ਸੈਮਸੰਗ ਨੇ ਇਨ੍ਹਾਂ ਦੋ ਟੈਬਲੇਟਸ ਤੋਂ ਚੁੱਕਿਆ ਪਰਦਾ, ਜਾਣੋ ਖੂਬੀਆਂ

02/16/2019 6:50:52 PM

ਗੈਜੇਟ ਡੈਸਕ- ਸੈਮਸੰਗ Galaxy Tab S5e ਦੇ ਵਾਈ-ਫਾਈ ਮਾਡਲ ਦੀ ਸ਼ੁਰੂਆਤੀ ਕੀਮਤ 399.99 ਡਾਲਰ (ਲਗਭਗ 28,500 ਰੁਪਏ) ਹੋਵੇਗੀ। ਯੂ. ਐੱਸ ਮਾਰਕੀਟ 'ਚ ਐੱਲ. ਟੀ. ਈ ਮਾਡਲ ਦੀ ਕੀਮਤ ਫਿਲਹਾਲ ਸਾਹਮਣੇ ਨਹੀਂ ਆਈ ਹੈ। ਪਰ ਸੈਮਸੰਗ ਦੀ ਜਰਮਨ ਵੈੱਬਸਾਈਟ 'ਤੇ ਕਿਹਾ ਗਿਆ ਹੈ ਕਿ ਟੈਬਲੇਟ  ਦੇ ਐੱਲ. ਟੀ. ਈ ਵਰਜਨ ਦੀ ਸ਼ੁਰੂਆਤੀ ਕੀਮਤ 479 ਯੂਰੋ (ਲਗਭਗ 38,600 ਰੁਪਏ) ਹੋਵੇਗੀ। Samsung ਬਰਾਂਡ ਦਾ ਇਹ ਟੈਬਲੇਟ ਕੰਪਨੀ ਦੇ ਆਨਲਾਈਨ e-shop ਤੇ ਪ੍ਰਮੁੱਖ ਰਿਟੇਲਰ 'ਤੇ ਵੇਚਿਆ ਜਾਵੇਗਾ।

Samsung Galaxy Tab S5e ਦੇ ਸਪੈਸੀਫਿਕੇਸ਼ਨ
ਸੈਮਸੰਗ ਗਲੈਕਸੀ ਟੈਬ ਐੱਸ 5ਈ 'ਚ 10.5 ਇੰਚ ਦਾ WQX71 (2560x1600 ਪਿਕਸਲ) ਸੁਪਰ ਐਮੋਲੇਡ ਡਿਸਪਲੇਅ ਹੈ। ਇਸ ਦਾ ਆਸਪੈਕਟ ਰੇਸ਼ਿਓ 16:10 ਤੇ ਸਕ੍ਰੀਨ-ਟੂ-ਬਾਡੀ ਰੇਸ਼ਿਓ 81.8 ਫ਼ੀਸਦੀ ਹੈ। ਟੈਬਲੇਟ 'ਚ ਸਨੈਪਡ੍ਰੈਗਨ 670 ਪ੍ਰੋਸੈਸਰ ਦੇ ਨਾਲ 6 ਜੀ. ਬੀ ਰੈਮ ਤੇ 128 ਜੀ. ਬੀ ਦੀ ਇੰਟਰਨਲ ਸਟੋਰਜ ਹੈ।

ਫੋਟੋਗਰਾਫੀ ਲਈ 13 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਡਿਵਾਇਸ 'ਚ ਯੂ. ਐੱਸ. ਬੀ ਟਾਈਪ-ਸੀ (Gen 3.1) ਪੋਰਟ ਤੇ ਪੋਗੋ ਕੁਨੈੱਕਟਰ ਦਿੱਤਾ ਹੋਇਆ ਹੈ। ਟੈਬਲੇਟ 7,040 ਐੱਮ. ਏ. ਐੱਚ ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। Samsung Galaxy Tab S5e ਦੀ ਲੰਬਾਈ-ਚੋੜਾਈ 245.0x160.0x5.5 ਮਿਲੀਮੀਟਰ ਤੇ ਇਸ ਦਾ ਭਾਰ 400 ਗ੍ਰਾਮ ਹੈ। ਇਹ ਬਲੈਕ, ਗਲੋਡ ਤੇ ਸਿਲਵਰ ਰੰਗ 'ਚ ਉਪਲੱਬਧ ਹੋਵੇਗਾ।

Samsung Galaxy Tab 1 10.1 ਦੀ ਕੀਮਤ ਤੇ ਵੇਰੀਐਂਟ
ਸੈਮਸੰਗ ਗਲੈਕਸੀ ਟੈਬ ਏ 10.1 ਵੀ ਵਾਈ-ਫਾਈ ਤੇ ਐਲ. ਟੀ. ਈ ਮਾਡਲ 'ਚ ਮਿਲੇਗਾ। ਇਸ ਦੇ ਵਾਈ-ਫਾਈ ਮਾਡਲ ਦੀ ਕੀਮਤ 210 ਯੂਰੋ (ਲਗਭਗ 17,000 ਰੁਪਏ) ਤੇ ਐੱਲ. ਟੀ. ਈ ਵੇਰੀਐਂਟ ਦੀ ਕੀਮਤ 270 ਯੂਰੋ (ਲਗਭਗ 22,000 ਰੁਪਏ) ਹੋਵੇਗੀ। ਜਰਮਨੀ 'ਚ ਇਹ ਟੈਬਲੇਟ 5 ਅਪ੍ਰੈਲ 2019 ਤੋਂ ਮਿਲਣ ਲਗੇਗਾ।

Samsung Galaxy Tab 1 10.1 ਦੇ ਸਪੈਸੀਫਿਕੇਸ਼ਨ
ਸੈਮਸੰਗ ਗਲੈਕਸੀ ਟੈਬ ਏ 10.1 'ਚ 10 ਇੰਚ ਦਾ (1920x1200 ਪਿਕਸਲ) ਡਿਸਪਲੇਅ ਹੈ। ਇਸ ਦਾ ਆਸਪੈਕਟ ਰੇਸ਼ਿਓ 16:10 ਹੈ। ਟੈਬਲੇਟ 'ਚ ਐਕਸੀਨਾਸ 7904 ਪ੍ਰੋਸੈਸਰ ਦੇ ਨਾਲ 3 ਜੀ. ਬੀ ਰੈਮ ਤੇ 32 ਜੀ. ਬੀ ਦੀ ਇੰਟਰਨਲ ਸਟੋਰਜ਼ ਹੈ। ਮਾਈਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 400 ਜੀ.ਬੀ ਤੱਕ ਵਧਾਈ ਜਾ ਸਕਦੀ ਹੈ। ਫੋਟੋਗਰਾਫੀ ਲਈ 8 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਟੈਬਲੇਟ ਚ 6,150 ਐੱਮ. ਏ. ਐੱਚ ਦੀ ਬੈਟਰੀ ਹੈ।


Related News