ਸੈਮਸੰਗ ਗਲੈਕਸੀ ਨੋਟ 8 ਨੂੰ ਐਂਡ੍ਰਾਇਡ ਪਾਈ ਅਪਡੇਟ ਮਿਲਣ ਦੀ ਖਬਰ

02/16/2019 3:39:40 PM

ਗੈਜੇਟ ਡੈਸਕ- ਦੱਖਣ ਕੋਰੀਆ ਦੀ ਮੋਬਾਇਲ ਨਿਰਮਾਤਾ ਕੰਪਨੀ Samsung ਦੇ ਗਲੈਕਸੀ ਨੋਟ 8 ਸਮਾਰਟਫੋਨ ਨੂੰ ਐਂਡ੍ਰਾਇਡ ਪਾਈ (Android Pie) ਅਪਡੇਟ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ। ਸੈਮਸੰਗ ਗਲੈਕਸੀ ਨੋਟ 8 ਨੂੰ ਮਿਲਿਆ ਲੇਟੈਸਟ ਅਪਡੇਟ ਐਂਡ੍ਰਾਇਡ ਪਾਈ 'ਤੇ ਅਧਾਰਿਤ ਵਨ ਯੂ. ਆਈ (One UI) ਦੇ ਨਾਲ ਆ ਰਿਹਾ ਹੈ। ਸਿਰਫ ਇੰਨਾ ਹੀ ਨਹੀਂ, ਗਲੈਕਸੀ ਨੋਟ 8 ਨੂੰ ਮਿਲੀ ਅਪਡੇਟ ਫਰਵਰੀ 2019 ਐਂਡ੍ਰਾਇਡ ਸਕਿਓਰਿਟੀ ਪੈਚ ਦੇ ਨਾਲ ਰੋਲ ਆਊਟ ਹੋਇਆ ਹੈ।

ਤੁਸੀਂ ਲੋਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ, ਅਪਡੇਟ ਨੂੰ ਫਿਲਹਾਲ ਬੁਲਗਾਰਿਆ ਤੇ ਸਲੋਵਾਕਿਆ 'ਚ ਜਾਰੀ ਕੀਤੀ ਗਈ ਹੈ। ਯਾਦ ਕਰਾ ਦੇਈਏ ਕਿ ਪਿਛਲੇ ਮਹੀਨੇ ਸੈਮਸੰਗ ਨੇ ਗਲੈਕਸੀ ਨੋਟ 8 ਲਈ ਐਂਡ੍ਰਾਇਡ ਪਾਈ ਬੀਟਾ ਪ੍ਰੋਗਰਾਮ ਨੂੰ ਰੋਲ ਆਊਟ ਕੀਤਾ ਸੀ। ਓਵਰ-ਦ-ਏਅਰ (OTA) ਦੇ ਰਾਹੀਂ Galaxy Note 8 ਲਈ ਸਾਫਟਵੇਅਰ ਅਪਡੇਟ ਨੂੰ ਜਾਰੀ ਕੀਤਾ ਗਿਆ ਹੈ ਤੇ ਅਪਡੇਟ ਫਾਇਲ ਦਾ ਸਾਈਜ਼ 571 ਐੱਮ. ਬੀ ਹੈ।

PunjabKesariਸੈਮਸੰਗ ਗਲੈਕਸੀ ਨੋਟ 8 ਨੂੰ ਮਿਲੀ ਅਪਡੇਟ ਦੀ ਜਾਣਕਾਰੀ ਵੈੱਬਸਾਈਟ SamMobile ਦੀ ਰਿਪੋਰਟ ਤੋਂ ਸਾਹਮਣੇ ਆਈ ਹੈ। ਵੈੱਬਸਾਈਟ 'ਤੇ ਸ਼ੇਅਰ ਕੀਤੇ ਸਕ੍ਰੀਨਸ਼ਾਟ 'ਚ ਸਾਫਟਵੇਅਰ ਦਾ ਵਰਜਨ ਨੰਬਰ N950FXXU5DSB2 ਵਿੱਖ ਰਿਹਾ ਹੈ। ਜੇਕਰ ਤੁਹਾਨੂੰ ਅਜੇ ਤੱਕ ਅਪਡੇਟ ਦਾ ਨੋਟੀਫਿਕੇਸ਼ਨ ਹਾਸਲ ਨਹੀਂ ਹੋਇਆ ਹੈ ਤਾਂ Galaxy Note 8 ਯੂਜ਼ਰ Settings> Software update> Download updates ਮੈਨੂਅਲੀ 'ਚ ਜਾ ਕੇ ਅਪਡੇਟ ਦੀ ਜਾਂਚ ਕਰ ਸਕਦੇ ਹਨ।


Related News