ਅਗਲੇ ਸਾਲ 26 ਫਰਵਰੀ ਨੂੰ ਲਾਂਚ ਹੋ ਸਕਦੈ Samsung Galaxy S8
Sunday, Oct 09, 2016 - 05:24 PM (IST)
ਜਲੰਧਰ : ਚਾਹੇ ਸੈਮਸੰਗ ਨੂੰ ਨੋਟ 7 ਦੀ ਬੈਟਰੀ ਸਮੱਸਿਆ ਕਰਕੇ ਹਰ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਮਸੰਗ ਗਲੈਕਸੀ ਨੋਟ 7 ਦੀ ਬੈਟਰੀ ਸਮੱਸਿਆ ਨੂੰ ਲੈ ਕੇ ਆਫਿਸ਼ੀਅਲ ਇਨਵੈਸਟੀਗੇਸ਼ਨ ਅਜੇ ਖਤਮ ਨਹੀਂ ਹੋਈ ਹੈ। ਪਰ ਇਕ ਜਾਣਕਾਰੀ ਦੇ ਮੁਤਾਬਿਰ ਸੈਮਸੰਗ ਗਲੈਕਸੀ ਐੱਸ 8 ਨੂੰ ਅਗਲੇ ਸਾਲ ਦੀ ਸ਼ੁਰੂਆਤ ਤੱਕ ਲਾਂਚ ਕਰ ਦਵੇਗੀ। @Ricciolo1 ਦੇ ਟਵਿਟਰ ਹੈਂਡਲ ''ਤੇ ਲਿਖਿਆ ਗਿਆ ਹੈ ਕਿ ਸੈਮਸੰਗ ਗਲੈਕਸੀ ਐੱਸ 8 26 ਫਰਵਰੀ ਨੂੰ ਮੋਬਾਇਲ ਵਰਡ ਕਾਂਗ੍ਰੇਸ ਇਵੈਂਟ ਦੌਰਾਨ ਲਾਂਚ ਕੀਤਾ ਜਾਵੇਗਾ।
ਹੋ ਸਕਦਾ ਹੈ ਕਿ ਸੈਮਸੰਗ ਗਲੈਕਸੀ ਐੱਸ8 ''ਚ ਫਿੰਗਰਪ੍ਰਿੰਟ ਸਕੈਨਰ ਡਿਸਪਲੇ ਦੇ ''ਤੇ ਹੀ ਹੋਵੇ। ਕੁਝ ਰੂਮਰਜ਼ ਮੁਤਾਬਿਕ ਕੰਪਨੀ ਆਪਣੇ ਸਮਾਰਟਫੋਂਸ ''ਚੋਂ ਹੋਮ ਬਟਨ ਨੂੰ ਹਟਾ ਦਵੇਗੀ। ਇੰਝ ਲੱਗ ਰਿਹਾ ਹੈ ਕਿ ਸੈਮਸੰਗ ਬਹੁਤ ਜਲਦ ਹਾਰਡਵੇਅਰ ਤੇ ਡਿਜ਼ਾਈਨ ''ਚ ਵੱਡੇ ਬਦਲਾਅ ਲਿਆਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਸੈਮਸੰਗ ਆਖਿਰਕਾਰ ਸਾਡੇ ਸਾਹਮਣੇ ਕੀ ਪੇਸ਼ ਕਰੇਗੀ।
