ਸੈਮਸੰਗ ਦਾ ਮੈਗਾ ਈਵੈਂਟ ਅੱਜ, ਲਾਂਚ ਹੋ ਸਕਦੇ ਹਨ ਇਹ ਪ੍ਰੋਡਕਟਸ
Wednesday, Aug 10, 2022 - 05:14 PM (IST)

ਗੈਜੇਟ ਡੈਸਕ– ਸੈਮਸੰਗ ਦਾ ਅੱਜ ਯਾਨੀ 10 ਅਗਸਤ ਨੂੰ ਮੈਗਾ ਈਵੈਂਟ ਹੋਣ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਇਸ ਈਵੈਂਟ ਦਾ ਨਾਂ ਗਲੈਕਸੀ ਅਨਪੈਕਡ ਹੀ ਹੈ। ਸੈਮਸੰਗ ਦੇ ਇਸ ਈਵੈਂਟ ’ਚ Samsung Galaxy Z Fold 4 ਅਤੇ Galaxy Z Flip 4 ਵਰਗੇ ਦੋ ਵੱਡੇ ਫਲੈਗਸ਼ਿਪ ਦੀ ਲਾਂਚਿੰਗ ਹੋਣ ਵਾਲੀ ਹੈ। ਇਹ ਦੋਵੇਂ ਫੋਨ ਫੋਲਡੇਬਲ ਹੋਣਗੇ ਜੋ Galaxy Z Fold 3 ਅਤੇ Galaxy Z Flip 3 ਦਾ ਅਪਗ੍ਰੇਡਿਡ ਵਰਜਨ ਹੋਣਗੇ। ਸੈਮਸੰਗ ਦਾ ਈਵੈਂਟ ਬੁੱਧਵਾਰ ਸ਼ਾਮ ਨੂੰ 6:30 ਵਜੇ ਸ਼ੁਰੂ ਹੋਵੇਗਾ ਜਿਸਨੂੰ ਤੁਸੀਂ ਸੈਮਸੰਗ ਦੇ ਯੂਟਿਊਬ ਚੈਨਲ ਤੋਂ ਇਲਾਵਾ ਸੋਸ਼ਲ ਮੀਡੀਆ ਹੈਂਡਲ ਅਤੇ ਸੈਮਸੰਗ ਦੀ ਵੈੱਬਸਾਈਟ ’ਤੇ ਵੇਖ ਸਕਦੇ ਹੋ।
ਲਾਂਚ ਹੋ ਸਕਦੇ ਹਨ ਇਹ ਪ੍ਰੋਡਕਟਸ
ਲੀਕ ਰਿਪੋਰਟ ਮੁਤਾਬਕ, Samsung Galaxy Z Fold 4 ਦੇ 256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,799 ਯੂਰੇ (ਕਰੀਬ 1,46,400 ਰੁਪਏ) ਹੋਵੇਗੀ। ਉਥੇ ਹੀ 512 ਜੀ.ਬੀ. ਵਾਲੇ ਮਾਡਲ ਦੀ ਕੀਮਤ 1,919 ਯੂਰੋ (ਕਰੀਬ 1,56,200 ਰੁਪਏ) ਦੱਸੀ ਜਾ ਰਹੀ ਹੈ। Galaxy Z Flip 4 ਦੇ 128 ਜੀ.ਬੀ. ਵੇਰੀਐਂਟ ਦੀ ਕੀਮਤ 1,109 ਯੂਰੋ (ਕਰੀਬ 90,300 ਰੁਪਏ) ਹੋ ਸਕਦੀ ਹੈ। ਉਥੇ ਹੀ ਇਸ ਫੋਨ ਦੇ 256 ਜੀ.ਬੀ. ਵਾਲੇ ਮਾਡਲ ਦੀ ਕੀਮਤ 1,169 ਯੂਰੋ (ਕਰੀਬ 95,100 ਰੁਪਏ) ਦੱਸੀ ਜਾ ਰਹੀ ਹੈ।
Samsung Galaxy Watch 5 (40mm) ਦੀ ਸ਼ੁਰੂਆਤੀ ਕੀਮਤ 299 ਯੂਰੋ (ਕਰੀਬ 24,300 ਰੁਪਏ) ਹੋ ਸਕਦੀ ਹੈ। ਉਥੇ ਹੀ Galaxy Watch 5 Pro (45mm) ਦੀ ਸ਼ੁਰੂਆਤੀ ਕੀਮਤ 469 ਯੂਰੋ (ਕਰੀਬ 38,200 ਰੁਪਏ) ਹੋ ਸਕਦੀ ਹੈ। ਇਕ ਨਵੀਂ ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ Samsung Galaxy Buds 2 Pro ਦੀ ਕੀਮਤ 230 ਡਾਲਰ (ਕਰੀਬ 18,300 ਰੁਪਏ) ਹੋ ਸਕਦੀ ਹੈ।