iPhone 16 ਲਾਂਚ ਹੁੰਦੇ ਹੀ ਸੈਮਸੰਗ ਨੇ ਚੱਲੀ ਚਾਲ, Galaxy S24 Ultra ''ਤੇ 20 ਹਜ਼ਾਰ ਦਾ ਡਿਸਕਾਊਂਟ ਆਫਰ

Friday, Sep 13, 2024 - 07:17 PM (IST)

iPhone 16 ਲਾਂਚ ਹੁੰਦੇ ਹੀ ਸੈਮਸੰਗ ਨੇ ਚੱਲੀ ਚਾਲ, Galaxy S24 Ultra ''ਤੇ 20 ਹਜ਼ਾਰ ਦਾ ਡਿਸਕਾਊਂਟ ਆਫਰ

ਗੈਜੇਟ ਡੈਸਕ- ਇਕ ਪ੍ਰੀਮੀਅਮ ਸਮਾਰਟਫੋਨ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਸੈਮਸੰਗ ਸ਼ਾਨਦਾ ਆਫਰ ਲੈ ਕੇ ਆਇਆ ਹੈ। ਕੰਪਨੀ ਨੇ ਆਪਣੇ ਫਲੈਗਸ਼ਿਪ ਡਿਵਾਈਸ Samsung Galaxy S24 Ultra 'ਤੇ ਡਿਸਕਾਊਂਟ ਆਫਰ ਦਾ ਐਲਾਨ ਕਰ ਦਿੱਤਾ ਹੈ। ਇਹ ਆਫਰ ਮੀਸਿਤ ਸਮੇਂ ਲਈ ਹੈ, ਜਿਸ ਵਿਚ ਤੁਸੀਂ 20 ਹਜ਼ਾਰ ਰੁਪਏ ਦੀ ਬਚਤ ਕਰ ਸਕਦੇ ਹੋ।

ਇਹ ਆਫਰ 12 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਫੋਨ ਏ.ਆਈ. ਫੀਚਰਜ਼ ਦੇ ਨਾਲ ਆਉਂਦਾ ਹੈ। ਇਸ ਵਿਚ ਤੁਹਾਨੂੰ ਸਪੀਚ ਟੂ ਟੈਕਸਟ ਟ੍ਰਾਂਸਕ੍ਰਾਈਬਰ ਵਰਗੇ ਤਮਾਮ ਫੀਚਰਜ਼ ਮਿਲਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦੂਜੇ ਏ.ਆਈ. ਫੀਚਰਜ਼ ਵੀ ਮਿਲਣਗੇ। ਆਓ ਜਾਣਦੇ ਹਾਂ ਇਸ 'ਤੇ ਮਿਲ ਰਹੇ ਆਫਰਜ਼ ਦੀ ਡਿਟੇਲ।

Samsung Galaxy S24 Ultra 'ਤੇ ਕੰਪਨੀ 20 ਹਜ਼ਾਰ ਰੁਪਏ ਦਾ ਆਫਰ ਦੇ ਰਹੀ ਹੈ। ਇਸ ਵਿਚ ਤੁਹਾਨੂੰ 8 ਹਜ਼ਾਰ ਰੁਪਏ ਦਾ ਇੰਸਟੈਂਟ ਕੈਸ਼ਬੈਕ ਅਤੇ 12 ਹਜ਼ਾਰ ਰੁਪਏ ਦਾ ਐਡੀਸ਼ਨਲ ਅਪਗ੍ਰੇਡ ਬੋਨਸ ਮਿਲ ਰਿਹਾ ਹੈ। ਗਾਹਕਾਂ ਨੂੰ 12 ਹਜ਼ਾਰ ਰੁਪਏ ਦਾ ਬੈਂਕ ਕੈਸ਼ਬੈਕ ਆਫਰ ਮਿਲ ਰਿਹਾ ਹੈ। 

ਇਸ 'ਤੇ 24 ਮਹੀਨੇ ਦੀ ਨੋ-ਕਾਸਟ ਈ.ਐੱਮ.ਆਈ. ਦਾ ਆਪਸ਼ਨ ਮਿਲ ਰਿਹਾ ਹੈ। ਇਸ ਦਾ ਓਰਿਜਨਲ ਕੀਮਤ 1,29,999 ਰੁਪਏ ਹੈ, ਜਿਸ ਨੂੰ ਤੁਸੀਂ ਡਿਸਕਾਊਂਟ ਤੋਂ ਬਾਅਦ 1,09,999 ਰੁਪਏ 'ਚ ਖਰੀਦ ਸਕਦੇ ਹੋ।

Samsung Galaxy S24 Ultra ਦੇ ਫੀਚਰਜ਼

ਫੋਨ 'ਚ 6.8 ਇੰਚ ਦੀ Dynamic LTPO AMOLED ਡਿਸਪਲੇਅ ਮਿਲਦੀ ਹੈ। ਸਕਰੀਨ 120Hz ਰਿਫ੍ਰੈਸ਼ ਰੇਟ ਸਪੋਰਟ ਕਰਦੀ ਹੈ। ਫੋਨ Corning Gorilla Armor ਪ੍ਰੋਟੈਕਸ਼ਨ ਦੇ ਨਾਲ ਆਉਂਦਾ ਹੈ। ਇਸ ਵਿਚ Qualcomm Snapdragon 8 Gen 3 ਪ੍ਰੋਸੈਸਰ ਦਿੱਤਾ ਗਿਆ ਹੈ।

ਸਮਾਰਟਫੋਨ 'ਚ 12 ਜੀ.ਬੀ. ਰੈਮ ਅਤੇ 1 ਟੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ। ਇਹ ਹੈਂਡਸੈੱਟ ਐਂਡਰਾਇਡ 14 ਬੇਸਡ One UI ਦੇ ਨਾਲ ਆਉਂਦਾ ਹੈ। ਇਸ ਵਿਚ ਤੁਹਾਨੂੰ 7 ਮੇਜਰ ਐਂਡਰਾਇਡ ਅਪਡੇਟਸ ਮਿਲਣਗੇ। ਫੋਨ 'ਚ 200MP + 10MP + 50MP + 12MP ਦਾ ਕਵਾਡ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। 

ਉਥੇ ਹੀ ਫਰੰਟ 'ਚ 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮਿਲੇਗਾ। ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 45 ਵਾਟ ਦਾ ਚਾਰਜਿੰਗ ਸਪੋਰਟ ਕਰਦੀ ਹੈ। ਇਸ ਵਿਚ 15 ਵਾਟ ਦੀ ਵਾਇਰਲੈੱਸ ਚਾਰਜਿੰਗ ਅਤੇ 4.5 ਵਾਟ ਦੀ ਰਿਵਰਸ ਵਾਇਰਲੈੱਸ ਚਾਰਜਿੰਗ ਮਿਲਦੀ ਹੈ। 


author

Rakesh

Content Editor

Related News