ਮਿਲ ਗਿਆ ਪੰਜਾਬ 'ਚ 11 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ, ਸਬਜੀ ਵੇਚਣ ਵਾਲੇ ਦੀ ਚਮਕੀ ਕਿਸਮਤ
Tuesday, Nov 04, 2025 - 11:59 AM (IST)
ਬਠਿੰਡਾ : ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਾਟਰੀ ਦਾ 11 ਕਰੋੜ ਰੁਪਏ ਦਾ ਪਹਿਲਾ ਇਨਾਮ ਆਖਿਰਕਾਰ ਆਪਣੇ ਅਸਲੀ ਹੱਕਦਾਰ ਤੱਕ ਪਹੁੰਚ ਗਿਆ ਹੈ। ਇਹ ਖੁਸ਼ਕਿਸਮਤ ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਦੇ ਪਿੰਡ ਕਠਪੁਤਲੀ ਦਾ ਰਹਿਣ ਵਾਲਾ ਅਮਿਤ ਸੇਹੜਾ ਹੈ, ਜੋ ਰੋਜ਼ਾਨਾ ਪਿੰਡਾਂ ਵਿਚ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ। ਜਾਣਕਾਰੀ ਮੁਤਾਬਕ ਅਮਿਤ ਸੇਹੜਾ ਨੇ ਬਠਿੰਡਾ ਆਉਣ ਮੌਕੇ ਲਾਟਰੀ ਏਜੰਸੀ ਕਾਊਂਟਰ ਤੋਂ A ਸੀਰੀਜ਼ ਦਾ 438586 ਨੰਬਰ ਵਾਲਾ ਟਿਕਟ ਖਰੀਦਿਆ ਸੀ। ਟਿਕਟ ਖਰੀਦਣ ਤੋਂ ਬਾਅਦ ਉਸ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੀ ਕਿਸਮਤ ਇੰਨੀ ਜਲਦੀ ਬਦਲਣ ਵਾਲੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਐਲਾਨੀ ਛੁੱਟੀ, ਸਕੂਲ ਕਾਲਜ, ਰਹਿਣਗੇ ਬੰਦ
ਦੱਸਿਆ ਜਾ ਰਿਹਾ ਹੈ ਕਿ 31 ਅਕਤੂਬਰ ਨੂੰ ਡਰਾਅ ਨਿਕਲਣ ਤੋਂ ਬਾਅਦ ਰਤਨ ਲਾਟਰੀ ਕਾਊਂਟਰ ਦੇ ਮਾਲਕ ਉਮੇਸ਼ ਕੁਮਾਰ ਅਤੇ ਮੈਨੇਜਰ ਕਰਨ ਕੁਮਾਰ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਇਸ ਟਿਕਟ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਸੀ। ਕਈ ਕੋਸ਼ਿਸ਼ਾਂ ਤੋਂ ਬਾਅਦ ਅੰਤ ਵਿੱਚ ਜੇਤੂ ਦਾ ਪਤਾ ਲੱਗ ਗਿਆ। ਉਹ ਆਪਣੀ ਟਿਕਟ ਲੈ ਕੇ ਅੱਜ ਦੁਪਹਿਰੇ ਬਠਿੰਡਾ ਪੁੱਜ ਰਿਹਾ ਹੈ।
ਇਹ ਵੀ ਪੜ੍ਹੋ : ਸੂਬੇ ਵਿਚ ਨਵੀਂਆਂ ਕਲੋਨੀਆਂ ਕੱਟਣ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
