Android Nougat ਨਾਲ ਲੈਸ ਹੈ ਨਵਾਂ ਸੈਮਸੰਗ Galaxy Wide 2 ਸਮਾਰਟਫੋਨ

05/23/2017 4:16:43 PM

ਜਲੰਧਰ- ਦੱਖਣੀ ਕੋਰੀਆਈ ਦੀ ਟੈਕਨਾਲੋਜੀ ਕੰਪਨੀ ਸੈਮਸੰਗ ਨੇ ਆਪਣੇ ਘਰੇਲੂ ਮਾਰਕੀਟ ''ਚ ਨਵਾਂ ਸਮਾਰਟਫੋਨ ਗਲੈਕਸੀ ਵਾਇਡ 2 ਲਾਂਚ ਕੀਤਾ ਹੈ। Samsung Galaxy Wide 2  ਦਾ ਮਾਡਲ ਨੰਬਰ SM-J727S ਹੈ। ਅਨੁਮਾਨ ਲਗਾਏ ਜਾ ਰਹੇ ਹਨ ਕਿ ਸੈਮਸੰਗ ਦੇ ਘਰੇਲੂ ਮਾਰਕੀਟ ਦੇ ਬਾਹਰ ਇਸ ਹੈਂਡਸੈੱਟ ਨੂੰ ਸੈਮਸੰਗ ਗਲੈਕਸੀ ਜੇ7 (2017) ਦੇ ਨਾਮ ਨਾਲ ਜਾਣਿਆ ਜਾਵੇਗਾ। ਹਾਲਾਂਕਿ,  ਤਾਜ਼ਾ ਲੀਕ ਹੋਈ ਜਾਣਕਾਰੀਆਂ ''ਤੇ ਗੌਰ ਕਰੀਏ ਤਾਂ ਗਲੈਕਸੀ ਵਾਈਡ 2 ਡਿਜ਼ਾਇਨ ਦੇ ਹਿਸਾਬ ਨਾਲ ਗਲੈਕਸੀ ਜੇ7 (2017) ਤੋਂ ਅਲਗ ਹੈ। ਹੁਣ ਗੱਲ ਸੈਮਸੰਗ ਗਲੈਕਸੀ ਵਾਈਡ 2 ਦੀ ਮਕਾਮੀ ਮਾਰਕੀਟ ''ਚ ਕੀਮਤ ਦੀ ਤਾਂ ਇਸ ਦੀ ਕੀਮਤ 297,000 ਕੋਰੀਅਨ ਵਾਨ (ਕਰੀਬ 17,000 ਰੁਪਏ) ਹੋਵੇਗੀ। ਹਲਾਂਕਿ ਸੈਮਸੰਗ ਵਾਈਡ 2 ਨੂੰ ਅਜੇ ਤੱਕ ਸੈਮਸੰਗ ਦੀ ਆਧਿਕਾਰਕ ਸਾਈਟ ''ਤੇ ਲਿਸਟ ਨਹੀਂ ਕੀਤਾ ਗਿਆ ਹੈ।

ਸੈਮਸੰਗ ਗਲੈਕਸੀ ਵਾਈਡ 2 ''ਚ 5.5 ਇੰਚ ਦੀ 2.5ਡੀ ਐੱਲ. ਸੀ. ਡੀ ਸਕ੍ਰੀਨ ਦਾ ਰੈਜ਼ੋਲਿਊਸ਼ਨ 720x1280 ਪਿਕਸਲ ਡਿਸਪਲੇ ਹੈ। ਹੈਂਡਸੈੱਟ ''ਚ 1.6 ਗੀਗਾਹਰਟਜ ਆਕਟਾ-ਕੋਰ ਪ੍ਰੋਸੈਸਰ, ਮਲਟੀ ਟਾਸਕਿੰਗ ਲਈ 2 ਜੀ. ਬੀ ਰੈਮ ਦਿੱਤੀ ਹੈ। ਇਨ-ਬਿਲਟ ਸਟੋਰੇਜ 16 ਜੀ. ਬੀ ਹੈ। ਇਸ ''ਚ 256 ਜੀ. ਬੀ ਤੱਕ ਦੇ ਮਾਇਕ੍ਰੋ ਐੱਸ. ਡੀ ਕਾਰਡ ਲਈ ਸਪੋਰਟ ਮੌਜੂਦ ਹੈ। ਫੋਟੋਗਰਾਫੀ 13 ਮੈਗਾਪਿਕਸਲ ਦਾ ਐਫ/1.9 ਅਪਰਚਰ ਵਾਲਾ ਰਿਅਰ ਕੈਮਰਾ, ਸੈਲਫੀ ਅਤੇ ਵੀਡੀਓ ਚੈਟਿੰਗ ਲਈ ਫ੍ਰੰਟ ਪੈਨਲ ''ਤੇ 5 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਸੈਮਸੰਗ ਗਲੈਕਸੀ ਜੇ2 (2017) ''ਚ 3300 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਐਡ੍ਰਾਇਡ ਨੂਗਟ ''ਤੇ ਚੱਲਣ ਵਾਲੇ ਇਸ ਫੋਨ ਦੀ ਮੋਟਾਈ 8.6 ਮਿਲੀਮੀਟਰ ਹੈ। ਇਸਦਾ ਡਾਇਮੇਂਸ਼ਨ 151.5x76.4x8.6 ਮਿਲੀਮੀਟਰ ਹੈ ਅਤੇ ਭਾਰ 170 ਗਰਾਮ।


Related News