ਗਲੈਕਸੀ ਨੋਟ 7 ''ਚ ਮਿਲਣਗੇ ਇਹ 7 ਸ਼ਾਨਦਾਰ ਫੀਚਰ
Wednesday, Aug 03, 2016 - 12:54 PM (IST)

ਜਲੰਧਰ : ਸੈਮਸੰਗ ਵੱਲੋਂ ਗਲੋਬਲੀ ਆਪਣੀ ਨੋਟ ਸੀਰੀਜ਼ ਦਾ ਬਿਲਕੁਲ ਨਵਾਂ ਨੋਟ 7 ਲਾਂਚ ਕਰ ਦਿੱਤਾ ਹੈ ਤੇ ਹਰ ਕੋਈ ਇਸ ਨੂੰ ਲੈ ਕੇ ਐਕਸਾਈਟਿਡ ਹੈ। ਹਰ ਸਮਾਰਟਫੋਨ ਦੀ ਤਰ੍ਹਾਂ ਇਸ ਫੈਬਲੇਟ ਫੋਨ ਦੇ ਫੀਚਰਜ਼ ਬਾਰੇ ਹਰ ਕੋਈ ਜਾਣਨਾ ਚਾਹੁੰਦੀ ਹੈ ਇਸ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਗਲੈਕਸੀ ਨੋਟ 7 ਦੇ ਇਨ੍ਹਾਂ ਖਾਸ 8 ਫੀਚਰਜ਼ ਬਾਰੇ :
1. ਆਇਰਿਸ਼ ਸਕੈਨਰ : ਇਹ ਪਹਿਲਾ ਗਲੈਕਸੀ ਨੋਟ ਫੈਬਲੇਟ ਹੈ ਜਿਸ ''ਚ ਆਇਰਿਸ਼ ਸਕੈਨਰ ਇੰਟ੍ਰੋਡਿਊਸ ਕੀਤਾ ਗਿਆ ਹੈ। ਯੂਜ਼ਰ ਇਸ ਸਕੈਨਰ ਦੀ ਮਦਦ ਨਾਲ ਅੱਖਾਂ ਨੂੰ ਸਕੈਨ ਕਰ ਕੇ ਫੋਨ ਦੀ ਸਕਿਓਰਿਟੀ ਨੂੰ ਹੋਰ ਪੱਕਾ ਕਰ ਸਕਦਾ ਹੈ।
2. ਵਾਟਰ ਐਂਡ ਡਸਟ ਪਰੂਫ : ਸੈਮਸੰਗ ਗਲੈਕਸੀ ਐੱਸ7 ਦੀ ਤਰ੍ਹਾਂ ਨੋਟ 7 ਵੀ ਆਈ. ਪੀ. 68 ਡਸਟ ਤੇ ਵਾਟਰ ਪਰੂਫ ਹੈ। ਨੋਟ 7 5 ਫੁੱਟ ਦੀ ਗਹਿਰਾਈ ''ਚ 30 ਮਿੰਟ ਤੱਕ ਤੁਹਾਡਾ ਸਾਥ ਦੇ ਸਕਦਾ ਹੈ।
3. ਸਕਿਓਰ ਫੋਲਡਰ : ਸੈਮਸੰਗ ਵੱਲੋਂ ਸਕਿਓਰਿਟੀ ਨੂੰ ਧਿਆਨ ''ਚ ਰੱਖਦੇ ਹੋਏ ਨੋਟ 7 ''ਚ ਸਕਿਓਰ ਫੋਲਡਰ ਐਡ ਕੀਤਾ ਗਿਆ ਹੈ ਜਿਸ ''ਚ ਤੁਸੀਂ ਆਪਣੀ ਨਿੱਜੀ ਜਾਣਕਾਰੀ ਜਿਵੇਂ ਡਾਕਿਊਮੈਂਟਸ, ਪਾਸਪੋਰਡ ਦੀ ਕਾਪੀ ਆਦਿ ਨੂੰ ਸਟੋਰ ਕਰ ਕੇ ਰੱਖ ਸਕਦੇ ਹੋ। ਸਕਿਓਰ ਫੋਲਡਰ ਨੂੰ ਆਇਰਿਸ਼ ਸਕੈਨਰ ਨਾਲ ਪ੍ਰੋਟੈਕਟ ਕੀਤਾ ਗਿਆ ਹੈ।
