6,000mAh ਦੀ ਬੈਟਰੀ ਨਾਲ ਆ ਸਕਦੈ Galaxy M30s ਸਮਾਰਟਫੋਨ

08/29/2019 10:41:01 AM

ਗੈਜੇਟ ਡੈਸਕ– ਸੈਸਮੰਗ ਗਲੈਕਸੀ ਐੱਮ30 ਕਾਫੀ ਪ੍ਰਸਿੱਧ ਹੋਇਆ ਹੈ। ਹੁਣ ਕੰਪਨੀ ਇਸ ਦਾ ਅਗਲਾ ਵਰਜ਼ਨ ਯਾਨੀ Galaxy M30s ਲਿਆਉਣ ਦੀ ਤਿਆਰੀ ਕਰ ਰਹੀ ਹੈ। ਭਾਰਤ ’ਚ ਗਲੈਕਸੀ ਏ ਅਤੇ ਗਲੈਕਸੀ ਐੱਮ ਸੀਰੀਜ਼ ਨੇ ਕੰਪਨੀ ਨੂੰ ਇਕ ਵਾਰ ਫਿਰ ਤੋਂ ਮਿਡ ਰੇਂਜ ਸਮਾਰਟਫੋਨ ਦੀ ਰੇਸ ’ਚ ਲਿਆ ਦਿੱਤਾ ਹੈ ਜਿਥੇ ਉਹ ਸ਼ਾਓਮੀ ਦੀ ਵਜ੍ਹਾ ਨਾਲ ਕਾਫੀ ਪਿਛੜ ਗਈ ਸੀ। 

ਚੰਗੀ ਗੱਲ ਇਹ ਹੈ ਕਿ ਕੰਪਨੀ ਨੇ Galaxy M30s ਨੂੰ ਬੈਟਰੀ ਦੇ ਲਿਹਾਜ ਨਾਲ ਬਿਹਤਰ ਬਣਾਇਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਕ ਨਵੇਂ ਲੀਕ ਨਾਲ ਖੁਲਾਸਾ ਹੋਇਆ ਹੈ ਕਿ ਕੰਪਨੀ ਇਸ ਸਮਾਰਟਫੋਨ ’ਚ 6,000mAh ਦੀ ਬੈਟਰੀ ਦੇਵੇਗੀ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਵੱਡੀ ਬੈਟਰੀ ਵਾਲਾ ਸਮਾਰਟਫੋਨ ਗਲੈਕਸੀ ਏ ਸੀਰੀਜ਼ ਦਾ ਹੋਵੇਗਾ। 

ਜ਼ਿਕਰਯੋਗ ਹੈ ਕਿ ਸੈਮਸੰਗ ਨੇ ਭਾਰਤ ’ਚ ਗਲੈਕਸੀ ਐੱਮ ਸੀਰੀਜ਼ ਦੇ ਲਗਭਗ 20 ਲੱਖ ਯੂਨਿਟਸ ਵੇਚੇ ਹਨ। ਗਲੈਕਸੀ ਐੱਮ10 ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ ਈ-ਕਾਮਰਸ ਵੈੱਬਸਾਈਟ ’ਤੇ ਲਗਭਗ 8000 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਮਿਲਦਾ ਹੈ। ਰਿਪੋਰਟ ਮੁਤਾਬਕ, ਸੈਮਸੰਗ ਗਲੈਕਸੀ ਐੱਮ10ਐੱਸ ’ਚ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਜਾਵੇਗੀ ਅਤੇ ਪਹਿਲਾਂ ਨਾਲੋਂ ਬਿਹਤਰ ਕੈਮਰਾ ਹੋਵੇਗਾ। ਇਸ ਸਮਾਰਟਫੋਨ ਦੀ ਡਿਸਪਲੇਅ ਕਾਫੀ ਇੰਪ੍ਰੈਸਿਵ ਹੈ ਅਤੇ ਇਸ ਵਾਰ ਕੰਪਨੀ ਇਸ ਵਿਚ ਸੁਧਾਰ ਕਰ ਸਕਦੀ ਹੈ। 


Related News