ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਪਾਵਰਫੁਲ ਏਅਰ ਪਿਊਰੀਫਾਇਰ, ਕੀਮਤ 12,990 ਰੁਪਏ ਤੋਂ ਸ਼ੁਰੂ

Saturday, Nov 05, 2022 - 02:00 PM (IST)

ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਪਾਵਰਫੁਲ ਏਅਰ ਪਿਊਰੀਫਾਇਰ, ਕੀਮਤ 12,990 ਰੁਪਏ ਤੋਂ ਸ਼ੁਰੂ

ਗੈਜੇਟ ਡੈਸਕ– ਕੰਜ਼ਿਊਮਰ ਇਲੈਕਟ੍ਰੋਨਿਕਸ ਬ੍ਰਾਂਡ ਸੈਮਸੰਗ ਨੇ ਭਾਰਤ ’ਚ ਆਪਣੇ ਪਾਵਰ ਪੈਕਡ ਇੰਟਰਨੈੱਟ ਆਫ ਥਿੰਗਸ (IoT) ਅਨੇਬਲਡ ਏੱਰ ਪਿਊਰਫਾਇਰ ਦੀ ਨਵੀਂ ਰੇਂਜ ਲਾਂਚ ਕੀਤੀ ਹੈ। ਕੰਪਨੀ ਦੇ ਇਹ ਨਵੇਂ ਏਅਰ ਪਿਊਰੀਫਾਇਰ 645 ਵਰਗ ਫੁਟ ਤਕ ਦੇ ਵੱਡੇ ਖੇਤਰ ਨੂੰਕਵਰ ਕਰਦੇ ਹਨ। ਇਹ ਏਅਰ ਪਿਊਰੀਫਾਇਰ ਮਾਸਟਰ ਬੈੱਡਰੂਮ, ਫਿਟਨੈੱਸ ਸਟੂਡੀਓਜ਼, ਹਸਪਤਾਲ ਦੇ ਕਮਰਿਆਂ ਅਤੇ ਦੂਜੀਆਂ ਵੱਡੀਆਂ ਥਾਵਾਂ ਲਈ ਪਰਫੈਕਟ ਹਨ। ਨਵੇਂ ਏਅਰ ਪਿਊਰੀਫਾਇਰ-AX46 ਅਤੇ AX32 ਮਾਡਲਾਂ ਨੂੰ ਵਨ-ਬਟਨ ਕੰਟਰੋਲ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਹ ਏਅਰ ਪਿਊਰੀਫਾਇਰ 99.97 ਫੀਸਦੀ ਨੈਨੋ-ਸਾਈਜ਼ ਦੇ ਕਣ, ਬਹੁਤ ਹੀ ਬਰੀਕ ਧੂੜ ਦੇ ਕਣਾਂ, ਬੈਕਟੀਰੀਆ ਅਤੇ ਐਲਰਜੀਨ ਨੂੰ ਹਟਾ ਦਿੰਦੇ ਹਨ। 

ਆਈ.ਓ.ਟੀ. ਦਾ ਸਪੋਰਟ ਹੋਣ ਕਾਰਨ ਇਨ੍ਹਾਂ ਏਅਰ ਪਿਊਰੀਫਾਇਰ ਨੂੰ ਤੁਸੀਂ ਆਪਣੇ ਫੋਨ ਨਾਲ ਵੀ ਕੰਟਰੋਲ ਕਰ ਸਕੋਗੇ। ਇਸਤੋਂ ਇਲਾਵਾ ਤੁਸੀਂ ਫੋਨ ਰਾਹੀਂ ਹੀ ਹਵਾ ਦੀ ਕੁਆਲਿਟੀ ਦੀ ਜਾਂਚ ਕਰ ਸਕਦੇ ਹੋ ਅਤੇ ਏਅਰ ਪਿਊਰੀਫਾਇਰ ਦੇ ਦੂਜੇ ਫੰਕਸ਼ੰਸ ਨੂੰ ਕੰਟਰੋਲ ਕਰ ਸਕਦੇ ਹੋ।

