ਸੈਮਸੰਗ ਭਾਰਤ ’ਚ ਜਲਦੀ ਹੀ ਲਾਂਚ ਕਰੇਗੀ Galaxy Tab S6 Lite ਟੈਬਲੇਟ

06/05/2020 2:12:34 AM

ਗੈਜੇਟ ਡੈਸਕ– ਸੈਮਸੰਗ ਨੇ ਪਿਛਲੇ ਸਾਲ ਗਲੋਬਲ ਬਾਜ਼ਾਰ ’ਚ ਗਲੈਕਸੀ ਟੈਬ ਐੱਸ6 ਲਾਈਟ ਟੈਬਲੇਟ ਲਾਂਚ ਕੀਤਾ ਸੀ। ਹੁਣ ਦੱਖਣ ਕੋਰੀਆ ਦੀ ਕੰਪਨੀ ਸੈਮਸੰਗ ਗਲੈਕਸੀ ਟੈਬ ਐੱਸ6 ਲਾਈਟ ਟੈਬਲੇਟ ਨੂੰ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੋਰੋਨਾ ਲਾਗ (ਮਾਹਾਮਾਰੀ) ਦੇ ਚਲਦੇ ਸੈਮਸੰਗ ਗਲੈਕਸੀ ਟੈਬ ਐੱਸ6 ਲਾਈਟ ਟੈਬਲੇਟ ਦੇ ਇੰਡੀਆ ਲਾਂਚ ਨੂੰ ਮੁਲਤਵੀ ਕਰ ਦਿੱਤਾ ਸੀ। ਸੈਮਸੰਗ ਇੰਡੀਆ ਨੇ ਸੋਸ਼ਲ ਮੀਡੀਆ ਸਾਈਟ ਟਵਿਟਰ ’ਤੇ ਗਲੈਕਸੀ ਟੈਬ ਐੱਸ6 ਲਾਈਟ ਦੇ ਲਾਂਚ ਨੂੰ ਟੀਜ਼ ਕੀਤਾ ਹੈ। 

ਹੋਣਗੀਆਂ ਇਹ ਖੂਬੀਆਂ
ਸੈਮਸੰਗ ਦਾ ਇਹ ਟੈਬਲੇਟ 10.4 ਇੰਚ ਦੀ WUXGA (1,200×2,000 pixels) TFT ਡਿਸਪਲੇਅ ਨਾਲ ਆਉਂਦਾ ਹੈ। ਇਸ ਵਿਚ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਹਾਲਾਂਕਿ ਕੰਪਨੀ ਨੇ ਇਸ ਦਾ ਨਾਂ ਜ਼ਾਹਿਰ ਨਹੀਂ ਕੀਤਾ। ਡਿਵਾਈਸ ’ਚ 4 ਜੀ.ਬੀ. ਰੈਮ ਮਿਲੇਗੀ। ਸੈਮਸੰਗ ਦਾ ਇਹ ਟੈਬਲੇਟ ਐਂਡਰਾਇਡ 10 ’ਤੇ ਆਧਾਰਿਤ ਵਨ ਯੂ.ਆਈ. 2.0 ’ਤੇ ਕੰਮ ਕਰਦਾ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਟੈਬਲੇਟ ਗਲੈਕਸੀ ਟੈਬ ਐੱਸ6 ਦੀ ਤਰ੍ਹਾਂ ਦੇ ਪਤਲੇ ਬੇਜ਼ਲ ਨਾਲ ਆਏਗਾ ਜਿਸ ਵਿਚ ਫਰੰਟ ’ਤੇ ਹੋਲ ਪੰਚ ਡਿਸਪਲੇਅ ’ਚ 5 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਟੈਬ ਦੇ ਰੀਅਰ ’ਚ 8 ਮੈਗਾਪਿਕਸਲ ਦਾ ਕੈਮਰਾ ਹੋਵੇਗਾ ਜੋ ਆਟੋ ਫੋਕਸ ਫੀਚਰ ਨਾਲ ਆਉਂਦਾ ਹੈ। ਇਸ ਕੈਮਰੇ ’ਚ 1080 ਪਿਕਸਲ ਦੀ ਵੀਡੀਓ ਸ਼ੂਟ ਕੀਤੀ ਜਾ ਸਕਦੀ ਹੈ। ਇਸ ਟੈਬ ’ਚ 64 ਜੀ.ਬੀ. ਅਤੇ 128 ਜੀ.ਬੀ. ਦੀ ਸਟੋਰੇਜ ਆਪਸ਼ਨ ਮਿਲੇਗੀ। ਇਸ ਨੂੰ ਮੈਮਰੀ ਕਾਰਡ ਰਾਹੀਂ 1 ਟੀ.ਬੀ. ਨਾਲ ਵਧਾਇਆ ਜਾ ਸਕੇਗਾ। ਕੁਨੈਕਟੀਵਿਟੀ ਲਈ ਇਸ ਵਿਚ 3.5mm ਆਡੀਓ ਜੈੱਕ ਮਿਲੇਗਾ ਜੋ ਡਿਊਲ ਬੈਂਡ ਵਾਈ-ਫਾਈ, ਬਲੂਟੂਥ ਵੀ5.0 ਅਤੇ ਜੀ.ਪੀ.ਐੱਸ. ਸੁਪੋਰਟ ਨਾਲ ਆਏਗਾ। ਇਸ ਵਿਚ 7,040 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ। ਕੰਪਨੀ ਨੇ ਅਜੇ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ।


Rakesh

Content Editor

Related News