ਸੈਮਸੰਗ ਨੇ ਲਾਂਚ ਕੀਤਾ ਪੇਰੈਂਟਲ ਕੰਟਰੋਲ ਐਪ
Monday, May 01, 2017 - 06:57 PM (IST)

ਜਲੰਧਰ- ਸੈਮਸੰਗ ਨੇ ਇਕ ਪੇਰੈਂਟਲ ਕੰਟਰੋਲ ਐਪ ਲਾਂਚ ਕੀਤਾ ਹੈ ਜਿਸ ਦਾ ਨਾਂ ਹੈ ਮਾਰਸ਼ਮੈਲੋ। ਇਹ ਆਮ ਪੇਰੈਂਟ ਕੰਟਰੋਲ ਐਪ ਨਹੀਂ ਹੈ। ਇਸ ਵਿਚ ਬੱਚਿਆਂ ਨੂੰ ਇਹ ਸੁਵਿਧਾ ਹੈ ਕਿ ਉਹ ਆਪਣੇ ਉਪਯੋਗ ਅਨੁਸਾਰ ਸਮਾਰਟਫੋਨ ਦੀ ਵਰਤੋਂ ਦਾ ਟਾਈਮ ਤੈਅ ਕਰ ਸਕਦੇ ਹਨ। ਜੇਕਰ ਬੱਚੇ ਆਪਣਾ ਆਨਲਾਈਨ ਵਿਵਹਾਰ ਚੰਗਾ ਰੱਖਦੇ ਹਨ ਤਾਂ ਇਹ ਐਪ ਉਨ੍ਹਾਂ ਨੂੰ ਰਿਵਾਰਡ ਵੀ ਦਿੰਦਾ ਹੈ।
ਇੰਨਾ ਹੀ ਨਹੀਂ ਜੇਕਰ ਉਨ੍ਹਾਂ ਦਾ ਆਨਲਾਈਨ ਵਿਵਹਾਰ ਖਰਾਬ ਹੁੰਦਾ ਹੈ ਤਾਂ ਤੁਹਾਡੇ ਪੁਆਇੰਟਸ ਕੱਟੇ ਵੀ ਜਾਣਗੇ। ਪੁਆਇੰਟਸ ਨੂੰ ਗਿਫਟ ਸ਼ਾਪ ''ਤੇ ਰਿਡੀਮ ਕੀਤਾ ਜਾ ਸਕੇਗਾ। ਇਹ ਐਪ ਮਾਤਾ-ਪਿਤਾ ਅਤੇ ਬੱਚਿਆਂ ਲਈ ਹਫਤੇਵਾਰ ਰਿਪੋਰਟ ਵੀ ਉਪਲੱਬਧ ਕਰਾਉਂਦਾ ਹੈ ਜਿਸ ਵਿਚ ਉਨ੍ਹਾਂ ਦੇ ਉਪਯੋਗ ਦੀ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਐਪ ''ਚ ਬੱਚਿਆਂ ਦੇ ਸੋਣ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ।
ਫਿਲਹਾਲ ਇਹ ਐਪ ਸੈਮਸੰਗ ਦੇ ਚੁਣੇ ਹੋਏ ਫੋਨਜ਼ ''ਚ ਹੀ ਇੰਸਟਾਲ ਕੀਤੀ ਜਾ ਸਕਦੀ ਹੈ। ਇਹ ਫੋਨ ਹਨ- Galaxy S8, S8+, S7, S7+, S6, S6 Edge, S6 Edge+, S5, Note5, Note4, A5, A7, A8, A9, J3, J5, ਅਤੇ Galaxy J7। ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਨੂੰ ਚਲਾਉਣ ਲਈ ਤੁਹਾਨੂੰ ਸੈਮਸੰਗ ਸਮਾਰਟਫੋਨ ''ਚ ਐਂਡਰਾਇਡ 5.0 ਲਾਲੀਪਾਪ ਜਾਂ ਇਸ ਤੋਂ ਬਾਅਦ ਦਾ ਆਪਰੇਟਿੰਗ ਸਿਸਟਮ ਹੋਣਾ ਜ਼ਰੂਰੀ ਹੈ।