ਨਵੀਂ ਰੇਂਜ ’ਚ ਇਕ ਮਲਟੀਲੈਵਲ ਕਪੈਸਿਟੀ ਵਾਲਾ ਪਿਊਰੀਫਿਕੇਸ਼ਨ ਸਿਸਟਮ ਵੀ ਹੈ, ਜੋ ਅਲਟ੍ਰਾਫਾਈਲ ਡਸਟ ਨੂੰ ਹਟਾਉਂਦਾ ਹੈ। ਇਸ ਸਿਸਟਮ ’ਚ ਇਕ ਧੋਇਆ ਜਾ ਸਕਣ ਵਾਲਾ ਪ੍ਰੀ ਫਿਲਟਰ ਸ਼ਾਮਲ ਹੈ, ਜੋ ਵੱਡੇ ਧੂੜ ਦੇ ਕਣਾਂ ਨੂੰ ਵੱਖ ਕਰ ਦਿੰਦਾ ਹੈ। ਉਸ ਤੋਂ ਬਾਅਦ ਐਕਟੀਵੇਟਿਡ ਕਾਰਬਨ ਡਿਓਡੋਰਾਈਜੇਸ਼ਨ ਫਿਲਟਰ ਨੁਕਸਾਨਦੇਹ ਗੈਸਾਂ ਨੂੰ ਹਟਾ ਦਿੰਦਾ ਹੈ। ਧੂੜ ਦੇ ਕਣ ਇਕੱਠੇ ਕਰਨਵਾਲਾ ਫਿਲਟਰ 99.97 ਫੀਸਦੀ ਬਹੁਤ ਛੋੜੇ ਧੂੜ ਦੇ ਕਣਾਂ ਨੂੰ ਕੈਪਚਰ ਕਰ ਲੈਂਦਾ ਹੈ।

AX46 ਮਾਡਲ ਨਿਊਮੈਰਿਕ ਈਜ਼ੀ ਵਿਊ ਡਿਸਪਲੇਅ ਫੀਚਰ ਅਤੇ ਲੇਜ਼ਰ ਪੀ.ਐੱਮ. 1.0 ਸੈਂਸਰ ਦੇ ਨਾਲ ਆਉਂਦਾ ਹੈ। ਸੈਂਸਰ ਹਵਾ ਦੀ ਕੁਆਲਿਟੀ ਨੂੰ ਰੀਅਲ ਟਾਈਮ ’ਚ ਮਾਨੀਟਰ ਕਰਦਾ ਹੈ ਅਤੇ ਉਸ ਵਿਚ ਸ਼ਾਮਲ ਗੈਸਾਂ ਦੇ ਹਿੱਸੇ ਦੀ ਪਛਾਣ ਕਰਦਾ ਹੈ। ਯੂਜ਼ਰਜ਼ ਨਤੀਜਿਆਂ ਨੂੰ ਡਿਸਪਲੇਅ ’ਤੇ ਵੇਖ ਸਕਦੇ ਹਨ, ਜੋ ਪੀ.ਐੱਮ. 1.0/2.5/10 ਪ੍ਰਦੂਸ਼ਣ ਦੇ ਲੈਵਲ ਨੂੰ ਦਿਖਾਉਂਦਾ ਹੈ। ਇਹ 4-ਕਲਰ ਇੰਡੀਕੇਟਰ ਦੇ ਨਾਲ ਓਵਰਆਲ ਏਅਰ ਕੁਆਲਿਟੀ ਲੈਵਲ ਵੀ ਦਿਖਾਉਂਦਾ ਹੈ।

ਸੈਮਸੰਗ ਦੇ AX46 ਅਤੇ AX32 ਏਅਰ ਪਿਊਰੀਫਾਇਰ ਨੂੰ ਸੈਮਸੰਗ ਦੇ ਵਿਸ਼ੇਸ਼ ਸਟੋਰ ਅਤੇ ਆਨਲਾਈਨ ਸਟੋਰ ’ਤੇ ਉਪਲੱਬਧ ਹਨ। ਇਨ੍ਹਾਂ ’ਚੋਂ AX32 ਨੂੰ 12,990 ਰੁਪਏ ਅਤੇ AX46 ਨੂੰ 32,990 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਖਰੀਦਿਆ ਜਾ ਸਕਦਾ ਹੈ। ਦੋਵੇਂ ਏਅਰ ਪਿਊਰੀਫਾਇਲ ਦੇ ਨਾਲ 12 ਮਹੀਨਿਆਂ ਦੀ ਵਾਰੰਟੀ ਮਿਲੇਗੀ।


author

Rakesh

Content Editor

Related News