ਸੈਮਸੰਗ ਗਲੈਕਸੀ S9+ ਹੋਇਆ ਸਸਤਾ, ਜਾਣੋ ਨਵੀਂ ਕੀਮਤ
Tuesday, Feb 05, 2019 - 01:36 PM (IST)

ਗੈਜੇਟ ਡੈਸਕ- ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣਾ ਨਵਾਂ ਸਮਾਰਟਫੋਨ ਗਲੈਕਸੀ ਐੱਸ 10 ਨੂੰ ਪੇਸ਼ ਕੀਤੇ ਜਾਣ ਤੋਂ ਪਹਿਲਾਂ ਭਾਰਤ 'ਚ ਸੈਮਸੰਗ ਗਲੈਕਸੀ ਐੱਸ 9 ਪਲੱਸ ਦੀ ਕੀਮਤ ਘੱਟ ਕਰ ਦਿੱਤੀ ਗਈ ਹੈ। ਸੈਮਸੰਗ ਨੇ ਹਫਤੇ ਪਹਿਲਾਂ ਗਲੈਕਸੀ ਐੱਸ 9 ਤੇ ਐੱਸ 9 ਪਲੱਸ ਲਈ ਐਂਡ੍ਰਾਇਡ ਪਾਈ 'ਤੇ ਅਧਾਰਿਤ ਵਨ ਯੂ.ਆਈ ਅਪਡੇਟ ਜਾਰੀ ਕੀਤੀ ਸੀ। ਗੌਰ ਕਰਨ ਵਾਲੀ ਗੱਲ ਹੈ ਕਿ ਸੈਮਸੰਗ ਗਲੈਕਸੀ ਐੱਸ 10 ਨੂੰ 20 ਫਰਵਰੀ ਨੂੰ ਸੇਨ ਫਰਾਂਸਿਸਕੋ 'ਚ ਲਾਂਚ ਕੀਤਾ ਸੀ।
7,000 ਰੁਪਏ ਦੀ ਹੋਈ ਕਟੌਤੀ
ਸੈਮਸੰਗ ਇੰਡੀਆ ਈ-ਸਟੋਰ ਦੀ ਲਿਸਟਿੰਗ ਦੇ ਮੁਤਾਬਕ, ਸੈਮਸੰਗ ਗਲੈਕਸੀ ਐੱਸ 9 ਪਲੱਸ ਦਾ 64 ਜੀ. ਬੀ ਵੇਰੀਐਂਟ 57,900 ਰੁਪਏ 'ਚ ਉਪਲੱਬਧ ਹੈ। ਯਾਦ ਰਹੇ ਕਿ ਇਸ ਫੋਨ 64,900 ਰੁਪਏ 'ਚ ਲਾਂਚ ਕੀਤਾ ਗਿਆ ਸੀ। ਮਤਲਬ ਕੀਮਤ 7,000 ਰੁਪਏ ਘੱਟ ਕਰ ਦਿੱਤੀ ਗਈ ਹੈ। Samsung india ਈ-ਸਟੋਰ 'ਤੇ 128 ਜੀ.ਬੀ ਤੇ 256 ਜੀ.ਬੀ. ਸਟੋਰੇਜ ਨੂੰ ਲਿਸਟ ਨਹੀਂ ਕੀਤਾ ਗਿਆ ਹੈ।
ਹਾਲਾਂਕਿ,Flipkart 'ਤੇ ਸੈਮਸੰਗ ਗਲੈਕਸੀ ਐੱਸ9 ਪਲੱਸ ਦੇ 256 ਜੀ. ਬੀ ਸਟੋਰੇਜ ਮਾਡਲ ਨੂੰ 65,349 ਰੁਪਏ 'ਚ ਵੇਚਿਆ ਜਾ ਰਿਹਾ ਹੈ। ਇਸ ਦੀ ਲਾਂਚ ਪ੍ਰਾਈਸ 72,900 ਰੁਪਏ ਹੈ। ਇਸ ਫੋਨ ਦੇ 128 ਜੀ.ਬੀ ਸਟੋਰੇਜ ਵੇਰੀਐਂਟ ਨੂੰ ਗੁਜ਼ਰੇ ਸਾਲ 68,900 ਰੁਪਏ 'ਚ ਲਾਂਚ ਕੀਤਾ ਗਿਆ ਸੀ, ਹੁਣ ਇਸ ਨੂੰ 65,900 ਰੁਪਏ 'ਚ ਵੇਚਿਆ ਜਾ ਰਿਹਾ ਹੈ।
ਸੈਮਸੰਗ Galaxy S9 Plus ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 6.2 ਇੰਚ QHD+ ਸੁਪਰ ਅਮੋਲਡ ਡਿਸਪਲੇਅ ਨਾਲ 1440x2960 ਪਿਕਸਲ ਰੈਜ਼ੋਲਿਊਸ਼ਨ ਅਤੇ 18.5:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਸਮਾਰਟਫੋਨ 'ਚ ਕਵਾਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਨਾਲ ਆਉਦਾ ਹੈ। ਸੈਮਸੰਗ ਦਾ ਇਹ ਸਮਾਰਟਫੋਨ 3 ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਹੈ। ਪਹਿਲਾਂ ਵੇਰੀਐਂਟ 6 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ, ਦੂਜੇ ਵੇਰੀਐਂਟ 'ਚ 6 ਜੀ. ਬੀ. ਰੈਮ ਨਾਲ 128 ਜੀ. ਬੀ. ਇੰਟਰਨਲ ਸਟੋਰੇਜ ਅਤੇ ਤੀਜੇ ਵੇਰੀਐਂਟ 'ਚ 6 ਜੀ. ਬੀ. ਰੈਮ ਨਾਲ 256 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।ਇਸ ਦੇ ਨਾਲ ਸਮਾਰਟਫੋਨ ਡਿਊਲ ਕੈਮਰਾ ਮੋਡੀਊਲ ਬੈਕ 'ਚ ਦਿੱਤਾ ਗਿਆ ਹੈ। ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਸੈਂਸਰ ਡਿਊਲ ਅਪਚਰ (ਰੇਂਜ f/1.5 ਤੋਂ f/2.4) ਅਤੇ ਵਾਈਡ ਐਂਗਲ ਲੈੱਜ਼ ਹਨ। ਦੂਜੇ ਪਾਸੇ 12 ਮੈਗਾਪਿਕਸਲ ਟੈਲੀਫੋਟੋ ਲੈੱਜ਼ ਅਪਚਰ f/2.4 'ਤੇ ਕੰਮ ਕਰਦਾ ਹੈ। ਦੋਵੇ ਕੈਮਰੇ DSLR ਲਾਈਕ ਬੋਕੇਹ ਇਫੈਕਟ ਦਿੰਦਾ ਹੈ।ਵੀਡੀਓ ਕਾਲਿੰਗ ਅਤੇ ਸੈਲਫੀ ਲਈ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 3500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਫਾਸਟ ਚਾਰਜ਼ਿੰਗ ਅਤੇ ਵਾਇਰਲੈੱਸ ਚਾਰਜ਼ਿੰਗ ਨਾਲ ਆਉਦਾ ਹੈ।