ਸੈਮਸੰਗ ਨੇ ਲਾਂਚ ਕੀਤਾ Galaxy A ਸੀਰੀਜ਼ ਦਾ ਨਵਾਂ ਤੇ ਸਸਤਾ ਫੋਨ

03/16/2023 5:55:19 PM

ਗੈਜੇਟ ਡੈਸਕ- ਸੈਮਸੰਗ ਨੇ ਆਪਣੇ ਨਵੇਂ ਫੋਨ Galaxy A14 4G ਨੂੰ ਮਲੇਸ਼ੀਆ 'ਚ ਲਾਂਚ ਕਰ ਦਿੱਤਾ ਹੈ। ਫੋਨ ਆਕਟਾਕੋਰ ਪ੍ਰੋਸੈਸਰ ਨਾਲ ਲੈਸ ਹੈ, ਹਾਲਾਂਕਿ ਪ੍ਰੋਸੈਸਰ ਦੇ ਮਾਡਲ ਬਾਰੇ ਜਾਣਕਾਰੀ ਉਪਲੱਬਧ ਨਹੀਂ ਹੈ। Galaxy A14 5G ਨੂੰ ਇਸੇ ਸਾਲ CES 2023 'ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਸਨੂੰ ਗਲੋਬਲੀ ਲਾਂਚ ਕੀਤਾ ਗਿਆ ਹੈ।

Samsung Galaxy A14 4G ਦੀ ਕੀਮਤ

ਫੋਨ ਨੂੰ ਮਲੇਸ਼ੀਆ 'ਚ ਕਾਲੇ, ਸਿਲਵਰ ਅਤੇ ਗੂੜੇ ਲਾਲ ਰੰਗ 'ਚ ਪੇਸ਼ ਕੀਤਾ ਗਿਆ ਹੈ। ਫੋਨ ਨੂੰ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ 'ਚ ਪੇਸ਼ ਕੀਤਾ ਗਿਆ ਹੈ ਜਿਸਦੀ ਕੀਮਤ 799 ਮਲੇਸ਼ੀਅਨ ਰਿੰਗਿਟ (ਕਰੀਬ 14,700 ਰੁਪਏ) ਹੈ ਅਤੇ ਫੋਨ ਨੂੰ ਸੈਮਸੰਗ ਮਲੇਸ਼ੀਆ ਦੀ ਸਾਈਟ 'ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ।

Samsung Galaxy A14 4G ਦੇ ਫੀਚਰਜ਼

Samsung Galaxy A14 4G 'ਚ ਡਿਊਲ ਨੈਨੋ ਸਿਮ ਦਾ ਸਪੋਰਟ ਹੈ। ਇਸਤੋਂ ਇਲਾਵਾ ਫੋਨ 'ਚ 6.6-ਇੰਚ ਦੀ PLS LCD ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ। ਫੋਨ 'ਚ ਆਕਟਾ ਕੋਰ ਪ੍ਰੋਸੈਸਰ ਹੈ, ਹਾਲਾਂਕਿ ਕੰਪਨੀ ਨੇ ਨਾਮ ਨਹੀਂ ਦੱਸਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਮੀਡੀਆਟੈੱਕ Helio G80 ਚਿੱਪ ਹੈ। ਫੋਨ 'ਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇ ਹੈ। ਇਸਤੋਂ ਇਲਾਵਾ ਇਸ ਵਿਚ ਐਂਡਰਾਇਡ 13 ਆਧਾਰਿਤ One UI 5.0 ਹੈ।

ਫੋਟੋਗ੍ਰਾਫੀ ਲਈ ਫੋਨ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ, ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਫੋਨ ਦੇ ਨਾਲ 13 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

ਸੈਮਸੰਗ ਦੇ ਇਸ ਫੋਨ 'ਚ ਕੁਨੈਕਟੀਵਿਟੀ ਲਈ Wi-Fi 802.11 a/b/g/n/ac, ਬਲੂਟੁੱਥ 5.1, GPS, NFC ਅਤੇ USB Type-C ਪੋਰਟ ਹੈ। Galaxy A14 4G ਦੇ ਨਾਲ ਫਿੰਗਰਪ੍ਰਿੰਟ ਸੈਂਸਰ ਅਤੇ 3.5mm ਦਾ ਹੈੱਡਫੋਨ ਜੈੱਕ ਅਤੇ ਟਾਈਪ-ਸੀ ਪੋਰਟ ਵੀ ਹੈ। ਫੋਨ 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 15 ਵਾਟ ਦੀ ਫਾਸਟ ਚਾਰਜਿੰਗ ਹੈ।


Rakesh

Content Editor

Related News