ਸੈਮਸੰਗ ਦੇ ਇਸ ਸ਼ਾਨਦਾਰ ਸਮਾਰਟਫੋਨ ਦੀ ਕੀਮਤ ਹੋਈ 12,000 ਰੁਪਏ ਘੱਟ

08/17/2018 5:16:31 PM

ਜਲੰਧਰ- ਫਲੈਗਸ਼ਿਪ ਸਮਾਰਟਫੋਨ ਖਰੀਦਣਾ ਚਾਹੁੰਦੇ ਹਨ ਤਾਂ ਇਹ ਤੁਹਾਡੇ ਲਈ ਇਕ ਚੰਗੀ ਖਬਰ ਹੈ, ਦਰਅਸਲ ਸੈਮਸੰਗ ਨੇ ਆਪਣੇ ਪਿਛਲੇ ਸਾਲ ਲਾਂਚ ਕੀਤੇ ਗਏ ਫਲੈਗਸ਼ਿਪ ਫੋਨ ਗਲੈਕਸੀ ਨੋਟ 8 ਦੀ ਕੀਮਤ ਨੂੰ ਘੱਟਾ ਦਿੱਤੀ ਹੈ, ਜਿਸ ਦੇ ਤਹਿਤ 12,000 ਰੁਪਏ ਦੀ ਕਮੀ ਇਸ ਦੀ ਕੀਮਤ 'ਚ ਕੀਤੀ ਗਈ ਹੈ। ਇਹ ਸਮਾਰਟਫੋਨ ਆਪਣੀ ਨਵੀਂ ਘੱਟ ਕੀਮਤ ਦੇ ਨਾਲ ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ ਤੇ ਅਮੇਜ਼ਾਨ ਇੰਡੀਆ ਦੀ ਸਾਈਟ 'ਤੇ ਵਿਕਰੀ ਲਈ ਉਪਲੱਬਧ ਹੈ।

ਸੈਮਸੰਗ ਵਲੋਂ ਕੀਤੇ ਗਏ ਇਸ ਪ੍ਰਾਈਸ ਕੱਟ ਤੋਂ ਬਾਅਦ ਗਲੈਕਸੀ ਨੋਟ 8 ਹੁਣ ਸਿਰਫ 55,990 ਰੁਪਏ ਦੀ ਕੀਮਤ ਦੇ ਨਾਲ ਅਮੇਜ਼ਾਨ ਤੇ ਕੰਪਨੀ ਆਨਲਾਨ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ. ਜਦ ਕਿ ਇਹ ਸਮਾਰਟਫੋਨ ਪਿਛਲੇ ਸਾਲ ਭਾਰਤ 'ਚ 67,900 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ।

PunjabKesari

ਸਿਰਫ ਇੰਨਾ ਹੀ ਨਹੀਂ ਸੈਮਸੰਗ ਇਸ ਸਮਾਰਟਫੋਨ ਦੀ ਖਰੀਦੀ ਤੇ ਇੱਥੇ ਕਈ ਆਕਰਸ਼ਕ ਆਫਰਸ ਵੀ ਨਾਲ ਦੇ ਰਹੀ ਹੈ। ਜਿਸ 'ਚ ਕਿ HDFC ਕ੍ਰੈਡਿਟ ਕਾਰਡ ਗਾਹਕਾਂ ਨੂੰ 4,000 ਰੁਪਏ ਦਾ ਕੈਸ਼ਬੈਕ ਇਸ ਸਮਾਰਟਫੋਨ ਦੀ ਖਰੀਦੀ 'ਤੇ ਮਿਲੇਗਾ। ਇਸ ਦੇ ਨਾਲ ਹੀ 4,000 ਰੁਪਏ ਤੋਂ ਇਲਾਵਾ ਐਕਸਚੇਂਜ ਵੈਲੀਊ ਦੀ ਸਹੂਲਤ ਦੇ ਨਾਲ ਨੋ-ਕਾਸਟ EMI ਦੀ ਆਪਸ਼ਨ ਵੀ ਇਸ 'ਤੇ ਦਿੱਤਾ ਜਾ ਰਿਹਾ ਹੈ।

 

ਗਲੈਕਸੀ ਨੋਟ 8 ਦੇ ਫੀਚਰਸ
ਫੋਨ 'ਚ 6.3-ਇੰਚ ਦੀ QHD+Super AMOLED ਡਿਸਪਲੇਅ 18.5:9 ਆਸਪੈਕਟ ਰੇਸ਼ੀਓ ਦੇ ਨਾਲ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਆਕਟਾ-ਕੋਰ ਸਨੈਪਡ੍ਰੈਗਨ 835 ਪ੍ਰੋਸੈਸਰ 'ਤੇ ਆਧਾਰਿਤ ਹੈ, ਜਿਸ ਦੀ ਕਲਾਕ ਸਪੀਡ 2.35 ਗੀਗਾਹਰਟਜ਼ ਹੈ। ਇਸ ਵਿਚ 6ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ ਦਿੱਤੀ ਗਈ ਹੈ।

ਇਹ ਸਮਾਰਟਫੋਨ ਡਿਊਲ ਕੈਮਰਾ ਸੈੱਟਅਪ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਇਕ ਸੈਂਸਰ 12 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਐੱਫ/1.7 ਅਪਰਚਰ ਦੇ ਨਾਲ ਅਤੇ ਦੂਜਾ ਸੈਂਸਰ 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਜ਼ ਐੱਫ/2.4 ਅਪਰਚਰ ਦੇ ਨਾਲ ਮੌਜੂ ਹੈ। ਇਸ ਤੋਂ ਇਲਾਵਾ ਦੋਵੇਂ ਹੀ ਕੈਮਰਾਂ ਸੈਂਸਰ 3X ਆਪਟਿਕਲ ਜ਼ੂਮ ਸਮਰੱਥਾ ਨਾਲ ਲੈਸ ਹਨ। 

ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਫੋਨ 'ਚ 4ਜੀ ਵੀ.ਓ.ਐੱਲ.ਟੀ.ਈ. ਸਪੋਰਟ ਦੇ ਨਾਲ-ਨਾਲ ਤੁਹਾਨੂੰ ਬਲੂਟੁੱਥ 5.0 ਵਾਈ-ਫਾਈ 802.11 ਏਸੀ ਅਤੇ ਜੀ.ਪੀ.ਐੱਸ. ਸਪੋਰਟ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ ਤੁਹਾਨੂੰ ਇਕ ਯੂ.ਐੱਸ.ਬੀ. ਟਾਈਪ-ਸੀ ਪੋਰਟ ਵੀ ਮਿਲ ਰਿਹਾ ਹੈ। ਇਹ ਪੋਰਟ ਚਾਰਜਿੰਗ ਅਤੇ ਡਾਟਾ ਟ੍ਰਾਂਸਫਰ ਲਈ ਹੁੰਦਾ ਹੈ। ਫੋਨ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਹੈ।


Related News