ਸੈਮਸੰਗ ਲਿਆਈ ਨਵਾਂ ਪ੍ਰੋਸੈਸਰ, ਹੁਣ ਸਸਤੇ ਫੋਨ ਵੀ ਹੋਣਗੇ 5ਜੀ ਨਾਲ ਲੈਸ

Friday, May 29, 2020 - 05:25 PM (IST)

ਸੈਮਸੰਗ ਲਿਆਈ ਨਵਾਂ ਪ੍ਰੋਸੈਸਰ, ਹੁਣ ਸਸਤੇ ਫੋਨ ਵੀ ਹੋਣਗੇ 5ਜੀ ਨਾਲ ਲੈਸ

ਗੈਜੇਟ ਡੈਸਕ— ਸੈਮਸੰਗ ਨੇ ਨਵਾਂ 5ਜੀ ਐਕਸੀਨਾਸ ਪ੍ਰੋਸੈਸਰ ਪੇਸ਼ ਕੀਤਾ ਹੈ। ਇਹ ਪ੍ਰੋਸੈਸਰ ਮਿਡ ਰੇਂਜ ਸਮਾਰਟਫੋਨਜ਼ 'ਚ ਇਸਤੇਮਾਲ ਕੀਤਾ ਜਾਵੇਗਾ ਯਾਨੀ ਇਸ ਨਾਲ ਸਸਤੇ ਫੋਨ 'ਚ ਵੀ 5ਜੀ ਕੁਨੈਕਟੀਵਿਟੀ ਮਿਲੇਗੀ। ਇਸ ਤੋਂ ਇਲਾਵਾ ਸੈਮਸੰਗ ਕੋਲ ਫਲੈਗਸ਼ਿੱਪ ਫੋਨ 'ਚ ਇਸਤੇਮਾਲ ਹੋਣ ਵਾਲਾ ਐਕਸੀਨਾਸ 980 ਅਤੇ 990 ਪ੍ਰੋਸੈਸਰ ਵੀ ਹੈ। ਸੈਮਸੰਗ ਮੁਤਾਬਕ, ਇਸ ਪ੍ਰੋਸੈਸਰ ਨਾਲ ਲੈਸ ਫੋਨ ਫੁਲ-ਐੱਚ.ਡੀ. ਪਲੱਸ ਜਾਂ 1080 ਪਿਕਸਲ ਸੁਪੋਰਟ ਕਰੇਗਾ। ਇਹ ਆਕਟਾ-ਕੋਰ ਪ੍ਰੋਸੈਸਰ LPDDR4X RAM ਨਾਲ ਜੋੜਿਆ ਜਾਵੇਗਾ। 

PunjabKesari

ਦੁਨੀਆ ਦਾ ਸਭ ਤੋਂ ਤੇਜ਼ ਪ੍ਰੋਸੈਸਰ ਵੀ ਲਿਆ ਰਹੀ ਸੈਮਸੰਗ
ਸੈਮਸੰਗ ਜਲਦੀ ਹੀ ਨਵਾਂ ਐਕਸੀਨਾਸ 1000 ਪ੍ਰੋਸੈਸਰ ਲਿਆਉਣ ਵਾਲੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪ੍ਰੋਸੈਸਰ ਕੁਆਲਕਾਮ 865 ਤੋਂ ਵੀ ਤੇਜ਼ ਹੋਵੇਗਾ। ਮੌਜੂਦਾ ਸਮੇਂ 'ਚ ਕੁਆਲਕਾਮ ਦਾ ਸਨੈਪਡ੍ਰੈਗਨ 865 ਸਭ ਤੋਂ ਤੇਜ਼ ਮੋਬਾਇਲ ਪ੍ਰੋਸੈਸਰ ਹੈ। 

