ਸੈਮਸੰਗ ਗਲੈਕਸੀ ਨੋਟ 7 ''ਚ ਮਿਲ ਸਕਦਾ ਹੈ ਡੁਅਲ ਸਿਮ ਸਲੋਟ ਵੇਰਿਐਂਟ

Thursday, Aug 04, 2016 - 10:47 AM (IST)

ਸੈਮਸੰਗ ਗਲੈਕਸੀ ਨੋਟ 7 ''ਚ ਮਿਲ ਸਕਦਾ ਹੈ ਡੁਅਲ ਸਿਮ ਸਲੋਟ ਵੇਰਿਐਂਟ
ਜਲੰਧਰ-ਹਾਲ ਹੀ ''ਚ ਲਾਂਚ ਹੋਏ ਸੈਮਸੰਗ ਗਲੈਕਸੀ ਨੋਟ 7 ਡੁਅਲ ਸਿਮ ਵੇਰਿਐਂਟ ਦੇ ਨਾਲ ਭਾਰਤ ਸਹਿਤ ਕੁੱਝ ਚੁਣੇ ਹੋਏ ਦੇਸ਼ਾਂ ਲਈ ਲਿਸਟ ਕਰ ਦਿੱਤਾ ਗਿਆ ਹੈ। ਇਸ ਦੇ ਫੀਚਰਸ ਦਾ ਖੁਲਾਸਾ ਤਾਂ ਕਈ ਈ-ਲੀਕ ਅਤੇ ਖਬਰਾਂ ਦੁਆਰਾ ਹੋ ਚੁੱਕਾ ਸੀ। ਇਸ ਈਵੈਂਟ ਦੌਰਾਨ ਸੈਮਸੰਗ ਨੇ ਆਪਣੇ ਸੈਮਸੰਗ ਗਲੈਕਸੀ ਨੋਟ 7 ਦੇ ਡੁਅਲ ਸਿਮ ਵੇਰਿਐਂਟ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ ਪਰ ਹੁਣ ਸੈਮਸੰਗ ਦੀ ਗਲੋਬਲ ਵੈੱਬਸਾਈਟ ਦੇ ਨਾਲ-ਨਾਲ ਡੁਅਲ ਸਿਮ ਵੇਰਿਐਂਟ ਨੂੰ ਕੰਪਨੀ ਦੀ ਭਾਰਤ, ਚੀਨ ਅਤੇ ਰੂਸ ਦੀ ਵੈੱਬਸਾਈਟ ''ਤੇ ਲਿਸਟ ਕਰ ਦਿੱਤਾ ਗਿਆ ਹੈ। 
 
ਇਸ ਲਿਸਟਿੰਗ ''ਚ ਸਮਾਰਟਫੋਨ ''ਚ ਇਕ ਹਾਈਬ੍ਰਿਡ ਡੁਅਲ ਸਿਮ ਕਾਰਡ ਸਲਾਟ ਹੋਣ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਸਲੋਟ ''ਚ ਦੋ ਸਿਮ ਕਾਰਡ ਜਾਂ ਇਕ ਸਿਮ ਕਾਰਡ ਅਤੇ ਇਕ ਮਾਈਕ੍ਰੋਐੱਸ.ਡੀ. ਕਰਾਡ ਦੀ ਵਰਤੋਂ ਕਰ ਸਕਣਗੇ। ਭਾਵ ਯੂਜ਼ਰਜ਼ ਆਪਣੀ ਮਰਜ਼ੀ ਅਨੁਸਾਰ ਜੇਕਰ ਦੋ ਸਿਮ ਕਾਰਡਜ਼ ਨੂੰ ਇਕੋ ਵਾਰ ''ਚ ਇਸਤੇਮਾਲ ਕਰ ਸਕਦੇ ਹਨ ਜਾਂ ਮੈਮੋਰੀ ਵਧਾਉਣ ਲਈ ਇਕ ਸਲੋਟ ''ਚ 256 ਜੀ.ਬੀ. ਦੇ ਮਾਈਕ੍ਰੋਐੱਸ.ਡੀ. ਦੀ ਵਰਤੋਂ ਵੀ ਕਰ ਸਕਦੇ ਹਨ।

Related News