ਹੁਣ ਬਿਨਾਂ OTP ਦੇ ਵੀ ਖ਼ਾਲੀ ਹੋ ਜਾਏਗਾ ਅਕਾਊਂਟ ! ਕਰੋੜਾਂ ਸਮਾਰਟਫ਼ੋਨਜ਼ ''ਤੇ ਛਾਇਆ ''ਸਾਈਬਰ'' ਖ਼ਤਰਾ, ਜਾਣੋ ਕਿਵੇਂ ਕਰੀਏ ਬਚਾਅ

Saturday, Dec 06, 2025 - 12:18 PM (IST)

ਹੁਣ ਬਿਨਾਂ OTP ਦੇ ਵੀ ਖ਼ਾਲੀ ਹੋ ਜਾਏਗਾ ਅਕਾਊਂਟ ! ਕਰੋੜਾਂ ਸਮਾਰਟਫ਼ੋਨਜ਼ ''ਤੇ ਛਾਇਆ ''ਸਾਈਬਰ'' ਖ਼ਤਰਾ, ਜਾਣੋ ਕਿਵੇਂ ਕਰੀਏ ਬਚਾਅ

ਗੈਜੇਡ ਡੈਸਕ- ਐਂਡ੍ਰਾਇਡ ਸਮਾਰਟਫੋਨ ਯੂਜ਼ਰਾਂ ਲਈ ਇਕ ਵਾਰ ਫਿਰ ਵੱਡਾ ਸੁਰੱਖਿਆ ਖ਼ਤਰਾ ਪੈਦਾ ਹੋ ਗਿਆ ਹੈ। Albiriox ਨਾਮ ਦਾ ਖ਼ਤਰਨਾਕ ਮੈਲਵੇਅਰ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਯੂਜ਼ਰ ਦੀ ਜਾਣਕਾਰੀ ਤੋਂ ਬਿਨਾਂ ਹੀ ਉਸ ਦੇ ਬੈਂਕ ਖਾਤੇ 'ਚ ਘੁਸਪੈਠ ਕਰ ਸਕਦਾ ਹੈ। ਇਹ ਵਾਇਰਸ ਫੋਨ 'ਚ ਮੌਜੂਦ ਬੈਂਕਿੰਗ ਡਿਟੇਲਜ਼ ਹੈਕਰਾਂ ਤੱਕ ਪਹੁੰਚਾ ਕੇ ਵੱਡਾ ਫਰੌਡ ਕਰ ਸਕਦਾ ਹੈ। ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਇਸ ਲਈ OTP ਦੀ ਵੀ ਲੋੜ ਨਹੀਂ ਪੈਂਦੀ।

ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ

ਨਕਲੀ ਐਪ ਰਾਹੀਂ ਫੈਲ ਰਿਹਾ ਹੈ ਮੈਲਵੇਅਰ

Cleafy ਨਾਂ ਦੀ ਐਂਡ੍ਰਾਇਡ ਬੈਂਕਿੰਗ ਮੈਲਵੇਅਰ ਟਰੈਕਿੰਗ ਫਰਮ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ Albiriox ਨੂੰ ਗੂਗਲ ਪਲੇਸਟੋਰ ਦੇ ਕਲੋਨ ਅਤੇ ਫਰਜ਼ੀ ਐਪ ਦੇ ਜ਼ਰੀਏ ਯੂਜ਼ਰਾਂ ਦੇ ਫੋਨਾਂ 'ਚ ਇੰਸਟਾਲ ਕੀਤਾ ਜਾ ਰਿਹਾ ਹੈ। ਇਹ ਮੈਲਵੇਅਰ ਡਾਰਕ ਵੈੱਬ ’ਤੇ ਮੈਲਵੇਅਰ-ਐਜ਼-ਏ-ਸਰਵਿਸ ਮਾਡਲ ’ਤੇ ਵੇਚਿਆ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਹੈਕਰ ਇਸ ਦੀ ਸਬਸਕ੍ਰਿਪਸ਼ਨ ਲੈ ਕੇ ਲੋਕਾਂ ਦੇ ਬੈਂਕ ਖਾਤੇ ਖਾਲੀ ਕਰਨ ਲਈ ਇਸ ਦਾ ਇਸਤੇਮਾਲ ਕਰ ਰਹੇ ਹਨ।

ਇਹ ਵੀ ਪੜ੍ਹੋ : ਸਿਰਫ਼ ਟਾਈਮਪਾਸ ਨਹੀਂ, ਬੜਾ ਲਾਹੇਵੰਦ ਹੈ 'ਨਹੁੰ ਰਗੜਨਾ' ! ਫ਼ਾਇਦੇ ਜਾਣ ਰਹਿ ਜਾਓਗੇ ਹੈਰਾਨ

