ਸੈਮਸੰਗ ਨੇ ਗਾਹਕਾਂ ਨੂੰ ਦਿੱਤਾ ਝਟਕਾ, ਬੰਦ ਕੀਤੀ ਇਹ ਸਮਾਰਟਫੋਨ-ਸੀਰੀਜ਼
Wednesday, Mar 02, 2022 - 05:11 PM (IST)
 
            
            ਗੈਜੇਟ ਡੈਸਕ– ਸੈਮਸੰਗ ਦੀ ਗਲੈਕਸੀ ਨੋਟ ਸੀਰੀਜ਼ ਦੇ ਬੰਦ ਹੋਣ ਦੀਆਂ ਖ਼ਬਰਾਂ ਲੰਬੇ ਸਮੇਂ ਤੋਂ ਆ ਰਹੀਆਂ ਸਨ ਪਰ ਸੈਮਸੰਗ ਵੱਲੋਂ ਇਸਦੀ ਅਜੇ ਤਕ ਪੁਸ਼ਟੀ ਨਹੀਂ ਕੀਤੀ ਗਈ ਸੀ। ਹੁਣ ਸੈਮਸੰਗ ਨੇ ਬਾਰਸੀਲੋਨਾ ’ਚ ਚੱਲ ਰਹੇ ਮੋਬਾਇਲ ਵਰਲਡ ਕਾਂਗਰਸ 2022 ’ਚ ਅਧਿਕਾਰਤ ਤੌਰ ’ਤੇ ਪੁਸ਼ਟੀ ਕਰ ਦਿੱਤੀ ਹੈ ਕਿ ਗਲੈਕਸੀ ਨੋਟ ਸੀਰੀਜ਼ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਸੈਮਸੰਗ ਨੇ ਕਿਹਾ ਸੀ ਕਿ ਉਹ Galaxy Z Fold ਅਤੇ Z Flip ਵਰਗੇ ਫੋਨ ’ਤੇ ਫੋਕਸ ਕਰਨਾ ਚਾਹੁੰਦੀ ਹੈ। ਨੋਟ ਸੀਰੀਜ਼ ਦਾ ਆਖਰੀ ਫੋਨ Samsung Galaxy Note 20 ਹੈ।
ਇਹ ਵੀ ਪੜ੍ਹੋ– WhatsApp ਦੀ ਵੱਡੀ ਕਾਰਵਾਈ, 18 ਲੱਖ ਤੋਂ ਵੱਧ ਭਾਰਤੀ ਅਕਾਊਂਟਸ ਕੀਤੇ ਬੈਨ
MWC 2022 ’ਚ ਇਕ ਇੰਟਰਵਿਊ ’ਚ ਸੈਮਸੰਗ ਸਮਾਰਟਫੋਨ ਦੇ ਮੁਖੀ Roh Tae-moon ਨੇ ਕਿਹਾ ਕਿ ਗਲੈਕਸੀ ਨੋਟ ਹੁਣ ਗਲੈਕਸੀ ਅਲਟਰਾ ਹੋ ਗਿਆ ਹੈ। ਦੱਸ ਦੇਈਏ ਕਿ ਸੈਮਸੰਗ ਨੇ ਹਾਲ ਹੀ ’ਚ ਗਲੈਕਸੀ ਐੱਸ 22 ਸੀਰੀਜ਼ ਪੇਸ਼ ਕੀਤੀ ਹੈ। ਗਲੈਕਸੀ ਨੋਟ ਸੀਰੀਜ਼ ਦੀ ਸਭ ਤੋਂ ਵੱਡੀ ਖ਼ਾਸੀਅਤ ਉਸਦੇ ਨਾਲ ਮਿਲਣ ਵਾਲੇ ਐੱਸ ਪੈੱਨ ਦੀ ਸੀ ਜਿਸਨੂੰ ਸੈਮਸੰਗ ਨੇ Galaxy S22 Ultra ਦੇ ਨਾਲ ਦੇ ਦਿੱਤਾ ਹੈ। Galaxy S22 Ultra ਐੱਸ-ਸੀਰੀਜ਼ ਦਾ ਪਹਿਲਾ ਫੋਨ ਹੈ ਜਿਸਦੇ ਨਾਲ ਐੱਸ-ਪੈੱਨ ਦਾ ਸਪੋਰਟ ਹੈ। ਗਲੈਕਸੀ ਜ਼ੈੱਡ ਸੀਰੀਜ਼ ਦੇ ਨਾਲ ਵੀ ਸੈਮਸੰਗ ਨੇ ਐੱਸ-ਪੈੱਨ ਦਾ ਸਪੋਰਟ ਦਿੱਤਾ ਹੈ।
