ਨੋਟ 7 ਦੀ ਬੈਟਰੀ ਰਿਚਾਰਜਿੰਗ ਮਿਆਦ ਨੂੰ ਘੱਟ ਰੱਖੇਗੀ ਸੈਮਸੰਗ
Thursday, Sep 15, 2016 - 12:54 PM (IST)

ਜਲੰਧਰ- ਦੱਖਣ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਨੇ 2 ਸਤੰਬਰ ਨੂੰ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਦੀ ਵਿਕਰੀ ਮੁਲਤਵੀ ਕਰ ਦਿੱਤੀ ਅਤੇ ਪਹਿਲਾਂ ਤੋਂ ਵੇਚੀਆਂ ਜਾ ਚੁੱਕੀਆਂ 25 ਲੱਖ ਯੂਨਿਟਸ ਨੂੰ ਵਾਪਸ ਮੰਗਾਉਣ ਦਾ ਐਲਾਨ ਕੀਤਾ ਹੈ। ਚਾਰਜਿੰਗ ਦੌਰਾਨ ਕੁਝ ਹੈਂਡਸੈੱਟਾਂ ''ਚ ਧਮਾਕੇ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਸੈਮਸੰਗ ਨੇ ਕਿਹਾ ਕਿ ਉਹ ਆਪਣੇ ਗਲੈਕਸੀ ਨੋਟ 7 ਸਮਾਰਟਫੋਨ ਦੀਆਂ ਬੈਟਰੀਆਂ ਦੀ ਰਿਚਾਰਜਿੰਗ ਮਿਆਦ ਨੂੰ ਘੱਟ ਕਰੇਗੀ ਜਿਸ ਨਾਲ ਇਸ ਦੇ ਫਟਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ। ਦੱਖਣ ਕੋਰੀਆ ਦੀਆਂ ਮੁੱਖ ਅਖਬਾਰਾਂ ''ਚ ਛਪੇ ਵਿਗਿਆਪਨ ਮੁਤਾਬਕ ਸੈਮਸੰਗ ਨੇ ਸਾਫਟਵੇਅਰ ਅਪਡੇਟ ਦਾ ਐਲਾਨ ਕੀਤਾ ਹੈ ਜਿਸ ਨਾਲ ਬੈਟਰੀ ਦੀ ਰਿਚਾਰਜਿੰਗ ਨੂੰ 60 ਫੀਸਦੀ ''ਤੇ ਸੀਮਿਤ ਰੱਖਿਆ ਜਾਵੇਗਾ। ਇਸ ਨਾਲ ਫੋਨ ਦੇ ਜ਼ਿਆਦਾ ਗਰਮ ਹੋਣ ਦਾ ਖਤਰਾ ਖਦਸ਼ਾ ਘਟ ਹੋਵੇਗਾ ਪਰ ਨਾਲ ਹੀ ਇਕ ਤਰ੍ਹਾਂ ਨਾਲ ਇਹ ਇਸ ਉਪਕਰਣ ਦਾ ''ਡਾਊਨਗ੍ਰੇਡ'' ਹੈ।