50MP ਕੈਮਰਾ ਤੇ 5000mAh ਦੀ ਬੈਟਰੀ ਵਾਲੇ ਸੈਮਸੰਗ ਦੇ ਦੋ ਨਵੇਂ 5ਜੀ ਫੋਨ ਭਾਰਤ ''ਚ ਲਾਂਚ, ਜਾਣੋ ਕੀਮਤ

03/12/2024 1:44:07 PM

ਗੈਜੇਟ ਡੈਸਕ- ਸੈਮਸੰਗ ਨੇ ਦੋ ਨਵੇਂ ਸਮਾਰਟਫੋਨ - Galaxy A55 5G ਅਤੇ Galaxy A35 5G ਲਾਂਚ ਕੀਤੇ ਹਨ। ਬ੍ਰਾਂਡ ਦੇ ਇਨ੍ਹਾਂ ਲੇਟੈਸਟ ਫੋਨਾਂ 'ਚ 6.6-ਇੰਚ ਦੀ AMOLED ਡਿਸਪਲੇ ਹੈ, ਜੋ 120Hz ਰਿਫਰੈਸ਼ ਰੇਟ ਸਪੋਰਟ ਨਾਲ ਆਉਂਦੀ ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਦੋਵੇਂ ਹੈਂਡਸੈੱਟ ਐਂਡਰਾਇਡ 14 ਦੇ ਨਾਲ ਲਾਂਚ ਕੀਤੇ ਗਏ ਹਨ। ਕੰਪਨੀ ਇਨ੍ਹਾਂ ਨੂੰ ਚਾਰ ਪੀੜ੍ਹੀਆਂ ਦੇ ਐਂਡਰਾਇਡ ਅਪਡੇਟ ਅਤੇ ਪੰਜ ਸਾਲਾਂ ਦੇ ਸਕਿਓਰਿਟੀ ਪੈਚ ਦੇਵੇਗੀ। ਆਓ ਜਾਣਦੇ ਹਾਂ ਇਨ੍ਹਾਂ ਫੋਨਾਂ ਦੀ ਕੀਮਤ ਅਤੇ ਖੂਬੀਆਂ।

ਕੀਮਤ

Samsung Galaxy A55 5G ਅਤੇ Galaxy A35 5G ਦੀਆਂ ਕੀਮਤਾਂ ਦਾ ਐਲਾਨ ਕੰਪਨੀ ਨੇ ਅਜੇ ਨਹੀਂ ਕੀਤਾ। ਕੰਪਨੀ ਇਨ੍ਹਾਂ ਫੋਨਾਂ ਦੀ ਕੀਮਤ ਬਾਰੇ 14 ਮਾਰਚ ਨੂੰ ਐਲਾਨ ਕਰੇਗੀ, ਜਦੋਂ ਇਹ ਵਿਕਰੀ ਲਈ ਉਪਲੱਬਧ ਹੋਣਗੇ। ਗਲੈਕਸੀ ਏ55 ਤਿੰਨ ਕਨਫੀਗ੍ਰੇਸ਼ਨ- 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ, 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ 'ਚ ਆਏਗਾ। 

ਇਹ ਹੈਂਡਸੈੱਟ ਸ਼ਾਨਦਾਰ ਆਈਸਬਲੂ ਅਤੇ ਸ਼ਾਨਦਾਰ ਨੇਵੀ ਸ਼ੇਡ ਵਿੱਚ ਆਵੇਗਾ। ਜਦੋਂ ਕਿ Galaxy A35 ਵੀ ਤਿੰਨ ਕਨਫੀਗ੍ਰੇਸ਼ਨ - 6 ਜੀ.ਬੀ. ਰੈਮ + 128 ਜੀ.ਬੀ. ਸਟੋਰੇਜ, 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਿੱਚ ਆਉਂਦਾ ਹੈ। ਇਹ ਫੋਨ ਤਿੰਨ ਰੰਗਾਂ- ਬਲੂ, ਨੇਵੀ ਅਤੇ ਲਿਲੈਕ ਵਿੱਚ ਉਪਲੱਬਧ ਹੋਵੇਗਾ।

ਫੀਚਰਜ਼

ਦੋਵੇਂ ਸਮਾਰਟਫੋਨ ਐਂਡਰਾਇਡ 14 'ਤੇ ਆਧਾਰਿਤ One UI 6.1 'ਤੇ ਕੰਮ ਕਰਦੇ ਹਨ। ਇਹ ਸਮਾਰਟਫੋਨ 6.6- ਇੰਚ ਫੁੱਲ HD+ ਸੁਪਰ AMOLED ਡਿਸਪਲੇਅ ਨਾਲ ਆਉਂਦੇ ਹਨ। ਸਕਰੀਨ ਦੀ ਸੁਰੱਖਿਆ ਲਈ ਗੋਰਿਲਾ ਗਲਾਸ ਵਿਕਟਸ+ ਦੀ ਵਰਤੋਂ ਕੀਤੀ ਗਈ ਹੈ। ਦੋਵੇਂ ਫੋਨ ਆਕਟਾ ਕੋਰ ਪ੍ਰੋਸੈਸਰ 'ਤੇ ਕੰਮ ਕਰਦੇ ਹਨ। 

ਹਾਲਾਂਕਿ ਕੰਪਨੀ ਨੇ ਪ੍ਰੋਸੈਸਰ ਦੀ ਡਿਟੇਲ ਸ਼ੇਅਰ ਨਹੀਂ ਕੀਤੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਏ55 'ਚ Exynos 1480 ਪ੍ਰੋਸੈਸਰ ਅਤੇ A35 'ਚ Exynos 1380 ਪ੍ਰੋਸੈਸਰ ਮਿਲ ਸਕਦਾ ਹੈ। Galaxy A55 5G ਵਿੱਚ ਇੱਕ 50MP + 12MP + 2MP ਟ੍ਰਿਪਲ ਰੀਅਰ ਕੈਮਰਾ ਅਤੇ 32MP ਸੈਲਫੀ ਕੈਮਰਾ ਹੈ। ਜਦੋਂ ਕਿ Galaxy A35 5G ਵਿੱਚ 50MP + 8MP + 5MP ਟ੍ਰਿਪਲ ਰੀਅਰ ਕੈਮਰਾ ਅਤੇ 13MP ਸੈਲਫੀ ਕੈਮਰਾ ਮਿਲਦਾ ਹੈ।

ਇਸ ਵਿੱਚ 256GB ਤੱਕ ਸਟੋਰੇਜ ਵਿਕਲਪ ਹੈ। ਸਟੋਰੇਜ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ, 5000mAh ਦੀ ਬੈਟਰੀ ਅਤੇ 25W ਚਾਰਜਿੰਗ ਉਪਲਬਧ ਹੋਵੇਗੀ। ਇਨ੍ਹਾਂ 'ਚ 5ਜੀ, ਵਾਈ-ਫਾਈ, ਬਲੂਟੁੱਥ, GPS ਅਤੇ ਟਾਈਪ-ਸੀ ਚਾਰਜਿੰਗ ਪੋਰਟ ਵਰਗੇ ਫੀਚਰਸ ਮੌਜੂਦ ਹਨ।


Rakesh

Content Editor

Related News