ਸੈਮਸੰਗ ਨੇ ਲਾਂਚ ਕੀਤੀਆਂ ਦੋ ਨਵੀਆਂ ਵਾਇਰਲੈੱਸ ਡਿਵਾਈਸਿਸ
Friday, Jun 03, 2016 - 03:05 PM (IST)
ਜਲੰਧਰ— ਕੋਰੀਆਈ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਨੇ ਵੀਰਵਾਰ ਨੂੰ ਨਵਾਂ ਗਿਅਰ ਫਿੱਟ 2 (Gear Fit 2) ਫਿੱਟਨੈੱਸ ਬੈਂਡ ਅਤੇ ਗਿਅਰ ਆਈਕਨਐਕਸ (Gear IconX) ਈਅਰਬਡ ਲਾਂਚ ਕਰ ਦਿੱਤੇ ਹਨ।
ਸੈਮਸੰਗ ਗਿਅਰਫਿੱਟ 2 ਦੀ ਕੀਮਤ 179 ਡਾਲਰ (ਕਰੀਬ 12,000 ਰੁਪਏ) ਹੈ ਅਤੇ ਇਸ ਦੀ ਵਿਕਰੀ 10 ਜੂਨ ਤੋਂ ਸ਼ੁਰੂ ਹੋਵੇਗੀ। ਉਥੇ ਹੀ ਗਿਅਰ ਆਈਕਨਐਕਸ 2016 ਦੀ ਤੀਜੀ ਤਿਮਾਹੀ ਦੀ ਸ਼ੁਰੂਆਤ ''ਚ ਮਿਲੇਗਾ ਪਰ ਇਸ ਦੀ ਕੀਮਤ ਦਾ ਕੰਪਨੀ ਨੇ ਫਿਲਹਾਲ ਕੋਈ ਖੁਲਾਸਾ ਨਹੀਂ ਕੀਤਾ ਹੈ।
ਇਨ੍ਹਾਂ ਡਿਵਾਈਸਿਸ ਨੂੰ ਲੈ ਕੇ ਸੈਮਸੰਗ ਦਾ ਕਹਿਣਾ ਹੈ ਕਿ ਦੋਵੇਂ ਨਵੇਂ ਵਿਅਰੇਬਲਸ ਨੂੰ ਗਾਹਕਾਂ ਦੀ ਫਿੱਟਨੈੱਸ ਦੀਆਂ ਲੋੜਾਂ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਹੈ। ਸੈਮਸੰਗ ਦੇ ਇਸ ਨਵੇਂ ਬੈਂਡ ''ਚ ਆਟੋ ਐਕਟੀਵਿਟੀ ਟ੍ਰੇਨਿੰਗ ਫੀਚਰ ਮੌਜੂਦ ਹੈ ਜਿਸ ਦਾ ਮਤਲਬ ਇਹ ਹੈ ਕਿ ਯੂਜ਼ਰ ਨੂੰ ਸਪੋਰਟਸ ਬੈਂਡ ਨੂੰ ਮੈਨੂਅਲੀ ਐਕਟੀਵੇਟ ਨਹੀਂ ਕਰਨਾ ਪਵੇਗਾ। ਇਹ ਬੈਂਡ ਆਟੋਮੈਟੀਕਲੀ ਰਨਿੰਗ, ਵਾਕਿੰਗ, ਸਾਈਕਲਿੰਗ ਵਰਗੀਆਂ ਐਕਟੀਵਿਟੀ ਨੂੰ ਟ੍ਰੈਕ ਕਰੇਗਾ।
ਸਮਾਰਟ ਬੈਂਡ ''ਚ ਇਕ ਅਲੱਗ ਮਿਊਜ਼ਿਕ ਪਲੇਅਰ ਦਿੱਤਾ ਗਿਆ ਹੈ ਜਿਸ ਲਈ ਮੋਬਾਇਲ ਦੀ ਲੋੜ ਨਹੀਂ ਹੋਵੇਗੀ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਗਿਅਰ ਫਿੱਟ 2 ''ਚ 216x432 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਨ ਵਾਲੀ 1.5-ਇੰਚ ਕਵਰਡ ਸੁਪਰ ਐਮੋਲੇਡ ਡਿਸਪਲੇ ਦਿੱਤੀ ਗਈ ਹੈ। 