Samsung ਨੇ ਲਾਂਚ ਕੀਤਾ ਸਸਤਾ ਸਮਾਰਟਫੋਨ, ਮਿਲੇਗਾ 50MP ਦਾ ਡਿਊਲ ਕੈਮਰਾ

Wednesday, Sep 04, 2024 - 05:05 PM (IST)

ਗੈਜੇਟ ਡੈਸਕ- ਸੈਮਸੰਗ ਨੇ ਭਾਰਤੀ ਬਾਜ਼ਾਰ 'ਚ ਆਪਣੇ ਨਵੇਂ ਫੋਨ Samsung Galaxy A06 ਨੂੰ ਲਾਂਚ ਕਰ ਦਿੱਤਾ ਹੈ। Samsung Galaxy A06 ਦੇ ਨਾਲ ਮੀਡੀਆਟੈੱਕ Helio G85 ਪ੍ਰੋਸੈਸਰ ਦੇ ਨਾਲ 50 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 6.7 ਇੰਚ ਦੀ ਐੱਚ.ਡੀ. ਪਲੱਸ ਸਕਰੀਨ ਦਿੱਤੀ ਗਈ ਹੈ।

Samsung Galaxy A06 ਦੀ ਕੀਮਤ

Samsung Galaxy A06 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 9,999 ਰੁਪਏ ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,499 ਰੁਪਏ ਹੈ। ਫੋਨ ਨੂੰ ਬਲੈਕ, ਗੋਲਡ ਅਤੇ ਲਾਈਟ ਬਲਿਊ ਰੰਗ 'ਚ ਖਰੀਦਿਆ ਜਾ ਸਕੇਗਾ।

Samsung Galaxy A06 ਦੇ ਫੀਚਰਜ਼

Samsung Galaxy A06 'ਚ 6.7 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 720x1600 ਪਿਕਸਲ ਹੈ। ਫੋਨ 'ਚ ਮੀਡੀਆਟੈੱਕ Helio G85 ਪ੍ਰੋਸੈਸਰ ਦੇ ਨਾਲ 4 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਹੈ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀਬੀ ਤਕ ਵਧਾਇਆ ਜਾ ਸਕੇਗਾ। ਇਸ ਵਿਚ ਐਂਡਰਾਇਡ 14 ਆਧਾਰਿਤ One UI 6 ਮਿਲੇਗਾ।

ਫੋਨ 'ਚ 50 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। 

ਸੈਮਸੰਗ ਦੇ ਇਸ ਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਦੇ ਨਾਲ 25 ਵਾਟ ਦੀ ਵਾਇਰ ਫਾਸਟ ਚਾਰਜਿੰਗ ਹੈ। ਇਸ ਵਿਚ ਡਿਊਲ 4G, Wi-Fi, ਬਲੂਟੁੱਥ 5.3, GPS, 3.5mm ਆਡੀਓ ਜੈੱਕ ਅਤੇ USB Type-C ਪੋਰਟ ਹੈ। ਫੋਨ 'ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਸੈਮਸੰਗ ਦਾ ਇਹ ਫੋਨ ਸਸਤਾ ਹੈ ਪਰ ਸਮੱਸਿਆ ਇਹ ਹੈ ਕਿ ਇਸ ਵਿਚ 5ਜੀ ਕੁਨੈਕਟੀਵਿਟੀ ਨਹੀਂ ਹੈ, ਜਦੋਂਕਿ ਸਾਰਿਆਂ ਨੂੰ ਅੱਜ 5ਜੀ ਦੀ ਹੀ ਲੋੜ ਹੈ।


Rakesh

Content Editor

Related News