Samsung Galaxy J3 Pro ਦੀ ਵਿਕਰੀ ਭਾਰਤ ''ਚ ਸ਼ੁਰੂ
Thursday, Apr 06, 2017 - 01:41 PM (IST)

ਜਲੰਧਰ- ਸੈਮਸੰਗ ਗਲੈਕਸੀ ਜੇ3 ਪ੍ਰੋ ਐਕਸਕਲੂਜ਼ੀਵ ਤੌਰ ''ਤੇ ਪੇ.ਟੀ.ਐੱਮ. ''ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਪੇ.ਟੀ.ਐੱਮ. ਮਾਲ ਦੀ ਵੈੱਬਸਾਈਟ ਅਤੇ ਐਪ ਦੋਵਾਂ ''ਤੇ 8,490 ਰੁਪਏ ''ਚ ਮਿਲੇਗਾ। ਸੈਮਸੰਗ ਗਲੈਕਸੀ ਜੇ3 ਪ੍ਰੋ ਨੂੰ ਪਿਛਲੇ ਸਾਲ ਜੂਨ ''ਚ ਸਭ ਤੋਂ ਪਹਿਲਾਂ ਲਾਂਚ ਕੀਤਾ ਗਿਆ ਸੀ। ਇਹ ਫੋਨ ਬਲੈਕ, ਵਾਈਟ ਅਤੇ ਗੋਲਡ ਕਲਰ ਵੇਰੀਅੰਟ ''ਚ ਉਪਲੱਬਧ ਹੈ।
ਸੈਮਸੰਗ ਦੀ ਜੇ-ਸੀਰੀਜ਼ ਦੇ ਦੂਜੇ ਸਮਾਰਟਫੋਨ ਦੀ ਤਰ੍ਹਾਂ ਹੀ ਗਲੈਕਸੀ ਜੇ3ਪ੍ਰੋ ''ਚ ਮੈਟਲ ਫਿਨੀਸ਼ ਵਰਗਾ ਇਕ ਫਰੇਮ ਹੈ। ਇਸ ਵਿਚ ਇਕ ਸਿਗਨੇਚਰ ਹੋਮ ਬਟਨ ਹੈ ਜੋ ਕਰੀਬ ਸਾਰੇ ਗਲੈਕਸੀ ਸਮਾਰਟਫੋਨਜ਼ ''ਚ ਦੇਖਿਆ ਜਾ ਸਕਦਾ ਹੈ। ਇਸ ਫੋਨ ''ਚ ਇਕ ਐੱਸ ਬਾਈਕ ਮੋਡ ਹੈ ਜੋ ਖਾਸਤੌਰ ''ਤੇ ਬਾਈਕ ਚਲਾਉਣ ਵਾਲਿਆਂ ਲਈ ਹੈਂਡਸਫਰੀ ਫੰਕਸ਼ਨ ਪਰਫਾਰਮੈਂਸ ਕਰ ਸਕਦਾ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਜੇ3 ਪ੍ਰੋ ''ਚ 5-ਇੰਚ ਦੀ ਐੱਚ.ਡੀ. (720x1280 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ। ਇਹ 1.2 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਅਤੇ 2ਜੀ.ਬੀ. ਰੈਮ ਦੇ ਨਾਲ ਆਏਗਾ। ਇਨਬਿਲਟ ਸਟੋਰੇਜ 16ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਡਿਊਲ ਸਿਮ ਗਲੈਕਸੀ ਜੇ3 ਪ੍ਰੋ ਸਮਰਾਟਫੋਨ ਐਂਡਰਾਇਡ 5.1 ਲਾਲੀਪਾਪ ''ਤੇ ਚੱਲੇਗਾ। ਇਸਵਿਚ ਐੱਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰੇ ਦਾ ਸੈਂਸਰ 5 ਮੈਗਾਪਿਕਸਲ ਦਾ ਹੈ। ਰਿਅਰ ਕੈਮਰੇ ਨਾਲ 30 ਫਰੇਮ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਫੁੱਲ-ਐੱਚ.ਡੀ. ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਹੈਂਡਸੈੱਟ ਦਾ ਡਾਈਮੈਂਸ਼ਨ 142.2x71.0x7.9 ਮਿਲੀਮੀਟਰ ਹੈ ਅਤੇ ਭਾਰ 139 ਗ੍ਰਾਮ ਹੈ।
ਸੈਮਸੰਗ ਗਲੈਕਸੀ ਜੇ3 ਪ੍ਰੋ ''ਚ 4ਜੀ, ਜੀ.ਪੀ.ਆਰ.ਐੱਸ./ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੂਥ, ਜੀ.ਪੀ.ਐੱਸ./ਏ-ਜੀ.ਪੀ.ਐੱਸ., ਗਲੋਨਾਸ, ਐੱਨ.ਐੱਫ.ਸੀ. ਅਤੇ ਮਾਈਕ੍ਰੋ-ਯੂ.ਐੱਸ.ਬੀ. ਕੁਨੈਕਟੀਵਿਟੀ ਫੀਚਰ ਦਿੱਤੇ ਗਏ ਹਨ। ਇਸ ਵਿਚ 2600 ਐੱਮ.ਏ.ਐੱਚ. ਦੀ ਬੈਟਰੀ ਹੈ।