Samsung Galaxy A71 ਦੀ ਤਸਵੀਰ ਹੋਈ ਲੀਕ, ਪੰਚਹੋਲ ਡਿਸਪਲੇਅ ਨਾਲ ਹੋਵੇਗਾ ਲਾਂਚ

Friday, Nov 22, 2019 - 06:48 PM (IST)

Samsung Galaxy A71 ਦੀ ਤਸਵੀਰ ਹੋਈ ਲੀਕ, ਪੰਚਹੋਲ ਡਿਸਪਲੇਅ ਨਾਲ ਹੋਵੇਗਾ ਲਾਂਚ

ਗੈਜੇਟ ਡੈਸਕ—ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਅਗਲੇ ਸਾਲ ਆਪਣੀ 'ਏ' ਸੀਰੀਜ਼ ਦਾ ਵਿਸਤਾਰ ਕਰਦੀ ਹੋਈ ਗਲੈਕਸੀ ਏ71, ਏ51 ਅਤੇ ਏ91 ਸਮਾਰਟਫੋਨ ਲਾਂਚ ਕਰੇਗੀ। ਗਲੈਕਸੀ ਏ71 ਦੇ ਸਪੈਸੀਫਿਕੇਸ਼ਨਸ ਆਨਲਾਈਨ ਸਾਹਮਣੇ ਆਏ ਹਨ। ਫੋਨ ਦੀ ਤਸਵੀਰ ਵੀ ਇੰਟਰਨੈੱਟ 'ਤੇ ਸਾਹਮਣੇ ਆਈ ਹੈ। ਲੀਕ ਤਸਵੀਰ ਮੁਤਾਬਕ ਫੋਨ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਜਾਵੇਗਾ। ਫੋਨ 'ਚ ਪੰਚਹੋਲ ਡਿਸਪਲੇਅ ਦਿੱਤੀ ਜਾਵੇਗੀ। ਫੋਨ 'ਚ ਫਰੰਟ ਕੈਮਰਾ ਡਿਸਪਲੇਅ ਦੇ ਸੈਂਟਰ 'ਚ ਦਿੱਤਾ ਗਿਆ ਹੈ।

ਚਾਰ ਰੀਅਰ ਕੈਮਰਾ
ਇਸ ਤੋਂ ਪਹਿਲਾਂ ਗਲੈਕਸੀ ਨੋਟ 10 ਸੀਰੀਜ਼ 'ਚ ਵੀ ਪੰਚਹੋਲ ਕੈਮਰਾ ਡਿਸਪਲੇਅ 'ਚ ਦਿੱਤੀ ਗਈ ਸੀ। ਗਲੈਕਸੀ ਏ71 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

PunjabKesari

5ਜੀ ਕਨੈਕਟੀਵਿਟੀ
ਫੋਨ 'ਚ ਕਵਾਡ ਕੈਮਰਾ ਸੈਟਅਪ 'ਚ 48 ਮੈਗਾਪਿਕਸਲ ਦਾ ਮੇਨ ਸੈਂਸਰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ 'ਚ 12 ਮੈਗਾਪਿਕਸਲ ਦਾ ਵਾਇਡ ਐਂਗਲ ਕੈਮਰਾ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਵੀ ਇਸ ਸੈਟਅਪ 'ਚ ਮੌਜੂਦ ਹੋਵੇਗਾ। ਸੈਲਫੀ ਲਈ ਫੋਨ 'ਚ 32 ਮੈਗਾਪਿਕਸਲ ਦਿੱਤਾ ਜਾ ਸਕਦਾ ਹੈ। ਫੋਨ 'ਚ ਸਨੈਪਡਰੈਗਨ 675 SoC ਦਿੱਤਾ ਜਾ ਸਕਦਾ ਹੈ। ਫੋਨ 'ਚ 8ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ। ਇਸ ਫੋਨ 'ਚ 5ਜੀ ਵੇਰੀਐਂਟ ਵੀ ਕੰਪਨੀ ਲਿਆਵੇਗੀ। ਗਲੈਕਸੀ ਏ71 'ਦਾ 5ਜੀ ਵੇਰੀਐਂਟ Exynos 980 SoC  ਨਾਲ ਲੈਸ ਹੋਵੇਗਾ।

PunjabKesari

ਫੋਨ 'ਚ 6.7 ਇੰਚ ਦੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਫੋਨ ਦੇ ਰੀਅਰ 'ਚ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਫੋਨ 3.5 ਐੱਮ.ਐੱਮ. ਜੈਕ ਅਤੇ ਸਪੀਕਰ ਨਾਲ ਲੈਸ ਹੋਵੇਗਾ। ਸੈਮਸੰਗ ਦੀ ਏ ਸੀਰੀਜ਼ ਦੇ ਬਾਕੀ ਡਿਵਾਈਸਜ ਤੋਂ ਇਲਾਵਾ ਗਲੈਕਸੀ ਏ50 ਮਾਰਕੀਟ 'ਚ ਸਭ ਤੋਂ ਜ਼ਿਆਦਾ ਮਸ਼ਹੂਰ ਡਿਵਾਈਸ ਸਾਬਤ ਹੋਇਆ ਸੀ। ਹੁਣ ਤਕ ਸਾਹਮਣੇ ਨਹੀਂ ਆਇਆ ਹੈ ਕਿ ਇਸ ਸਮਾਰਟਫੋਨ 'ਚ ਸੈਮਸੰਗ ਨੇ ਕਿਹੜਾ ਪ੍ਰੋਸੈਸਰ ਇਸਤੇਮਾਲ ਕੀਤਾ ਹੈ। ਗਲੈਕਸੀ ਏ50 ਅਤੇ ਗਲੈਕਸੀ ਏ50ਐੱਸ 'ਚ ਸੈਮਸੰਗ ਦਾ ਖੁਦ ਦਾ Exynos 9610 ਅਤੇ Exynos 9611ਚਿਪਸੈੱਟ ਹੋ ਸਕਦਾ ਹੈ। ਅਜਿਹੇ 'ਚ ਸਮਾਰਟਫੋਨ ਨੂੰ ਬੂਸਟ ਦੇਣ ਲਈ ਨਵੇਂ Galaxy A51 'ਚ ਸੈਮਸੰਗ ਬਿਹਤਰ ਪ੍ਰੋਸੈਸਰ ਵੀ ਦੇ ਸਕਦਾ ਹੈ।


author

Karan Kumar

Content Editor

Related News