samsung ਨੇ ਭਾਰਤ ’ਚ ਲਾਂਚ ਕੀਤਾ ਆਪਣਾ ਪਹਿਲਾ ਜੈੱਟ ਕਾਰਡਲੈੱਸ ਵੈਕਿਊਮ ਕਲੀਨਰ
Thursday, May 05, 2022 - 11:53 AM (IST)

ਗੈਜੇਟ ਡੈਸਕ– ਸੈਮਸੰਗ ਨੇ ਆਪਣਾ ਪ੍ਰੀਮੀਅਮ ਜੈੱਟ ਕਾਰਡਲੈੱਸ ਸਟਿੱਕ ਵੈਕਿਊਮ ਕਲੀਨਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਲਾਂਚ ਦੇ ਨਾਲ ਹੀ ਸੈਮਸੰਗ ਨੇ ਭਾਰਤ ’ਚ ਵੈਕਿਊਮ ਕਲੀਨਰ ਸੈਗਮੈਂਟ ’ਚ ਦਸਤਕ ਦੇ ਦਿੱਤੀ ਹੈ। ਪੂਰੀ ਰੇਂਜ ’ਚ ਇੰਡਸਟਰੀ ’ਚ ਇਸਤੇਮਾਲ ਹੋਣ ਵਾਲੇ ਸਭ ਤੋਂ ਸ਼ਕਤੀਸ਼ਾਲੀ 200W ਤਕ ਦੇ ਸਕਸ਼ਨ ਪਾਵਰ ਦਾ ਇਸਤੇਮਾਲ ਕੀਤਾ ਗਿਆ ਹੈ। ਹਲਕੇ ਅਤੇ ਘੱਟ ਮਿਹਨਤ ਨਾਲ ਇਸਤੇਮਾਲ ਕੀਤੇ ਜਾ ਸਕਣ ਵਾਲੇ ਵੈਕਿਊਮ ਕਲੀਨਰ ਦੀ ਇਹ ਪੂਰੀ ਰੇਂਜ ਗਾਹਕਾਂ ਲਈ ਇਕ ਸ਼ਕਤੀਸ਼ਾਲੀ ਅਤੇ ਆਸਾਨ ਸਫਾਈ ਦਾ ਅਨੁਭਵ ਦੇਣ ਵਾਲਾ ਵਨ-ਸਟਾਪ ਹੱਲ ਸਾਬਿਤ ਹੋਵੇਗਾ।
ਇਸ ਰੇਂਜ ’ਚ ਜੈੱਟ ਸਾਈਕਲੋਨ ਸਿਸਟਮ ਲੱਗਾ ਹੈ ਜਿਸ ਵਿਚ ਹਵਾ ਨੂੰ ਅੰਦਰ ਲੈਣ ਵਾਲੇ 27 ਸੁਰਾਖਾਂ ਦੇ ਨਾਲ 9 ਸਾਈਕਲੋਨ ਮੌਜੂਦ ਹਨ ਜੋ ਸਕਸ਼ਨ ਪਾਵਰ ’ਚ ਕਿਸੇ ਤਰ੍ਹਾਂ ਦਾ ਸਮਝੌਤਾ ਕੀਤੇ ਬਿਨਾਂ ਵੈਕਿਊਮ ਕਲੀਨਰ ’ਚ ਫਸੇ ਸੂਕਮ ਧੂੜ ਦੇ ਕਣਾਂ ਨੂੰ ਸੁਰੱਖਿਅਤ ਤਰੀਕੇ ਨਾਲ ਫੜ ਲੈਂਦੇ ਹਨ।
ਸੈਮਸੰਗ ਜੈੱਟ ਕਾਰਡਲੈੱਸ ਸਟਿੱਕ ਵੈਕਿਊਮ ਕਲੀਨਰ ਦੀ ਨਵੀਂ ਰੇਂਜ ਤਿੰਨ ਮਾਡਲਾਂ ਜੈੱਟ 70, ਜੈੱਟ 75 ਅਤੇ ਜੈੱਟ 90 ’ਚ ਉਪਲੱਬਧ ਹੋਵੇਗੀ, ਜਿਨ੍ਹਾਂ ਦੀ ਕੀਮਤ 36,990 ਰੁਪਏ ਤੋਂ 52,990 ਰੁਪਏ ਵਿਚਕਾਰ ਹੋਵੇਗੀ। ਸਾਰੇ ਮਾਡਲਾਂ ਦੀ ਵਿਕਰੀ ਸੈਮਸੰਗ ਦੇ ਸਟੋਰ ’ਤੇ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਇਸਨੂੰ ਫਲਿਪਕਾਰਟ ’ਤੇ ਉਪਲੱਬਧ ਕਰਵਾਇਆ ਜਾਵੇਗਾ। ਸੈਮਸੰਗ ਜੈੱਟ ਕਾਰਡਲੈੱਸ ਸਟਿੱਕ ਵੈਕਿਊਮ ਕਲੀਨਰ ’ਤੇ ਇਕ ਸਾਲ ਦੀ ਵਾਰੰਟੀ ਮਿਲੇਗੀ।