ਪ੍ਰੀ-ਆਰਡਰ ਲਈ ਉਪਲੱਬਧ ਹੋਈ ਸੈਮਸੰਗ ਦੀ ਇਹ ਡਿਵਾਈਸਿਸ, ਭਾਰਤ ''ਚ ਜਲਦ ਹੋਣਗੇ ਉਪਲੱਬਧ

Friday, Sep 02, 2016 - 01:01 PM (IST)

ਪ੍ਰੀ-ਆਰਡਰ ਲਈ ਉਪਲੱਬਧ ਹੋਈ ਸੈਮਸੰਗ ਦੀ ਇਹ ਡਿਵਾਈਸਿਸ, ਭਾਰਤ ''ਚ ਜਲਦ ਹੋਣਗੇ ਉਪਲੱਬਧ

ਜਲੰਧਰ- ਸੈਮਸੰਗ ਦੇ ਗਿਅਰ ਫਿੱਟ 2, 9conX ਫਿੱਟਨੈੱਸ ਬੈਂਡਸ ਜਿਨ੍ਹਾਂ ਨੂੰ ਪਿਛਲੇ ਮਹੀਨੇ ਹੀ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਦੇ ਹੁਣ ਭਾਰਤ ''ਚ ਛੇਤੀ ਹੀ ਉਪਲੱਬਧ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਨ੍ਹਾਂ ਨੂੰ ਤੁਸੀਂ ਫਲਿੱਪਕਾਰਟ ਦੁਆਰਾ ਵੀ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਨੂੰ ਸੈਮਸੰਗ ਦੇ ਆਫੀਸ਼ਿਅਲ ਈ-ਸਟੋਰ ਤੋਂ ਵੀ ਜਾ ਕੇ ਲੈ ਸਕਦੇ ਹੈ।

 

ਸੈਮਸੰਗ ਗਿਅਰ ਫਿੱਟ 2 ਦੀ ਕੀਮਤ 13,990 ਰੁਪਏ ਹੈ। ਇਸ ਤੋਂ ਇਲਾਵਾ iconX ਦੀ ਕੀਮਤ ''ਤੇ ਜੇਕਰ ਗੌਰ ਕਰੀਏ ਤਾਂ ਇਹ 13,499 ਰੁਪਏ ਹੈ ਅਤੇ ਇਹ ਦੋਨੋਂ ਹੀ ਹੁਣ ਪ੍ਰੀ-ਆਰਡਰ ਲਈ ਉਪਲੱਬਧ ਹੋ ਗਏ ਹਨ।

 

ਜੇਕਰ ਗਿਅਰ ਫਿਟ 2 ਦੀ ਗੱਲ ਕਰੀਏ ਤਾਂ ਇਸ ''ਚ ਤੁਹਾਨੂੰ 1.5-ਇੰਚ ਦੀ ਕਰਵਡ ਸੁਪਰ AMOLED ਡਿਸਪਲੇ ਦੇ ਨਾਲ 4GB ਦੀ ਮੈਮਰੀ ਮਿਲ ਰਹੀ ਹੈ। ਨਾਲ ਹੀ ਇਸ ''ਚ ਤੁਹਾਨੂੰ GPS, ਅਸਲੇਰੋਮੀਟਰ,  ਗਾਏਰੋ ਸੈਂਸਰ, ਬਾਰੋਮੀਟਰ ਅਤੇ ਇਸ ''ਚ ਤੁਹਾਨੂੰ ਇਕ ਮਿਊਜ਼ਿਕ ਪਲੇਅਰ ਵੀ ਮਿਲ ਰਿਹਾ ਹੈ। ਇਸ ''ਚ ਤੁਸੀਂ ਆਪਣੇ ਫ਼ੋਨ ''ਤੇ ਆਏ ਸਾਰੇ ਨੋਟੀਫਿਕੇਸ਼ਨ ਵੀ ਵੇਖ ਸਕਦੇ ਹੋ। ਇਸ ਤੋਂ ਇਲਾਵਾ ਜੇਕਰ iconX ਦੀ ਗੱਲ ਕਰੀਏ ਤਾਂ ਇਸ ਦੇ ਨਾਲ ਤੁਸੀ ਮਿਊਜ਼ਿਕ ਨੂੰ ਕਾਫੀ ਚੰਗੀ ਤਰਾਂ ਸੁਣ ਸਕਦੇ ਹੋ।


Related News