1 ਗੀਗਾਹਰਟਜ਼ ਡਿਊਲ-ਕੋਰ ਪ੍ਰੋਸੈਸਰ ਨਾਲ ਲੈਸ ਇਸ ਡਿਵਾਈਸ ''ਚ 512 ਐੱਮ.ਬੀ. ਰੈਮ ਅਤੇ 4 ਜੀ.ਬੀ. ਸਟੋਰੇਜ਼ ਮੌਜੂਦ ਹੈ ਅਤੇ ਇਸ ਵਿਚ 200 ਐੱਮ.ਏ.ਐੱਚ. ਦੀ ਬੈਟਰੀ ਮੌਜੂਦ ਹੈ। ਇਹ ਡਿਵਾਈਸ ਆਈ.ਪੀ. 68 ਸਰਟੀਫਿਕੇਸ਼ਨ ਦੇ ਨਾਲ ਬਣਾਈ ਗਈ ਹੈ ਜਿਸ ਦਾ ਮਤਲਬ ਹੈ ਕਿ 1.5 ਮੀਟਰ ਢੁੰਘੇ ਪਾਣੀ ''ਚ 30 ਮਿੰਟ ਤੱਕ ਰਹਿਣ ''ਤੇ ਵੀ ਨੁਕਸਾਨ ਨਹੀਂ ਪਹੁੰਚੇ। ਕੁਨੈਕਟੀਵਿਟੀ ਲਈ ਇਸ ਡਿਵਾਈਸ ''ਚ ਬਲੂਟੁਥ 4.2 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਐਕਸਲੈਰੋਮੀਟਰ, ਜਾਏਰੋਸਕੋਪ ਅਤੇ ਬੈਰੋਮੀਟਰ ਸੈਂਸਰਸ ਨਾਲ ਵੀ ਲੈਸ ਹੈ।
ਕੰਪਨੀ ਦਾ ਦੂਜਾ ਗਿਅਰ ਆਈਕਨ ਐਕਸ ਕਾਰਡ-ਫ੍ਰੀ ਈਅਰਬਡ ਫਿੱਟਨੈੱਸ ਦੀ ਜਾਣਕਾਰੀ ਨੂੰ ਟ੍ਰੈਕ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਯੂਜ਼ਰ ਦੀ ਰਨਿੰਗ ਪਰਫਾਰਮੈਂਸ ਬਾਰੇ ਵੀ ਫੀਡਬੈਕ ਦਿੰਦਾ ਹੈ। ਨਵੇਂ ਗਿਅਰ ਆਈਕਨ ਐਕਸ ਤਿੰਨ ਵੱਖ-ਵੱਖ ਸਾਈਜ਼ ਦੇ ਈਅਰ ਟਿਪਸ ਦੇ ਨਾਲ ਉਪਲੱਬਧ ਹੋਣਗੇ। ਇਸ ਡਿਵਾਈਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਯੂਜ਼ਰ ਦੇ ਕੰਨਾਂ ''ਚ ਈਅਰਬਡ ਲਗਾਉਣ ਨਾਲ ਹੀ ਐਕਟਿਵੇਟ ਕੀਤਾ ਜਾ ਸਕਦਾ ਹੈ। ਗਿਅਰ ਆਈਕਨ ਐਕਸ ''ਚ 47 ਐੱਮ.ਏ.ਐੱਚ. ਦੀ ਬੈਟਰੀ ਨਾਲ ਇਕ ਵੁਆਇਸ ਗਾਈਡ ਫੀਚਰ ਵੀ ਮੌਜੂਦ ਹੈ ਜੋ ਯੂਜ਼ਰ ਦੇ ਵਰਕਆਊਟ ਪ੍ਰੋਗ੍ਰੈੱਸ ਬਾਰੇ ਵੁਆਇਸ ਫੀਡਬੈਕ ਦੇਵੇਗਾ।