ਦੁਨੀਆ ਦੀ ਤੀਜੀ ਸਭ ਤੋਂ ਵੱਡੀ ਚਿੱਪ ਨਿਰਮਾਤਾ ਕੰਪਨੀ ਹੈ ਸੈਮਸੰਗ
ਕਾਊਂਟਰਪੁਆਇੰਟ ਦੀ ਰਿਪੋਰਟ ਮੁਤਾਬਕ, ਸੈਮਸੰਗ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਸਮਾਰਟਫੋਨ ਐਪਲੀਕੇਸ਼ਨ ਪ੍ਰੋਸੈਸਰ ਵੇਚਣ ਵਾਲੀ ਕੰਪਨੀ ਹੈ। ਸੈਮਸੰਗ ਨੇ ਐਪਲ ਨੂੰ ਚੌਥੇ ਸਥਾਨ 'ਤੇ ਪਹੁੰਚਾ ਦਿੱਤਾ। ਕੰਪਨੀ ਨੇ ਭਾਰਤ, ਲੈਟਿਨ ਅਮਰੀਕਾ ਅਤੇ ਯੂਰਪ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਇਹ ਰੁਤਬਾ ਹਾਸਲ ਕੀਤਾ ਹੈ। ਸਾਲ 2019 'ਚ ਸੈਮਸੰਗ ਅਤੇ ਹੁਵਾਵੇਈ ਦੀ ਹਾਈਸਿਲੀਕਾਨ ਹੀ ਟਾਪ-5 ਦੀਆਂ ਦੋ ਅਜਿਹੀਆਂ ਕੰਪਨੀਆਂ ਸਨ ਜਿਨ੍ਹਾਂ ਨੇ ਸਾਲ 2019 'ਚ ਸਕਾਰਾਤਮਕ ਸ਼ੇਅਰ ਵਾਧਾ ਪ੍ਰਾਪਤ ਕੀਤਾ ਹੈ। 

ਕੁਆਲਕਾਮ ਹੈ ਨੰਬਰ 1 ਚਿੱਪ ਨਿਰਮਾਤਾ
ਸਮਾਰਟਫੋਨ ਪ੍ਰੋਸੈਸਰ ਬਣਾਉਣ ਵਾਲੀ ਕੁਆਲਕਾਮ ਅਜੇ ਵੀ ਦੁਨੀਆ ਦੀ ਨੰਬਰ 1 ਕੰਪਨੀ ਹੈ। ਸਾਲ ਭਰ 'ਚ 1.6 ਫੀਸਦੀ ਦੀ ਗਿਰਾਵਟ ਤੋਂ ਬਾਅਦ ਵੀ ਕੁਆਲਕਾਮ 2019 'ਚ ਆਪਣੀ ਸਥਾਨ ਤੋਂ ਨਹੀਂ ਖਿੱਸਕੀ। 2019 'ਚ ਦੁਨੀਆ ਭਰ 'ਚ ਸ਼ਿੱਪ ਕੀਤੇ ਗਏ ਇਕ ਤਿਹਾਈ ਸਮਾਰਟਫੋਨ ਐਪਲੀਕੇਸ਼ਨ ਪ੍ਰੋਸੈਸਰ ਕੁਆਲਕਾਮ ਦੇ ਹੀ ਸਨ। ਮਿਡਲ ਈਸਟ ਅਤੇ ਅਫਰੀਕਾ ਨੂੰ ਛੱਡ ਕੇ ਸਾਰੇ ਬਾਜ਼ਾਰਾਂ 'ਚ ਕੁਆਲਕਾਮ ਦੀ ਕਾਫੀ ਪਕੜ ਹੈ। ਅਜਹੇ ਬਾਜ਼ਾਰ, ਜਿੱਥੇ ਪ੍ਰੀਮੀਅਮ ਸਮਾਰਟਫੋਨਜ਼ ਦੀ ਘੱਟ ਮੰਗ ਹੁੰਦੀ ਹੈ ਉਥੇ ਕੁਆਲਕਾਮ ਚਿੱਪਸੈੱਟ ਦੀ ਮੰਗ ਜ਼ਿਆਦਾ ਰਹਿੰਦੀ ਹੈ।


author

Rakesh

Content Editor

Related News