ਸੈਮਸੰਗ ਗਲੈਕਸੀ on7 (2016) ''ਚ ਮਿਲੇਗੀ 3,000mAh ਦੀ ਬੈਟਰੀ
Monday, Aug 22, 2016 - 03:25 PM (IST)
ਜਲੰਧਰ- ਹਾਲ ਹੀ ''ਚ ਮਿਲੀ ਇਕ ਰਿਪੋਰਟ ਮੁਤਾਬਕ ਸੈਮਸੰਗ ਗਲੈਕਸੀ ਆਨ7 (2017) ਨੇ US ਰੈਗੁਲੇਟਰੀ ਏਜੰਸੀ Fcc ਦਾ ਟੈਸਟ ਪਾਸ ਕਰ ਲਿਆ ਹੈ ਅਤੇ ਨਾਲ ਹੀ ਫੋਨ ਦੇ ਸਾਰੇ ਸਪੈਸੀਫਿਕੇਸ਼ੰਸ ਦਾ ਖੁਲਾਸਾ ਹੋ ਗਿਆ ਹੈ। ਇਸ ਸਮਾਰਟਫੋਨ ''ਚ 3,000mAh ਸਮਰੱਥਾ ਵਾਲੀ ਬੈਟਰੀ ਮਿਲੇਗੀ ਜੋ ਇਸ ਨੂੰ ਲੰਬੇ ਸਮੇਂ ਦਾ ਬੈਟਰੀ ਬੈਕਅਪ ਦੇਵੇਗੀ। ਇਸ SM-G610F ਕੋਡਨੇਮ ਦੀ ਕੀਮਤ 15,000 ਰੁਪਏ ਹੋ ਸਕਦੀ ਹੈ।
ਗੀਕਬੈਂਚ ਦੀ ਰਿਪੋਰਟ ਮੁਤਾਬਕ ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 720x1280 ਪਿਕਸਲ 4.8-ਇੰਚ HD
ਪ੍ਰੋਟੈਕਸ਼ਨ - ਡ੍ਰੈਗਨਟ੍ਰੇਲ ਗਿਲਾਸ
ਪ੍ਰੋਸੈਸਰ - ਕੁਆਲਕਾਮ ਸਨੈਪਡ੍ਰੈਗਨ 625
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ - 3ਜੀ.ਬੀ.
ਰੋਮ - 16ਜੀ.ਬੀ.
ਕੈਮਰਾ - 13MP ਰਿਅਰ, 8MP ਫਰੰਟ
ਨੈੱਟਵਰਕ - 4G LTE
ਹੋਰ ਫਚੀਰ - ਫਿੰਗਰਪ੍ਰਿੰਟ ਸਕੈਨਰ