4. ਨੈਕਸਟ ਲੈਵਲ ਐੱਸ ਪੈੱਨ : 0.7 ਐੱਮ. ਐੱਮ. ਦੀ ਟਿੱਪ ਦੇ ਨਾਲ ਐੱਸ ਪੈੱਨ ''ਚ ਕਮਾਲ ਦੇ ਸੁਧਾਰ ਕੀਤੇ ਗਏ ਹਨ। ਪ੍ਰੈਸ਼ਰ ਸੈਂਸਰਜ਼ ''ਚ ਸੁਧਾਰ ਹੋਣ ਕਰਕੇ ਐੱਸ ਪੈੱਨ ਤੁਹਾਨੂੰ ਅਸਲੀ ਪੈੱਨ ਵਰਗਾ ਐਕਸਪੀਰੀਅੰਸ ਦਵੇਗਾ। ਹੋਰ ਤਾਂ ਹੋਰ ਤੁਸੀਂ ਲਾਕ ਸਕ੍ਰੀਨ ''ਤੇ ਵੀ ਸਕ੍ਰੀਨ ਆਫ ਮੈਮੋ ਦੀ ਮਦਦ ਨਾਲ ਨੋਟਸ ਲੈ ਸਕਦੇ ਹੋ। ਐੱਸ ਪੈੱਨ ਤੁਹਾਨੂੰ ਵੀਡੀਓਜ਼ ''ਚੋਂ ਜੀ. ਆਈ. ਐੱਫ. ਫਾਈਲਾਂ ਤਿਆਰ ਕਰਨ ''ਚ ਮਦਦ ਕਰਦਾ ਹੈ।
5. ਡਿਊਲ ਐੱਜ ਡਿਸਪਲੇ : ਨੋਟ 7 ਪਹਿਲਾ ਅਜਿਹਾ ਫੈਬਲੇਟ ਹੈ ਜਿਸ ''ਚ ਡੁਅਲ ਐੱਜ ਡਿਸਪਲੇ ਦਿੱਤੀ ਗਈ ਹੈ। ਇਸ ਕੁਆਡ ਐੱਚ. ਡੀ. ਡੁਅਲ ਐੱਜ ਸੁਪਰ ਐਮੁਲੈੱਡ ਡਿਸਪਲੇ ਦਾ ਰੈਜ਼ੋਲਿਊਸ਼ਨ 1440*2560 ਪਿਕਸਲਜ਼ ਹੈ।
6. ਜ਼ਿਆਦਾ ਸਟੋਰੇਜ : 64 ਜੀ. ਬੀ. ਦੀ ਇੰਟਰਨਲ ਸਟੋਰੇਜ ਦੇ ਇਲਾਵਾ ਨੋਟ 7 256 ਜੀ. ਬੀ. ਦੇ ਮਾਈਕ੍ਰੋ ਐੱਸ. ਡੀ. ਕਾਰਡ ਸਟੋਰੇਜ ਨੂੰ ਵੀ ਸਪੋਰਟ ਕਰਦਾ ਹੈ। ਜੇ ਇੰਨੀ ਮੈਮੋਰੀ ਕਾਫੀ ਨਹੀਂ ਹੈ ਤਾਂ ਸਟੋਰੇਜ ਲਈ ਸੈਮਸੰਗ ਦਾ 15 ਜੀ. ਬੀ. ਕਲਾਊਡ ਸਟੋਰੇਜ ਵੀ ਉਪਲਬਧ ਹੈ।
7. ਪਾਵਰਫੁਲ ਹਾਰਡਵੇਅਰ : ਸੈਮਸੰਗ ਗਲੈਕਸੀ ਨੋਟ 7 ''ਚ ਕੁਆਡ ਕੋਰ ਕਵਾਲਕਾਮ ਸਨੈਪ ਡ੍ਰੈਗਨ 820 ਪ੍ਰੋਸੈਸਰ 4 ਜੀ. ਬੀ. ਰੈਮ ਦੇ ਨਾਲ ਦਿੱਤਾ ਗਿਆ ਹੈ। 4ਜੀ ਐੱਲ. ਟੀ. ਈ., ਐੱਨ. ਐੱਫ. ਸੀ., ਵਾਈ-ਫਾਈ, ਬਲੂਟੁਥ, ਜੀ. ਪੀ. ਐੱਸ. ਤੇ ਯੂ. ਐੱਸ. ਬੀ. ਟਾਈਪ ਸੀ ਕੁਨੈਕਟੀਵਿਟੀ ਆਪਸ਼ੰਜ਼ ਮਿਲਣਗੀਆਂ। ਬਾਰੋਮੀਟਰ, ਜਾਇਰੋ, ਜੀਓਮੈਗਨੈਟਿਕ, ਹਾਲ, ਪ੍ਰੋਕਸੀਮਿਟੀ, ਆਰ. ਜੀ. ਬੀ. ਲਾਈਟ ਸੈਂਸਰਜ਼ ਨੋਟ 7 ''ਚ ਐਡ ਕੀਤੇ ਗਏ ਹਨ।