TV ਐਪ ਵਾਂਗੂੰ ਚੱਲੇਗਾ Instagram, Meta ਨੇ ਕੀਤਾ ਐਲਾਨ
Thursday, Dec 18, 2025 - 03:59 PM (IST)
ਗੈਜੇਟ ਡੈਸਕ : ਸ਼ੋਸ਼ਲ ਮੀਡੀਆ 'ਤੇ ਮੈਟਾ ਹੁਣ ਜਲਦ ਹੀ YOU TUBE (ਯੂ-ਟਿਊਬ) ਨੂੰ ਪੂਰੀ ਟੱਕਰ ਦੇਣ ਜਾ ਰਿਹਾ ਹੈ। INSTAGRAM ਯੂਜ਼ਰਸ ਹੁਣ ਇੰਸਟਾਗ੍ਰਾਮ ਨੂੰ ਟੀ.ਵੀ. ਐਪ ਵਜੋਂ ਦੇਖ ਸਕਣਗੇ। ਮੈਟਾ ਦੇ ਮਾਰਕ ਜ਼ਕਰਵਰਗ ਨੇ ਇੰਸਟਾਗ੍ਰਾਮ ਨੂੰ ਟੀ.ਵੀ. ਲਈ ਲਾਂਚ ਕੀਤਾ ਹੈ। ਕੰਪਨੀ ਵੱਲੋਂ ਇਸਦੀ ਟੈਸਟਿੰਗ ਕਰਨ ਤੋਂ ਬਾਅਦ ਇਸਨੂੰ Fire TV ਪਲੇਟਫਾਰਮ 'ਤੇ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਸਦੀ ਟੈਸਟਿੰਗ ਇਹ ਦੇਖਣ ਲਈ ਕੀਤੀ ਜਾ ਰਹੀ ਹੈ ਕਿ ਇਸਦਾ ਕਿਹੜਾ ਫੀਚਰ ਟੀ.ਵੀ. 'ਤੇ ਬੈਸਟ ਕੰਮ ਕਰੇਗਾ।
ਹਾਲਾਂਕਿ ਇੰਸਟਾਗ੍ਰਾਮ ਦਾ ਟੀ.ਵੀ. ਐਪ ਉਸੇ ਤਰ੍ਹਾਂ ਕੰਮ ਕਰੇਗਾ, ਜਿਵੇਂ ਇਸਦਾ ਮੋਬਾਇਲ ਵਰਜ਼ਨ ਕੰਮ ਕਰਦਾ ਹੈ। ਮੈਟਾ ਦੀ ਕੋਸ਼ਿਸ਼ ਹੈ ਕਿ ਇੰਸਟਾਗ੍ਰਾਮ ਦੇ ਉਸ ਫੀਚਰ ਨੂੰ ਹੀ ਟੀ.ਵੀ. 'ਤੇ ਲਾਂਚ ਕੀਤਾ ਜਾਵੇ, ਜਿਸਨੂੰ ਯੂਜ਼ਰਸ ਜ਼ਿਆਦਾ ਪਸੰਦ ਕਰਦੇ ਹਨ। ਜੇਕਰ ਤੁਸੀਂ ਇਕ Fire TV ਯੂਜ਼ਰ ਹੋ ਤਾਂ ਇਸ ਐਪ ਨੂੰ ਮੋਬਾਇਲ 'ਤੇ ਇੰਸਟਾਲ ਕਰ ਸਕਦੇ ਹੋ ਅਤੇ ਇਸਨੂੰ ਚਲਾਉਣਾ ਬਹੁਤ ਹੀ ਆਸਾਨ ਹੈ।
ਇੰਸਟਾਗ੍ਰਾਮ ਦੀ ਟੀ.ਵੀ. ਐਪ 'ਤੇ ਪੰਜ ਅਕਾਊਂਟਸ ਇਕੱਠੇ ਜੋੜੇ ਜਾ ਸਕਦੇ ਹਨ। ਇਸਦੀ ਮਦਦ ਨਾਲ ਘਰ ਦੇ ਸਾਰੇ ਮਲਟੀਪਲ ਯੂਜ਼ਰਸ ਇਕ ਟੀ.ਵੀ. 'ਤੇ ਹੀ ਆਪਣੇ ਅਕਾਊਂਟਸ 'ਤੇ ਅਕਸੈਸ ਕਰ ਸਕਦੇ ਹਨ। ਇਸ ਤੋਂ ਇਲਾਵਾ ਇੰਸਟਾਗ੍ਰਾਮ ਯੂਜ਼ਰਸ ਨੂੰ ਟੀ.ਵੀ. ਲਈ ਸਿਰਫ ਇਕ ਅਕਾਊਂਟ ਖੋਲ੍ਹਣ ਦੀ ਸਹੂਲਤ ਵੀ ਦੇ ਰਿਹਾ ਹੈ।
ਮੈਟਾ ਅਨੁਸਾਰ ਇਹ ਇਕ ਸ਼ੁਰੂਆਤੀ ਟੈਸਟ ਹੈ। ਯੂਜ਼ਰਸ ਦੇ ਫੀਡਬੈਕ ਲੈ ਕੈ ਇਸ 'ਚ ਬਦਲਾਅ ਵੀ ਕੀਤੇ ਜਾ ਸਕਦੇ ਹਨ। ਐਪ 'ਤੇ ਸਰਚ ਟੂਲ ਵੀ ਮਿਲਣਗੇ, ਜਿਸਦੀ ਮਦਦ ਨਾਲ ਪ੍ਰੋਫਾਈਲ ਅਤੇ ਕ੍ਰਿਏਟਰਜ਼ ਨੂੰ ਸਰਚ ਕੀਤਾ ਜਾ ਸਕਦਾ ਹੈ।