ਇਹ ਵੀ ਪੜ੍ਹੋ– ਹਾਈ ਕੋਰਟ ਦਾ ਵੱਡਾ ਫ਼ੈਸਲਾ: ਵਟਸਐਪ ਗਰੁੱਪ ’ਚ ਇਤਰਾਜ਼ਯੋਗ ਪੋਸਟ ਲਈ ਐਡਮਿਨ ਨਹੀਂ ਹੋਣਗੇ ਜ਼ਿੰਮੇਵਾਰ
2011 ’ਚ ਲਾਂਚ ਹੋਈ ਸੀ ਗਲੈਕਸੀ ਨੋਟ ਸੀਰੀਜ਼ 
ਸੈਮਸੰਗ ਨੇ ਪਹਿਲਾ ਵਾਰ 2011 ’ਚ ਗਲੈਕਸੀ ਨੋਟ ਸੀਰੀਜ਼ ਨੂੰ ਲਾਂਚ ਕੀਤਾ ਸੀ। ਸੈਮਸੰਗ ਗਲੈਕਸੀ ਨੋਟ ’ਚ 5.3 ਇੰਚ ਦੀ ਡਿਸਪਲੇਅ ਸੀ ਜਿਸਨੂੰ ਉਸ ਦੌਰਾਨ ਵੱਡੀ ਡਿਸਪਲੇਅ ਦਾ ਤਮਗਾ ਦਿੱਤਾ ਗਿਆ। ਫੋਨ ਦੇ ਨਾਲ ਐੱਸ-ਪੈੱਨ ਦੇ ਤੌਰ ’ਤੇ ਸਟਾਈਲਸ ਦਿੱਤਾ ਗਿਆ ਸੀ। ਲਾਂਚਿੰਗ ਤੋਂ ਬਾਅਦ ਸੈਮਸੰਗ ਨੇ ਗਲੈਕਸੀ ਨੋਟ ਦੀਆਂ ਇਕ ਕਰੋੜ ਇਕਾਈਆਂ ਦੀ ਵਿਕਰੀ ਕੀਤੀ ਸੀ। 
ਇਹ ਵੀ ਪੜ੍ਹੋ– ਯੂਕ੍ਰੇਨ ਲਈ ਵੋਡਾਫੋਨ ਸਣੇ ਇਨ੍ਹਾਂ ਕੰਪਨੀਆਂ ਨੇ ਕੀਤਾ ਫ੍ਰੀ ਕਾਲਿੰਗ ਦਾ ਐਲਾਨ, ਰੋਮਿੰਗ ਵੀ ਹੋਈ ਮੁਆਫ਼
ਇਸਤੋਂ ਬਾਅਦ 2012 ’ਚ ਗਲੈਕਸੀ ਨੋਟ 2 ਨੂੰ ਪੇਸ਼ ਕੀਤਾ ਗਿਆ ਸੀ ਜਿਸ ਦੀਆਂ 30 ਲੱਖ ਇਕਾਈਆਂ ਦੀ ਵਿਕਰੀ ਸਿਰਫ਼ ਦੋ ਮਹੀਨਿਆਂ ’ਚ ਹੋਈ ਸੀ। ਗਲੈਕਸੀ ਨੋਟ 2 ’ਚ 5.5 ਇੰਚ ਦੀ ਡਿਸਪਲੇਅ ਦਿੱਤੀ ਗਈ ਸੀ। ਇਸਦੇ ਨਾਲ ਵੀ ਐੱਸ-ਪੈੱਨ ਦਾ ਸਪੋਰਟ ਦਿੱਤਾ ਗਿਆ। ਨੋਟ 2 ਦੇ ਐੱਸ-ਪੈੱਨ ਦੇ ਨਾਲ ਟੈਕਸਟ ਨੂੰ ਮੈਗਨੀਫਾਈ ਕਰਨ ਦਾ ਵੀ ਆਪਸ਼ਨ ਮਿਲਿਆ।
ਇਹ ਵੀ ਪੜ੍ਹੋ– ਹੁਣ WhatsApp Web ’ਤੇ ਵੀ ਕਰ ਸਕੋਗੇ ਵੌਇਸ ਤੇ ਵੀਡੀਓ ਕਾਲ, ਜਾਣੋ ਤਰੀਕਾ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            