ਸੈਮਸੰਗ ਨੇ ਭਾਰਤ ''ਚ ਲਾਂਚ ਕੀਤਾ ਆਪਣਾ ਹੁਣ ਤਕ ਦਾ ਸਭ ਤੋਂ ਪਤਲਾ ਸਮਾਰਟਫੋਨ

08/03/2015 1:59:14 PM

ਜਲਧੰਰ- ਸੈਮਸੰਗ ਨੇ ਆਪਣੇ ਨਵੇਂ ਸਮਾਰਟਫੋਨ ਗਲੈਕਸੀ ਏ8 ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ ਹੈਂਡਸੈਟ ਦੀ ਕੀਮਤ 32500 ਰੁਪਏ ਰੱਖੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਉਸ ਦਾ ਹੁਣ ਤੱਕ ਦਾ ਸਭ ਤੋਂ ਪਤਲਾ ਸਮਾਰਟਫੋਨ ਹੈ। ਕੰਪਨੀ ਨੇ ਇਸ ''ਚ ਕਵਾਲਕਾਮ ਪ੍ਰੋਸੈਸਰ ਤੇ 16 ਮੈਗਾਪਿਕਸਲ ਕੈਮਰੇ ਦੇ ਨਾਲ ਹਾਈਟੈਕ ਫੀਚਰਸ ਦਿੱਤੇ ਹਨ। ਦੱਸ ਦਈਏ ਕਿ ਸੈਮਸੰਗ ਦੇ ਇਸ ਹੈਂਡਸੈਟ ਨੂੰ ਇਸ ਸਾਲ ਜੁਲਾਈ ''ਚ ਚੀਨ ''ਚ ਲਾਂਚ ਕੀਤਾ ਗਿਆ ਸੀ।

ਸੈਮਸੰਗ ਦਾ ਇਹ ਹੈਂਡਸੈਟ 5.9 ਐਮ.ਐਮ. ਪਤਲਾ ਹੈ। ਦਰਅਸਲ ਇਹ ਸੈਮਸੰਗ ਕੰਪਨੀ ਦਾ ਸਭ ਤੋਂ ਪਤਲਾ ਹੈਂਡਸੈਟ ਹੈ। ਕੰਪਨੀ ਨੇ ਏ8 ''ਚ 5.7 ਇੰਚ ਸੁਪਰ ਅਮੋਲੇਡ ਸਕਰੀਨ ਦਿੱਤੀ ਹੈ। ਜੋ ਫੁੱਲ ਐਚ.ਡੀ. (1080 ਗੁਣਾ 1920 ਪਿਕਸਲ ਰੈਜ਼ੇਲਿਊਸ਼ਨ) ਡਿਸਪਲੇ ਕੁਆਲਿਟੀ ਨੂੰ ਸਪਰੋਟ ਕਰਦੀ ਹੈ। ਇਹ ਸਮਾਰਟਫੋਨ ਐਂਡਰਾਇਡ ਦੇ ਵਰਜ਼ਨ 5.1.1 ਲਾਲੀਪਾਪ ''ਤੇ ਕੰਮ ਕਰਦਾ ਹੈ। ਪਾਵਰ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 64 ਬਿੱਟ ਕਲਾਸ ਕਵਾਲਕਾਮ ਸਨੈਪਡਰੈਗਨ 615 ਸੀਰੀਜ਼ ਓਕਟਾਕੋਰ 1.5 ਜੀ.ਐਚ.ਜ਼ੈਡ. ਪ੍ਰੋਸੈਸਰ ਦਿੱਤਾ ਹੈ। ਨਾਲ ਹੀ ਇਸ ''ਚ 2 ਜੀ.ਬੀ. ਰੈਮ ਦਿੱਤੀ ਗਈ ਹੈ। ਇਸ ''ਚ ਐਡਰਿਨੋ 405 ਜੀ.ਪੀ.ਯੂ. ਵੀ ਮੌਜੂਦ ਹੈ। ਇੰਟਰਨਲ ਮੈਮੋਰੀ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ ਨੇ 16 ਜੀ.ਬੀ. ਤੇ 32 ਜੀ.ਬੀ. ਇੰਟਰਨਲ ਮੈਮੋਰੀ ''ਚ ਇਸ ਦੇ ਦੋ ਵੈਰੀਐਂਟ ਲਾਂਚ ਕੀਤੇ ਹਨ।

ਕੰਪਨੀ ਨੇ ਇਸ ''ਚ 16 ਮੈਗਾਪਿਕਸਲ ਕੈਮਰਾ ਐਲ.ਈ.ਡੀ. ਫਲੈਸ਼ ਦੇ ਨਾਲ ਦਿੱਤਾ ਹੈ। ਨਾਲ ਹੀ ਇਸ ''ਚ ISOcell ਸੈਂਸਰ ਤੇ f/1.9 ਅਪਚਰਰ ਦਿੱਤਾ ਹੈ। ਸੈਲਫੀ ਦੇ ਲਈ ਇਸ ''ਚ 5 ਮੈਗਾਪਿਕਸਲ ਫਰੰਟ ਫੇਸਿੰਗ ਕੈਮਰਾ ਦਿੱਤਾ ਹੈ। ਇਹ ਸਮਾਰਟਫੋਨ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ''ਚ 3050 ਐਮ.ਏ.ਐਚ. ਦੀ ਬੈਟਰੀ ਦਿੱਤੀ ਹੈ। 


Related News