ਗਰਮੀ ਕਾਰਨ 2 ਬੇਸਹਾਰਾ ਵਿਅਕਤੀਆਂ ਦੀ ਮੌਤ

Thursday, Jun 27, 2024 - 11:11 AM (IST)

ਗਰਮੀ ਕਾਰਨ 2 ਬੇਸਹਾਰਾ ਵਿਅਕਤੀਆਂ ਦੀ ਮੌਤ

ਬਠਿੰਡਾ (ਸੁਖਵਿੰਦਰ) : ਗਰਮੀ ਕਾਰਨ ਦੋ ਬੇਸਹਾਰਾ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਨੂੰ ਸਹਾਰਾ ਵੱਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਮੱਛੀ ਮਾਰਕੀਟ ਅਤੇ ਰੇਲਵੇ ਰੋਡ ਤੋਂ 2 ਬੇਸਹਾਰਾ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਸੀ।

ਇੱਥੇ ਉਨ੍ਹਾਂ ਦੀ ਮੌਤ ਹੋ ਗਈ। ਸੰਸਥਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਮਰਨ ਵਾਲੇ ਬੇਸਹਾਰਾ ਸਨ। ਸੰਸਥਾ ਵੱਲੋਂ ਲਾਸ਼ਾਂ ਨੂੰ ਸ਼ਨਾਖਤ ਲਈ ਸੁਰੱਖਿਅਤ ਰੱਖ ਦਿੱਤਾ ਗਿਆ ਹੈ।
 


author

Babita

Content Editor

Related News