WhatsApp–Telegram ਰਾਹੀਂ ਭੇਜੇ ਜਾਂਦੇ ਨੇ ਫਰਜ਼ੀ APK ਲਿੰਕ

ਰਿਸਰਚਰਾਂ ਨੇ ਪਤਾ ਲਗਾਇਆ ਹੈ ਕਿ ਹਾਲੀਆ ਸਾਇਬਰ ਅਟੈਕਸ 'ਚ ਇਹ ਟਰੋਜਨ ਫਰਜ਼ੀ ਐਪਸ ਦੀ APK ਫਾਈਲਾਂ ਰਾਹੀਂ ਫੈਲਾਇਆ ਜਾ ਰਿਹਾ ਹੈ। ਯੂਜ਼ਰਾਂ ਨੂੰ WhatsApp, Telegram ਜਾਂ ਹੋਰ ਮੈਸੇਜਿੰਗ ਐਪਸ ’ਤੇ ਫਰਜ਼ੀ ਲਿੰਕ ਭੇਜੇ ਜਾਂਦੇ ਨੇ। ਕੁਝ ਲੋਭ ਦੇ ਚੱਕਰ ’ਚ ਯੂਜ਼ਰ APK ਇੰਸਟਾਲ ਕਰ ਲੈਂਦੇ ਹਨ ਅਤੇ ਵਾਇਰਸ ਚੁੱਪਚਾਪ ਫੋਨ ਵਿੱਚ ਘੁੱਸ ਜਾਂਦਾ ਹੈ।

ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ

ਬਿਨਾਂ ਪਤਾ ਲੱਗੇ ਫੋਨ ’ਚ ਹੋ ਜਾਂਦਾ ਹੈ ਇੰਸਟਾਲ

ਮਾਹਿਰਾਂ ਅਨੁਸਾਰ ਹੈਕਰ ਯੂਜ਼ਰ ਨੂੰ ਇੰਨਾ ਮਜਬੂਰ ਕਰ ਦਿੰਦੇ ਹਨ ਕਿ ਉਹ "ਅਨਜਾਣ ਸਰੋਤ" ਤੋਂ ਐਪ ਇੰਸਟਾਲ ਕਰਨ ਦੀ ਇਜਾਜ਼ਤ ਦੇ ਦਿੰਦਾ ਹੈ। ਇਕ ਵਾਰ ਪਰਮਿਸ਼ਨ ਮਿਲਣ ਤੋਂ ਬਾਅਦ ਇਹ Trozan ਵਾਇਰਸ ਫੋਨ 'ਚ ਇੰਸਟਾਲ ਹੋ ਕੇ ਸਿੱਧਾ ਬੈਂਕਿੰਗ, UPI ਅਤੇ ਫਿਨਟੈਕ ਐਪਸ ਨੂੰ ਟਾਰਗੇਟ ਕਰਦਾ ਹੈ, ਉਹ ਵੀ ਬਿਨਾਂ ਪਾਸਵਰਡ ਚੋਰੀ ਕੀਤੇ।

ਕਿਵੇਂ ਬਚਿਆ ਜਾ ਸਕਦਾ ਹੈ?

  • ਗੂਗਲ ਪਲੇਸਟੋਰ ਤੋਂ ਇਲਾਵਾ ਕਿਸੇ ਵੀ ਤੀਸਰੇ ਸਰੋਤ ਤੋਂ ਐਪ ਡਾਊਨਲੋਡ ਨਾ ਕਰੋ।
  • ਕਿਸੇ ਅਣਜਾਣ ਨੰਬਰ ਤੋਂ ਆਏ ਲਿੰਕ ਨੂੰ ਕਦੇ ਨਾ ਖੋਲ੍ਹੋ।
  • ਫੋਨ 'ਚ “Install unknown apps” ਵਾਲਾ ਓਪਸ਼ਨ ਹਮੇਸ਼ਾ Off ਰੱਖੋ (ਇਹ ਡਿਫੌਲਟ ਰੂਪ ਵਿੱਚ Off ਹੁੰਦਾ ਹੈ)।
  • Google Play Protect ਹਮੇਸ਼ਾ On ਰੱਖੋ—ਇਹ ਫੋਨ ਲਈ ਵਾਇਰਸ ਸ਼ੀਲਡ ਦੀ ਤਰ੍ਹਾਂ ਕੰਮ ਕਰਦਾ ਹੈ।
  • ਸਾਇਬਰ ਫਰੌਡ ਦੇ ਵਧ ਰਹੇ ਮਾਮਲਿਆਂ ਨੂੰ ਵੇਖਦਿਆਂ, ਯੂਜ਼ਰਾਂ ਨੂੰ ਵੱਧ ਤੋਂ ਵੱਧ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ


author

DIsha

Content Editor

Related News