Samsung Galaxy Note 8 ਸਮਾਰਟਫੋਨ ਦਾ ਪ੍ਰੈੱਸ ਰੇਂਡਰ ਹੋਇਆ ਲੀਕ
Tuesday, Aug 01, 2017 - 12:59 PM (IST)

ਜਲੰਧਰ-Galaxy Note 8 ਸਮਾਰਟਫੋਨ ਦੀ ਲੀਕਸਟਰ @evleaks 'ਤੇ ਇਕ ਫ੍ਰੰਟ ਇਮੇਜ ਨੂੰ ਟਵੀਟ ਕੀਤਾ ਹੈ, ਇਸ ਸਮਾਰਟਫੋਨ ਨੂੰ ਲੈ ਕੇ ਹੁਣ ਤੱਕ ਬਹੁਤ ਸਾਰੇ ਲੀਕ ਦੇਖੇ ਜਾ ਚੁੱਕੇ ਹਨ। ਇਨ੍ਹਾਂ ਲੀਕਸ 'ਚ ਸਾਹਮਣੇ ਆਇਆ ਹੈ ਕਿ ਸਮਾਰਟਫੋਨ 'ਚ ਟਾਪ ਵਾਲੇ ਪਾਸੇ ਥੋੜ੍ਹੇ ਵੱਡੇ ਬੇਜ਼ਲ ਹੋਣ ਵਾਲੇ ਹਨ, ਪਰ ਇਸ 'ਚ ਬਾਟਮ 'ਤੇ ਗੌਰ ਕਰੀਏ ਤਾਂ ਅਜਿਹਾ ਨਹੀਂ ਹੈ। ਪਰ ਇਸ ਨਾਲ ਜਿਆਦਾ ਕੁਝ ਫਰਕ ਨਹੀਂ ਪੈਂਦਾ ਹੈ।
ਇਹ ਨਵੀਂ ਤਸਵੀਰ ਜੋ ਲੀਕ ਹੋਈ ਹੈ, ਉਹ ਸਮਾਰਟਫੋਨ ਦੀ ਆਫੀਸ਼ਿਅਲੀ ਰੇਂਡਰ ਦੇ ਰੂਪ 'ਚ ਦੇਖੀ ਜਾ ਸਕਦੀ ਹੈ। ਇਸ ਲੀਕ ਤੋਂ ਬਾਅਦ ਵੀ ਸਾਡੇ ਕੋਲ ਸਿਰਫ ਇਕ ਤਸਵੀਰ ਹੀ ਹੈ, ਜੋ ਸਮਾਰਟਫੋਨ ਨੂੰ ਇਸ ਦੇ ਫ੍ਰੰਟ ਤੋਂ ਦਿਖਾਉਂਦੀ ਹੈ ਅਤੇ ਪਰ ਦੇਖਣ 'ਚ ਇਹ ਸਮਾਰਟਫੋਨ ਸੈਮਸੰਗ ਗੈਲੇਕਸੀ ਐੱਸ 8 ਵਰਗਾ ਲੱਗਦਾ ਹੈ।
Samsung Galaxy Note8 (in Midnight Black) pic.twitter.com/QZii9xFarQ
— Evan Blass (@evleaks) July 31, 2017
ਇੱਥੇ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਫੋਨ ਦੇ ਮਿਡਨਾਈਟ ਬਲੈਕ ਕਲਰ ਵੇਂਰੀਅੰਟ ਨੂੰ ਬਲਾਸ ਦੁਆਰਾ ਤੁਹਾਡੇ ਸਾਹਮਣੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਸੈਮਸੰਗ ਗੈਲੇਕਸੀ ਐੱਸ 8 ਨੂੰ ਇਸ ਤਰ੍ਹਾਂ ਵੀ ਦੇਖਿਆ ਗਿਆ ਹੈ। ਇੱਥੋਂ ਤੱਕ ਉਸ ਦੇ ਸਾਰੇ ਵਰਜਨ ਇਸੇ ਰੰਗ 'ਚ ਸਾਹਮਣੇ ਆਏ ਹਨ ਅਤੇ ਇਨ੍ਹਾਂ ਦੀ ਸਿਰਫ ਡਿਸਪਲੇ ਹੀ ਨਜ਼ਰ ਆ ਰਹੀਂ ਹੈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੈਮਸੰਗ ਗੈਲੇਕਸੀ ਨੋਟ 8 ਸਮਾਰਟਫੋਨ ਸੈਮਸੰਗ ਗਲੈਕਸੀ ਐੱਸ8 ਦੇ ਕੇਸ 'ਚ ਹੀ ਆਉਣ ਵਾਲਾ ਹੈ। ਹੁਣ ਜੋ ਸਭ ਤੋਂ ਵੱਡਾ ਫਰਕ ਹੁਣ ਨਜ਼ਰ ਆ ਰਿਹਾ ਹੈ ਉਹ ਹੈ ਕਿ ਸਮਾਰਟਫੋਨ ਦੇ ਫ੍ਰੰਟ ਵਾਲਪੇਪਰ 'ਚ ਬਦਲਾਅ ਨਜ਼ਰ ਆ ਰਿਹਾ ਹੈ।
ਇਸ ਤਸਵੀਰ ਨੂੰ ਦੇਖ ਕੇ ਹੁਣ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਹੈ ਕਿ ਅਖਿਰ ਇਹ ਸਮਾਰਟਫੋਨ ਫ੍ਰੰਟ ਤੋਂ ਕਿਵੇਂ ਹੋਣ ਵਾਲਾ ਹੈ। ਜੇਕਰ ਇਸ ਦੇ ਡਿਜ਼ਾਈਨ 'ਚ ਕੁਝ ਬਦਲਾਅ ਹੁੰਦਾ ਹੈ ਤਾਂ ਤੁਹਾਨੂੰ ਲਾਂਚ ਤੋਂ ਪਤਾ ਲੱਗ ਜਾਵੇਗਾ ਕਿ ਆਖਿਰ ਇਹ ਸਮਾਰਟਫੋਨ ਦਿਸਦਾ ਕਿਵੇਂ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਕੁਝ ਅਸੀਂ ਸੈਮਸੰਗ ਗੈਲੇਕਸੀ ਐੱਸ 8 ਸੰਬੰਧੀ ਸੋਚ ਰਹੇ ਸੀ, ਪਰ ਹੋਇਆ ਕੁਝ ਹੋਰ ਹੀ ਸੀ।
ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਸੈਮਸੰਗ ਗੈਲੇਕਸੀ ਨੋਟ 8 ਨੂੰ 23 ਅਗਸਤ ਨੂੰ New York ਸ਼ਹਿਰ 'ਚ ਪੇਸ਼ ਕੀਤਾ ਜਾਵੇਗਾ। ਇਸ ਦੇ ਕੁਝ ਸਪੈਕਸ ਦੀ ਚਰਚਾ ਕਰੀਏ ਤਾਂ ਸਮਾਰਟਫੋਨ 'ਚ ਇਕ Exynos 8895 ਜਾਂ ਸਨੈਪਡ੍ਰੈਗਨ 835 ਪ੍ਰੋਸੈਸਰ ਹੋ ਸਕਦਾ ਹੈ ਇਸ ਤੋਂ ਇਲਾਵਾ ਫੋਨ 'ਚ ਇਕ 4GB ਰੈਮ ਹੋਣ ਵਾਲਾ ਹੈ। ਇਸ ਤੋਂ ਇਲਾਵਾ ਇਸ 'ਚ ਇਕ 6.4 ਇੰਚ ਡਿਸਪਲੇ ਹੋਣ ਵਾਲੀ ਹੈ ਅਤੇ ਨਾਲ S Pen ਆਵੇਗਾ ਅਤੇ ਇਹ ਤੁਹਾਨੂੰ IP68 ਸਰਟੀਫਿਕੇਸ਼ਨ ਨਾਲ ਮਿਲਣ ਵਾਲਾ ਹੈ।