ਸੈਮਸੰਗ ਨੇ ਲਾਂਚ ਕੀਤਾ 50MPਇਮੇਜ ਸੈਂਸਰ, ਘੱਟ ਰੌਸ਼ਨੀ ''ਚ ਖਿੱਚ ਸਕੋਗੇ ਸ਼ਾਨਦਾਰ ਤਸਵੀਰਾਂ
Tuesday, May 19, 2020 - 01:30 PM (IST)
 
            
            ਗੈਜੇਟ ਡੈਸਕ— ਸੈਮਸੰਗ ਨੇ ਆਪਣਾ ਨਵਾਂ 50 ਮੈਗਾਪਿਕਸਲ ਕੈਮਰਾ ਸੈਂਸਰ ਲਾਂਚ ਕੀਤਾ ਹੈ। ਕੰਪਨੀ ਨੇ ਇਸ ਦਾ ਨਾਂ Samsung ISOCELL GN1 ਰੱਖਿਆ ਹੈ। ਸੈਮਸੰਗ ਦਾ ਇਹ ਪਹਿਲਾ ਸੈਂਸਰ ਹੈ, ਜਿਸ ਵਿਚ ਸਭ ਤੋਂ ਤੇਜ਼ ਆਟੋ-ਫੋਕਸਿੰਗ ਲਈ dual-pixel autofocus ਅਤੇ Tetracell pixel-binning ਦਾ ਇਤੇਮਾਲ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਕੰਬੀਨੇਸ਼ਨ ਦੇ ਨਾਲ ਘੱਟ ਰੌਸ਼ਨੀ 'ਚ ਬਿਹਤਰੀਨ ਇਮੇਜ ਕੁਆਲਿਟੀ ਵਾਲੀਆਂ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਣਗੀਆਂ। ਨਾਲ ਹੀ ਡਿਵਾਈਸ ਨੂੰ ਦਮਦਾਰ ਪਰਫਾਰਮੈਂਸ ਮਿਲੇਗੀ। ਇਸ ਵਿਚ ਵੱਡੇ ਪਿਸਲ ਅਤੇ ਸੈਂਸਰ ਸਾਈਜ਼ 1/1.31 ਇੰਚਦਾ ਇਸਤੇਮਾਲ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ GN1 ਇਮੇਜ ਸੈਂਸਰ ਦੀ ਪਰਫਾਰਮੈਂਸ ਕਮਾਲ ਦੀ ਰਹੇਗੀ ਅਤੇ ਇਸ ਵਿਚ ਯੂਜ਼ਰਜ਼ ਨੂੰ ਡੀ.ਐੱਸ.ਐੱਲ.ਆਰ. ਕੈਮਰੇ ਦੀ ਤਰ੍ਹਾਂ ਆਟੋ ਫੋਕਸ ਸਪੀਡ ਮਿਲੇਗੀ। 
ਸੈਮਸੰਗ ਦੇ ਨਵੇਂ ਸੈਂਸਰ 'ਚ 1.2μm ਦਾ ਪਿਕਸਲ ਸਾਈਜ਼ ਦਿੱਤਾ ਗਿਆ ਹੈ ਜੋ ਹਾਈ-ਰੈਜ਼ੋਲਿਊਸ਼ਨ ਵਾਲੀ ਚਿੱਪ 'ਚ ਪਾਇਆ ਜਾਂਦਾ ਹੈ। ਇਸ ਸੈਂਸਰ ਦਾ ਪਿਛਲੇ ਕੁਝ ਸਾਲਾਂ ਤੋਂ ਕਾਫੀ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਸੈਮਸੰਗ ਦੇ ਨਵੇਂ ਸੈਂਸਰ ਦਾ ਮੁਕਾਬਲਾ ਸੋਨੀ ਦੇ ਨਵੇਂ IMX689 ਸੈਂਸਰ ਨਾਲ ਹੋਵੇਗਾ। ਸੋਨੀ ਦੇ ਸੈਂਸਰ ਦਾ ਇਸਤੇਮਾਲ ਤੁਹਾਨੂੰ OPPO X2 ਸਮਾਰਟਫੋਨ 'ਚ ਦੇਖਣ ਨੂੰ ਮਿਲ ਜਾਵੇਗਾ। ਇਸ ਵਿਚ 48 ਮੈਗਾਪਿਕਸਲ ਦੇ ਨਾਲ 1.22μm ਦੀ ਸੁਪੋਰਟ ਮਿਲਦੀ ਹੈ। ਸੈਮਸੰਗ ਦਾ ਸੈਂਸਰ 12 ਮੈਗਾਪਿਕਸਲ ਦੇ ਨਾਲ ਚਾਰ ਪਿਕਸਲ ਵਾਲੇ 12.5-ਮੈਗਾਪਿਕਸਲ ਫੋਟੋ ਲੈ ਸਕੇਗਾ। 
GN1 'ਚ 100 ਮਿਲੀਅਨ ਫੇਸ ਡਿਟੈਕਸ਼ਨ ਆਟੋ ਫੋਕਸ ਦੇ ਨਾਲ ਬੈਸਟ ਕਾਲਸ ਆਟੋ ਫੋਕਸਿੰਗ ਮਿਲੇਗਾ। ਇਸ ਦੀ ਡਿਊਲ ਪਿਕਸਲ ਟੈਕਨਾਲੋਜੀ ਦੋ ਫੋਟੋਡਾਓਡਸ ਨੂੰ ਇਕੱਠਾ ਰੱਖਦੀ ਹੈ ਜੋ ਫੇਸ ਡਿਟੈਕਸ਼ਨ ਲਈ ਵੱਖ-ਵੱਖ ਐਂਗਲ ਤੋਂ ਲਾਈਟ ਲੈਂਦਾ ਹੈ। ਸੈਮਸੰਗ ਨੇ ਇਸ ਤੋਂ ਪਹਿਲਾਂ ਸਾਲ 2019 'ਚ ਪਹਿਲੀ ਵਾਰ 108 ਮੈਗਾਪਿਕਸਲ ਦਾ ਮੋਬਾਇਲ ਇਮੇਜ ਸੈਂਸਰ ਪੇਸ਼ ਕੀਤਾ ਸੀ ਜਿਸ ਨੂੰ ਸੈਮਸੰਗ ਗਲੈਕਸੀ ਐੱਸ20 ਅਲਟਰਾ 'ਚ ਇਸਤੇਮਾਲ ਕੀਤਾ ਗਿਆ ਸੀ। ਪਰ ਇਸ ਵਿਚ ਡਿਊਲ ਪਿਕਸਲ ਟੈਕਨਾਲੋਜੀ ਨਹੀਂ ਸੀ। ਇਸ ਕਾਰਣ ਆਟੋ ਫੋਕਸਿੰਗ ਦੇ ਲਿਹਾਜ ਨਾਲ ਡਿਵਾਈਸ ਸਟਰਗਲ ਕਰਦੀ ਦਿਖਾਈ ਦਿੰਦੀ ਸੀ। ਪਰ ਕੰਪਨੀ ਜਲਦ ਇਸ ਕਮਾਂ ਨੂੰ ਪੂਰਾ ਕਰੇਗੀ। ਸੈਮਸੰਗ ਨਵੇਂ ਸੈਂਸਰ ਦਾ ਪ੍ਰੋਡਕਸ਼ਨ ਅਗਲੇ ਮਹੀਨੇ ਤੋਂ ਵੱਡੇ ਪੱਧਰ 'ਤੇ ਕਰੇਗੀ, ਜਿਸ ਨੂੰ ਜਲਦ ਫੋਨ 'ਚ ਉਪਲੱਬਧ ਕਰਵਾਇਆ ਜਾਵੇਗਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            