ਸੈਮਸੰਗ Galaxy S9 ਤੇ Galaxy 9 Plus ''ਚ ਹੋ ਸਕਦੈ ਸਨੈਪਡ੍ਰੈਗਨ 845 ਪ੍ਰੋਸੈਸਰ

Tuesday, Aug 22, 2017 - 12:05 PM (IST)

ਸੈਮਸੰਗ Galaxy S9 ਤੇ Galaxy 9 Plus ''ਚ ਹੋ ਸਕਦੈ ਸਨੈਪਡ੍ਰੈਗਨ 845 ਪ੍ਰੋਸੈਸਰ

ਜਲੰਧਰ- ਸੈਮਸੰਗ ਗਲੈਕਸੀ ਐੱਸ 8 ਅਤੇ ਸੈਮਸੰਗ ਗਲੈਕਸੀ ਐੱਸ 8 ਪਲੱਸ 'ਚ ਕੁਆਲਕਾਮ ਦਾ ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤਾ ਗਿਆ ਸੀ। ਹਾਲਾਂਕਿ ਇਕ ਨਵੀਂ ਰਿਪੋਰਟ ਦੀ ਮੰਨੀਏ ਤਾਂ ਸੈਮਸੰਗ ਗਲੈਕਸੀ ਐੱਸ 9 ਅਤੇ ਗਲੈਕਸੀ ਐੱਸ 9 ਪਲੱਸ ਸਮਾਰਟਫੋਨ 'ਚ ਸਨੈਪਡ੍ਰੈਗਨ 845 ਪ੍ਰੋਸੈਸਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਸੈਮਸੰਗ ਨੇ ਆਪਣੇ ਇਨ੍ਹਾਂ ਆਉਣ ਵਾਲੇ ਫੋਨਸ ਲਈ ਇਸ ਆਉਣ ਵਾਲੇ ਪ੍ਰੋਸੈਸਰ ਦੇ ਸ਼ੁਰੂਆਤੀ ਸਟਾਕਸ ਨੂੰ ਰਿਜ਼ਰਵ ਕਰ ਲਿਆ ਹੈ। ਇਹ ਚਿੱਪਸੈੱਟ ਅਗਲੇ ਸਾਲ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨਸ ਲਈ ਆਉਣ ਵਾਲਾ ਸੀ। ਸੈਮਸੰਗ ਨੇ ਕੁਆਲਕਾਮ ਨਾਲ ਸਾਂਝੇਦਾਰੀ ਕੀਤੀ ਅਤੇ ਇਸ ਕਾਰਨ ਐੱਲ.ਜੀ. ਨੂੰ ਪ੍ਰੋਸੈਸਰ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਸ਼ਬਦਾਂ 'ਚ ਕਹੀਏ ਤਾਂ ਆਉਣ ਵਾਲੇ ਸਾਲ 'ਚ ਵੀ ਕੁਝ ਮੋਬਾਇਲ ਨਿਰਮਾਤਾਵਾਂ ਨੂੰ ਪ੍ਰੋਸੈਸਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਨੂੰ ਤਾਂ ਪੁਰਾਣੇ ਚਿੱਪਸੈੱਟ ਦੇ ਨਾਲ ਹੀ ਸੰਤੁਸ਼ਟੀ ਕਰਨੀ ਹੋਵੇਗੀ। ਰਿਪੋਰਟ ਇਹ ਵੀ ਕਹਿੰਦੀ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਪ੍ਰੋਸੈਸਰ ਨੂੰ ਕੁਆਲਕਾਮ ਦੁਆਰਾ ਪੇਸ਼ ਕੀਤਾ ਜਾ ਸਕਦਾ ਹੈ। 
ਹਾਲਾਂਕਿ ਅਜੇ ਇਸ ਸਮੇਂ ਸੈਮਸੰਗ ਗਲੈਕਸੀ ਐੱਸ 9 ਅਤੇ ਗਲੈਕਸੀ ਐੱਸ 9 ਪਲੱਸ ਸਮਾਰਟਫੋਨ ਬਾਰੇ ਕੁਝ ਵੀ ਕਹਿਣਾ ਕਾਫੀ ਜਲਦਬਾਜ਼ੀ ਹੋਵੇਗਾ। ਹਾਲਾਂਕਿ ਇਨ੍ਹਾਂ ਨੂੰ ਲੈ ਕੇ ਲੀਕਸ ਆਉਣ ਦਾ ਸਿਲਸਿਲਾ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ। ਹੁਣ ਤੱਕ ਆਏ ਕੁਝ ਲੀਕਸ ਤੋਂ ਇਹ ਪਤਾ ਲੱਗਾ ਹੈ ਕਿ ਆਉਣ ਵਾਲੇ ਇਨ੍ਹਾਂ ਸਮਾਰਟਫੋਨਸ 'ਚ 5.77-ਇੰਚ ਅਤੇ 6.22-ਇੰਚ ਦੀ ਇਨਫਿਨਿਟੀ ਡਿਸਪਲੇਅ ਹੋਣ ਵਾਲੀ ਹੈ। 
ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਆਉਣ ਵਾਲੇ ਪ੍ਰੋਸੈਸਰ ਨੂੰ ਨਵੇਂ ਕੋਰਟੈਕਸ ਏ75 ਅਤੇ ਕੋਰਟੈਕਸ ਏ55 ਕੋਰਸ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਸਨੈਪਡ੍ਰੈਗਨ 845 ਪ੍ਰੋਸੈਸਰ ਦੀ ਕਲਾਕ ਸਪੀਡ ਨੂੰ ਵੀ 200 M8੍ਰ ਤੱਕ ਵਧਾਉਣ ਦੀ ਗੱਲ ਕਹੀ ਜਾ ਰਹੀ ਹੈ। ਇਸ ਦੁਆਰਾ ਫੋਨ ਦੀ ਸਿੰਗਲ ਕੋਰ ਅਤੇ ਮਲਟੀ ਕੋਰ ਪਰਫਾਰਮੈਂਸ 'ਚ ਕਾਫੀ ਵਾਧਾ ਹੋਣ ਵਾਲਾ ਹੈ। ਇਸ ਤੋਂ ਇਲਾਵਾ ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰੋਸੈਸਰ ਦੀ ਸੀ.ਪੀ.ਯੂ. ਪਰਫਾਰਮੈਂਸ 'ਚ ਕਰੀਬ 20-30 ਫੀਸਦੀ ਦਾ ਵਾਧਾ ਹੋ ਸਕਦਾ ਹੈ।


Related News