Samsung Galaxy S10 ਲਈ ਆਇਆ ਨਾਈਟ ਮੋਡ ਫੀਚਰ

04/19/2019 3:50:33 PM

ਗੈਜੇਟ ਡੈਸਕ– ਗੂਗਲ ਦੇ ‘ਨਾਈਟ ਸਾਈਟ’ ਅਤੇ ਹੁਆਵੇਈ ਪੀ30 ਲਾਈਨਅਪ ਦੇ ‘ਨਾਈਟ ਮੋਡ’ ਨੂੰ ਟੱਕਰ ਦੇਣ ਲਈ ਸੈਮਸੰਗ ਆਪਣੇ ਗਲੈਕਸੀ ਐੱਸ 10 ਡਿਵਾਈਸਿਜ਼ ਦੇ ਕੈਮਰਾ ਲਈ ਡੈਡੀਕੇਟਿਡ ‘ਨਾਈਟ ਮੋਡ’ ਫੀਚਰ ਲੈ ਕੇ ਆਇਆ ਹੈ। ਗਲੈਕਸੀ ਐੱਸ 10 ਦੇ ਇਸ ਨਵੇਂ ਫੀਚਰ ਨੂੰ ਕੰਪਨੀ ਨਵੀਂ ਅਪਡੇਟ ਰਾਹੀਂ ਯੂਜ਼ਰਜ਼ ਤਕ ਪਹੁੰਚਾ ਰਹੀ ਹੈ। ਨਾਲ ਹੀ ਇਸ ਅਪਡੇਟ ’ਚ ਗਲੈਕਸੀ ਐੱਸ 10 ਲਈ ਅਪ੍ਰੈਲ 2019 ਦਾ ਸਕਿਓਰਿਟੀ ਪੈਚ ਵੀ ਲੈ ਕੇ ਆਈ ਹੈ। ਨਵੀਂ ਅਪਡੇਟ ਨਾਲ ਯੂਜ਼ਰਜ਼ ਰਾਤ ਦੇ ਸਮੇਂ ਗਲੈਕਸੀ ਐੱਸ 10 ਰਾਹੀਂ ਪਹਿਲਾਂ ਨਾਲੋਂ ਬਿਹਤਰ ਤਸਵੀਰਾਂ ਕਲਿੱਕ ਕਰ ਸਕਣਗੇ। ਹਾਲਾਂਕਿ ਇਸ ਲਈ ਯੂਜ਼ਰਜ਼ ਨੂੰ ਕੈਮਰਾ ਐਪ ’ਚ ਜਾ ਕੇ ਨਾਈ ਮੋਡ ਆਪਸ਼ਨ ਨੂੰ ਸਿਲੈਕਟ ਕਰਨਾ ਹੋਵੇਗਾ। 

PunjabKesari

ਸੈਮਸੰਗ ਇਸ ਨਵੇਂ ਫੀਚਰ ਨੂੰ ਸਭ ਤੋਂ ਪਹਿਲਾਂ ਸਵਿਟਜ਼ਰਲੈਂਡ ਦੇ ਯੂਜ਼ਰਜ਼ ਨੂੰ ਉਪਲੱਬਧ ਕਰਵਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੈਮਸੰਗ ਇਸ ਫੀਚਰ ਨੂੰ ਗਲੋਬਲ ਯੂਜ਼ਰਜ਼ ਤਕ ਜਲਦੀ ਹੀ ਪਹੁੰਚਾ ਦੇਵੇਗਾ। ਗਲੈਕਸੀ ਐੱਸ 10 ਨੂੰ ਮਿਲੀ ਇਹ ਅਪਡੇਟ ਕੈਮਰਾ ਐਪ ’ਚ ਪਹਿਲਾਂ ਤੋਂ ਮੌਜੂਦ ਬ੍ਰਾਈਟ ਨਾਈਟ ਫੀਚਰ ਦਾ ਅਪਗ੍ਰੇਡ ਮੰਨਿਆ ਜਾ ਰਿਹਾ ਹੈ। 

ਫੋਟੋਗ੍ਰਾਪੀ ਸਮੇਂ ਨਾਈਟ ਮੋਡ ਸਿਲੈਕਟ ਕਰਨ ’ਤੇ ਫੋਨ ਦਾ ਕੈਮਰਾ ਐਪ ਯੂਜ਼ਰਜ਼ ਨੂੰ ਨਾਈਟ ਸ਼ਾਟ ਲੈਣ ਤੋਂ ਪਹਿਲਾਂ ਫੋਨ ਨੂੰ ਚੰਗੀ ਤਰ੍ਹਾਂ ਹੋਲਡ ਕਰਨ ਲਈ ਨੋਟੀਫਾਈ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਸੈਮਸੰਗ ਦਾ ਫੀਚਰ ਗੂਗਲ ਦੇ ਨਾਈਟ ਸਾਈਟ ਦੀ ਤਰ੍ਹਾਂ ਦੀ ਕੰਮ ਕਰੇਗਾ। 


Related News