ਸੈਮਸੰਗ ਨੇ ਮਿਲਟਰੀ ਲਈ ਲਾਂਚ ਕੀਤਾ Galaxy S23 ਦਾ ਖ਼ਾਸ ਐਡੀਸ਼ਨ, ਮਿਲਣਗੀਆਂ ਇਹ ਖੂਬੀਆਂ

Wednesday, May 17, 2023 - 02:32 PM (IST)

ਸੈਮਸੰਗ ਨੇ ਮਿਲਟਰੀ ਲਈ ਲਾਂਚ ਕੀਤਾ Galaxy S23 ਦਾ ਖ਼ਾਸ ਐਡੀਸ਼ਨ, ਮਿਲਣਗੀਆਂ ਇਹ ਖੂਬੀਆਂ

ਗੈਜੇਟ ਡੈਸਕ- ਸੈਮਸੰਗ ਨੇ ਆਪਣੇ ਫਲੈਗਸ਼ਿਪ ਫੋਨ Galaxy S23 ਦਾ Tactical Edition और Galaxy XCover 6 Pro ਪੇਸ਼ ਕੀਤਾ ਹੈ ਜੋ ਕਿ ਅਮਰੀਕੀ ਮਿਲਟਰੀ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੇ ਗਏ ਹਨ। ਇਨ੍ਹਾਂ ਸਮਾਰਟਫੋਨ ਨੂੰ “mission-ready” ਫੋਨ ਕਿਹਾ ਜਾ ਰਿਹਾ ਹੈ। ਇਹ ਫੋਨ ਅਮਰੀਕੀ ਮਿਲਟਰੀ ਸਕਿਓਰਿਟੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਇਹ ਫੋਨ ਐਂਡਰਾਇਡ ਟੀਮ ਅਵੇਅਰਨੈੱਸ ਕਿਟ (ATAK) ਅਤੇ ਬੈਟਲਫੀਲਡ ਅਸਿਸਟੈਂਟ ਟ੍ਰੋਮਾ ਡਿਸਟਰੀਬਿਊਟਿਡ ਆਬਜ਼ਰਵੇਸ਼ਨ ਕਿਟ (BATDOK) ਦੇ ਨਾਲ ਆਉਂਦੇ ਹਨ। ਇਨ੍ਹਾਂ ਫੋਨ ਨੂੰ ਵਾਧੂ ਸਾਫਟਵੇਅਰ ਅਤੇ ਸਕਿਓਰਿਟੀ ਦੇ ਨਾਲ ਰਗਡ ਕੇਸ ਦੇ ਨਾਲ ਪੇਸ਼ ਕੀਤਾ ਗਿਆ ਹੈ। 

Samsung Galaxy S23 Tactical ਐਡੀਸ਼ਨ ਦੇ ਫੀਚਰਜ਼

Galaxy S23 Tactica ਐਡੀਸ਼ਨ ਵਿਸ਼ੇਸ਼ ਨਾਈਟ ਵਿਜ਼ਨ, ਸਟੈਲਥ ਮੋਡ ਅਤੇ ਲਾਕ ਸਕਰੀਨ ਆਟੋ ਰੋਟੇਟ ਵਰਗੇ ਫੀਚਰਜ਼ ਦੇ ਨਾਲ ਆਉਂਦਾ ਹੈ। ਇਸ ਵਿਚ ਗਲੈਕਸੀ ਐੱਸ 23 ਦੇ ਨਾਰਮਲ ਐਡੀਸ਼ਨ ਵਰਗੀ ਹੀ 6.1 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। ਫੋਨ 'ਚ ਸਨੈਪਡ੍ਰੈਗਨ 8 Gen 2 ਪ੍ਰੋਸੈਸਰ ਦਿੱਤਾ ਗਿਆ ਹੈ। ਇਸਤੋਂ ਇਲਾਵਾ 8 ਜੀ.ਬੀ. ਰੈਮ+512 ਜੀ.ਬੀ. ਦੀ ਸਟਰੇਜ ਹੈ। ਗਲੈਕਸੀ ਐੱਸ 23 ਤਿੰਨ ਰੀਅਰ ਕੈਮਰਿਆਂ ਦੇ ਨਾਲ ਆਉਂਦਾ ਹੈ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਫੋਨ ਦੇ ਕੈਮਰੇ ਨਾਲ 8ਕੇ ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਇਸਤੋਂ ਇਲਾਵਾ ਇਸ ਵਿਚ 360 ਡਿਗਰੀ ਆਡੀਓ ਰਿਕਾਰਡਿੰਗ ਵੀ ਹੈ। 

Samsung Galaxy S23 Tactical ਐਡੀਸ਼ਨ 'ਚ 3900mAh ਦੀ ਬੈਟਰੀ ਹੈ ਜੋ ਕਿ 25 ਵਾਟ ਦੀ ਵਾਇਰ ਚਾਰਜਿੰਗ ਅਤੇ 15 ਵਾਟ ਦੀ ਵਾਇਰਲੈੱਸ ਚਾਰਜਿੰਗ ਦੇ ਨਾਲ ਆਉਂਦੀ ਹੈ। Samsung Galaxy XCover 6 Pro Tactical ਐਡੀਸ਼ਨ ਰਗਡ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸਨੂੰ ਮਿਲਟਰੀ ਗ੍ਰੇਡ MIL-STD-810H ਦਾ ਸਰਟੀਫਿਕੇਸ਼ਨ ਮਿਲਿਆ ਹੈ ਅਤੇ ਇਸਨੇ 1.5 ਮੀਟਰ ਡ੍ਰੋਪ ਟੈਸਟ ਨੂੰ ਵੀ ਪਾਸ ਕੀਤਾ ਹੈ। ਇਸਨੂੰ ਵਾਟਰ ਰੈਸਿਸਟੈਂਟ ਲਈ IP68 ਦੀ ਰੇਟਿੰਗ ਮਿਲੀ ਹੈ।

ਇਸ ਫੋਨ 'ਚ 6.6 ਇੰਚ ਦੀ PLS LCD ਡਿਸਪਲੇਅ ਹੈ ਜਿਸਦੇ ਨਾਲ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਮਿਲਦਾ ਹੈ ਅਤੇ 120Hz ਦਾ ਰਿਫ੍ਰੈਸ਼ ਰੇਟ ਮਿਲਦਾ ਹੈ। ਫੋਨ 'ਚ ਸਨੈਪਡ੍ਰੈਗਨ 778ਜੀ ਪ੍ਰੋਸੈਸਰ ਦੇ ਨਾਲ 6 ਜੀ.ਬੀ. ਰੈਮ ਅਤੇ 4050mAh ਦੀ ਬੈਟਰੀ ਹੈ। ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। Galaxy S23 ਅਤੇ Galaxy XCover 6 Pro Tactical ਐਡੀਸ਼ਨ ਦੇ ਨਾਲ Samsung DeX ਦਾ ਸਪੋਰਟ ਹੈ। ਇਨ੍ਹਾਂ ਫੋਨ ਦੇ ਨਾਲ 5G, Wi-Fi 6E ਅਤੇ ਸਿਟੀਜਨ ਬ੍ਰਾਡਬੈਂਡ ਰੇਡੀਓ ਸਰਵਿਸ (CBRS) ਦਾ ਸਪੋਰਟ ਹੈ। ਫੋਨ ਬੰਦ ਹੋਣ 'ਤੇ ਵੀ ਇਸਦੀ ਸਕਿਓਰਿਟੀ ਕੰਮ ਕਰੇਗੀ।


author

Rakesh

Content Editor

Related News