂਡਲ ਸੀ ਜੋ ਇਸ ਨਵੇਂ ਟੈਬਲੇਟ 'ਚ ਨਹੀਂ ਹੋਵੇਗਾ। ਇਹ ਇਕ ਨੋਟਬੁੱਕ ਵਰਗਾ ਹੋਵੇਗਾ। ਇਸ 'ਚ 17.5 ਇੰਚ ਦੀ ਫੁੱਲ ਐੱਚ.ਡੀ. ਡਿਸਪਲੇਅ ਹੋਵੇਗੀ ਅਤੇ ਇਹ 18.4 ਇੰਚ ਵਾਲੇ ਸੈਮਸੰਗ ਦੇ ਪਹਿਲੇ ਟੈਬਲੇਟ ਨਾਲੋ ਕੁਝ ਛੋਟਾ ਹੋਵੇਗਾ। ਕੁਨਕੈਟੀਵਿਟੀ ਲਈ ਇਸ 'ਚ 5.0 ਬਲੂਟੁੱਥ ਫੀਚਰ ਦਿੱਤਾ ਗਿਆ ਹੈ, ਨਾਲ ਹੀ ਡਿਊਲ ਬੈਂਡ ਵਾਈ-ਫਾਈ ਦੀ ਸੁਵਿਧਾ ਵੀ ਦਿੱਤੀ ਗਈ ਹੈ।

ਗਲੈਕਸੀ ਵਿਊ ਟੈਬ2 ਦਾ ਡਿਜ਼ਾਈਨ ਉਨ੍ਹਾਂ ਯੂਜ਼ਰਸ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਹੈ ਜਿਨ੍ਹਾਂ ਨੂੰ ਵੀਡੀਓ ਸਟਰੀਮਿੰਗ ਲਈ ਵੱਡੀ ਸਕਰੀਨ ਦੀ ਜ਼ਰੂਰਤ ਹੁੰਦੀ ਹੈ। ਅਜਿਹੇ 'ਚ ਇਸ ਦੀ ਸਕਰੀਨ ਸਾਈਜ਼ ਪਹਿਲੇ ਦੇ ਮੁਕਾਬਲੇ ਘਟ ਕੀਤੀ ਗਈ, 'ਤੇ ਇਸ ਦਾ ਵਰਜ਼ਨ ਵੀ ਘਟ ਹੈ ਜਿਸ ਨਾਲ ਯੂਜ਼ਰਸ ਨੂੰ ਇਸ ਕਿਤੇ ਵੀ ਲਿਜਾਣਾ ਆਸਾਨ ਹੋਵੇਗਾ। ਸੈਮਸੰਗ ਗਲੈਕਸੀ ਵਿਊ ਨੂੰ 700 ਯੂਰੋ (ਕਰੀਬ 56,000 ਰੁਪਏ) ਦੀ ਕੀਮਤ 'ਤੇ ਮਾਰਕੀਟ 'ਚ ਪੇਸ਼ ਕੀਤਾ ਸੀ। ਫਿਲਹਾਲ ਗਲੈਕੀ ਵਿਊ ਟੈਬ2 ਦੀ ਕੀਮਤ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
