ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! 40,000 ਤੱਕ ਮਿਲ ਰਿਹਾ ਸਸਤਾ
Monday, Dec 15, 2025 - 10:49 AM (IST)
ਗੈਜੇਟ ਡੈਸਕ- ਈ-ਕਾਮਰਸ ਪਲੇਟਫਾਰਮ ਫਲਿਪਕਾਰਟ ਨੇ ਆਪਣੀ ਐਂਡ ਆਫ ਸੀਜ਼ਨ ਸੇਲ ਦੌਰਾਨ ਐਪਲ ਦੇ ਪ੍ਰੀਮੀਅਮ ਸਮਾਰਟਫੋਨ iPhone 16 Pro ’ਤੇ ਵੱਡੀ ਕਟੌਤੀ ਦਾ ਐਲਾਨ ਕੀਤਾ ਹੈ। ਇਹ ਆਫਰ 21 ਦਸੰਬਰ ਤੱਕ ਰਹੇਗੀ। ਫਲਿਪਕਾਰਟ ’ਤੇ iPhone 16 Pro ਦੇ 128GB ਸਟੋਰੇਜ ਵੈਰੀਐਂਟ ਦੀ ਅਸਲ ਕੀਮਤ 1,09,900 ਰੁਪਏ ਹੈ, ਪਰ ਬੈਂਕ ਅਤੇ ਐਕਸਚੇਂਜ ਆਫਰ ਮਿਲਾ ਕੇ ਇਸ ਦੀ ਆਖਰੀ ਕੀਮਤ 'ਚ ਭਾਰੀ ਕਮੀ ਆ ਸਕਦੀ ਹੈ।
ਕਿੰਨੀ ਹੋ ਸਕਦੀ ਹੈ ਬਚਤ?
ਫਲਿਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਰਾਹੀਂ ਖਰੀਦਦਾਰੀ ਕਰਨ ’ਤੇ ਗਾਹਕਾਂ ਨੂੰ 4,000 ਰੁਪਏ ਦੀ ਤੁਰੰਤ ਛੂਟ ਮਿਲ ਰਹੀ ਹੈ। ਇਸ ਤੋਂ ਇਲਾਵਾ, ਪੁਰਾਣੇ ਸਮਾਰਟਫੋਨ ਦੇ ਮਾਡਲ ਅਤੇ ਹਾਲਤ ਦੇ ਅਧਾਰ ’ਤੇ 68,050 ਰੁਪਏ ਤੱਕ ਦਾ ਐਕਸਚੇਂਜ ਬੇਨੇਫਿਟ ਵੀ ਦਿੱਤਾ ਜਾ ਰਿਹਾ ਹੈ।
ਇਨ੍ਹਾਂ ਸਾਰੇ ਆਫਰਾਂ ਨੂੰ ਮਿਲਾ ਕੇ iPhone 16 Pro ਦੀ ਇਫੈਕਟਿਵ ਕੀਮਤ 70,000 ਰੁਪਏ ਤੋਂ ਘੱਟ ਹੋ ਸਕਦੀ ਹੈ, ਜੋ ਤਿਉਹਾਰੀ ਸੇਲ ਤੋਂ ਬਾਹਰ ਮਿਲ ਰਹੀਆਂ ਸਭ ਤੋਂ ਵੱਡੀਆਂ ਛੂਟਾਂ ’ਚੋਂ ਇੱਕ ਮੰਨੀ ਜਾ ਰਹੀ ਹੈ। ਮਿਡ-ਰੇਂਜ ਸਮਾਰਟਫੋਨ ਵਰਤੋਂਕਾਰ ਵੀ ਬੈਂਕ ਅਤੇ ਐਕਸਚੇਂਜ ਆਫਰ ਨਾਲ 35,000 ਤੋਂ 40,000 ਰੁਪਏ ਤੱਕ ਦੀ ਬਚਤ ਕਰ ਸਕਦੇ ਹਨ।
ਆਫਰ ਦਾ ਇੰਝ ਚੁੱਕੋ ਫਾਇਦਾ
- ਫਲਿਪਕਾਰਟ ਐਪ ਜਾਂ ਵੈੱਬਸਾਈਟ ਖੋਲ੍ਹੋ
- ਸਰਚ ਬਾਕਸ ’ਚ iPhone 16 Pro (128GB) ਲਿਖੋ
- Flipkart Axis Bank ਕ੍ਰੈਡਿਟ ਕਾਰਡ ਆਫਰ ਚੁਣੋ
- ਐਕਸਚੇਂਜ ਵਿਕਲਪ ’ਚ ਆਪਣੇ ਪੁਰਾਣੇ ਫੋਨ ਦੀ ਜਾਣਕਾਰੀ (ਮਾਡਲ, IMEI ਆਦਿ) ਭਰੋ
- ਫਾਈਨਲ ਕੀਮਤ ਦੀ ਸਮੀਖਿਆ ਕਰਕੇ ਖਰੀਦ ਪੂਰੀ ਕਰੋ
iPhone 16 Pro ਦੀਆਂ ਖਾਸ ਵਿਸ਼ੇਸ਼ਤਾਵਾਂ
iPhone 16 Pro ਅਜੇ ਵੀ ਮਾਰਕੀਟ ’ਚ ਇਕ ਸ਼ਾਨਦਾਰ ਫਲੈਗਸ਼ਿਪ ਫੋਨ ਹੈ। ਇਸ 'ਚ ਟਾਈਟੇਨਿਯਮ ਫ੍ਰੇਮ ਅਤੇ ਸਿਰੈਮਿਕ ਸ਼ੀਲਡ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਹ ਫੋਨ ਬਲੈਕ, ਵ੍ਹਾਈਟ, ਨੇਚੁਰਲ ਅਤੇ ਡੇਜ਼ਰਟ ਟਾਈਟੇਨਿਯਮ ਰੰਗਾਂ ’ਚ ਉਪਲਬਧ ਹੈ। ਫੋਨ ’ਚ 6.3 ਇੰਚ ਦਾ ਸੁਪਰ ਰੇਟਿਨਾ XDR OLED ਡਿਸਪਲੇ ਮਿਲਦਾ ਹੈ, ਜੋ 120Hz ਪ੍ਰੋਮੋਸ਼ਨ, HDR10, ਡੋਲਬੀ ਵਿਜ਼ਨ ਅਤੇ 2000 ਨਿਟਸ ਪੀਕ ਬਰਾਈਟਨੈੱਸ ਨਾਲ ਆਉਂਦਾ ਹੈ। ਇਹ ਗੇਮਿੰਗ, ਸਟ੍ਰੀਮਿੰਗ ਅਤੇ ਕੰਟੈਂਟ ਕ੍ਰੀਏਸ਼ਨ ਲਈ ਬਹੁਤ ਹੀ ਉਤਮ ਹੈ। iPhone 16 Pro 3nm ਪ੍ਰੋਸੈਸ ’ਤੇ ਬਣੇ A18 Pro ਚਿਪਸੈਟ ਨਾਲ ਲੈਸ ਹੈ ਅਤੇ iOS ਵਿੱਚ ਮੌਜੂਦ Apple Intelligence ਫੀਚਰਜ਼ ਨਾਲ ਮਿਲ ਕੇ AI ਟਾਸਕ, ਮਲਟੀਟਾਸਕਿੰਗ ਅਤੇ ਹਾਈ-ਐਂਡ ਗੇਮਿੰਗ ਨੂੰ ਆਸਾਨੀ ਨਾਲ ਹੈਂਡਲ ਕਰਦਾ ਹੈ।
