ਦੁਸਹਿਰਾ ਦੇਖ ਕੇ ਆ ਰਹੇ ਪਰਿਵਾਰ ਨੂੰ ਕਾਲ ਨੇ ਪਾਇਆ ਘੇਰਾ, ਪਤੀ ਦੀ ਦਰਦਨਾਕ ਮੌਤ
Saturday, Oct 04, 2025 - 11:08 AM (IST)

ਬਟਾਲਾ/ ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ)-ਪਿੰਡ ਕੋਟ ਖਾਨ ਮੁਹੰਮਦ ਤੋਂ ਦੁਸਹਿਰਾ ਦੇਖ ਕੇ ਆ ਰਹੇ ਪਰਿਵਾਰ ਲਈ ਇਕ ਕੰਬਾਈਨ ਉਦੋਂ ਕਾਲ ਬਣ ਗਈ ਜਦੋਂ ਇਕ ਮੋਟਰਸਾਈਕਲ ਸਵਾਰ ਪਰਿਵਾਰ ਦੀ ਕੰਬਾਈਨ ਨਾਲ ਹੋਈ ਜ਼ਬਰਦਸਤ ਟੱਕਰ ਕਾਰਨ ਮੋਟਰਸਾਈਕਲ ਚਾਲਕ ਵਿਪਨ ਕੁਮਾਰ ਪੁੱਤਰ ਗਿਰਧਾਰੀ ਲਾਲ ਉਮਰ 35 ਸਾਲ ਵਾਸੀ ਪਿੰਡ ਬੰਲੋਗ ਥਾਣਾ ਕਾਹਨੂੰਵਾਨ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਤੇ ਬੱਚੀ ਗੰਭੀਰ ਜ਼ਖਮੀ ਹੋ ਗਈਆਂ ।
ਇਹ ਵੀ ਪੜ੍ਹੋ-ਪੰਜਾਬ 'ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ ’ਚ ਫਿਰ ਛੱਡਿਆ ਪਾਣੀ, ਲੋਕਾਂ ਨੂੰ ਉੱਚੀਆਂ ਥਾਂਵਾਂ ’ਤੇ ਜਾਣ ਦੀ ਅਪੀਲ
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਵਿਪਨ ਕੁਮਾਰ ਦੇ ਭਰਾ ਜੋਧਵੀਰ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਵਿਪਨ ਕੁਮਾਰ ਆਪਣੀ ਪਤਨੀ ਅਤੇ ਛੋਟੀ ਬੱਚੀ ਦੇ ਨਾਲ ਪਿੰਡ ਕੋਟ ਖਾਨ ਮੁਹੰਮਦ ਤੋਂ ਦੁਸਹਿਰਾ ਦੇਖ ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ। ਜਦ ਉਹ ਪਿੰਡ ਨਾਨੋਵਾਲ ਜੀਂਦੜ ਦੇ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਕੰਬਾਈਨ ਚਾਲਕ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ । ਇਸ ਹਾਦਸੇ ਦੌਰਾਨ ਉਨ੍ਹਾਂ ਦੇ ਭਰਾ ਵਿਪਨ ਕੁਮਾਰ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਤਨੀ ਅਤੇ ਬੱਚੀ ਗੰਭੀਰ ਰੂਪ ਵਿਚ ਜ਼ਖਮੀ ਜੇਰੇ ਇਲਾਜ ਹਸਪਤਾਲ ਦਾਖਲ ਹਨ।
ਇਹ ਵੀ ਪੜ੍ਹੋ- CM ਮਾਨ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਐਲਾਨਿਆ 'ਆਪ' ਦਾ ਉਮੀਦਵਾਰ
ਇਸ ਮੌਕੇ ਮ੍ਰਿਤਕ ਵਿਪਨ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਕੰਬਾਈਨ ਚਾਲਕ ਨੇ ਕਥਿਤ ਤੌਰ ’ਤੇ ਸ਼ਰਾਬੀ ਹਾਲਤ ਦੇ ’ਚ ਸੀ ਅਤੇ ਕੰਬਾਈਨ ਦੇ ਅੱਗੇ ਕਟਰ ਵੀ ਲੱਗਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਜਦੋਂ ਪੁਲਸ ਨੂੰ ਇਤਲਾਹ ਦਿੱਤੀ ਤਾਂ ਥਾਣਾ ਭੈਣੀ ਮੀਆਂ ਖਾਨ ਦੀ ਪੁਲਸ ਵੱਲੋਂ ਹਾਦਸਾ ਸਥਾਨ ’ਤੇ ਜੋ ਕੰਬਾਈਨ ਸੀ ਉਸ ਦੀ ਥਾਂ ਹੋਰ ਕੰਬਾਈਨ ਕਬਜ਼ੇ ਦੇ ਵਿਚ ਲੈ ਲਈ ਗਈ। ਉਨ੍ਹਾਂ ਕਿਹਾ ਕਿ ਪੁਲਸ ਥਾਣੇ ਲਿਆਂਦੀ ਗਈ ਕੰਬਾਈਨ ਦੇ ਨਾਲ ਵਿਪਨ ਕੁਮਾਰ ਦਾ ਹਾਦਸਾ ਨਹੀਂ ਹੋਇਆ। ਹਾਦਸਾ ਕਿਸੇ ਹੋਰ ਕੰਬਾਈਨ ਦੇ ਨਾਲ ਹੋਇਆ ਹੈ। ਉੱਥੇ ਹੀ ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਸੂਬੇ ਭਰ ਦੇ ਪੁਲਸ ਅਧਿਕਾਰੀਆਂ ਨਾਲ ਪੰਜਾਬ DGP ਦੀ ਖਾਸ ਮੀਟਿੰਗ, ਵੱਡਾ ਐਕਸ਼ਨ ਪਲਾਨ ਤਿਆਰ
ਇਸ ਸਬੰਧੀ ਜਦੋਂ ਥਾਣਾ ਮੁਖੀ ਭੈਣੀ ਮੀਆਂ ਖਾਂ ਸਬ ਇੰਸਪੈਕਟਰ ਦੀਪਿਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਿਹੜੀ ਕੰਬਾਈਨ ਹਾਦਸਾ ਸਥਾਨ ’ਤੇ ਸੀ ਉਸੇ ਹੀ ਕੰਬਾਈਨ ਨੂੰ ਇਸ ਮਾਮਲੇ ’ਚ ਨਾਮਜਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਾਲ ਦੀ ਘੜੀ ਉਹ ਕੰਬਾਈਨ ਬਰੇਕਡਾਊਨ ਚੱਲ ਰਹੀ ਹੈ। ਪੁਲਸ ਵੱਲੋਂ ਉਨ੍ਹਾਂ ਦੀ ਦੂਸਰੀ ਕੰਬਾਈਨ ਨੂੰ ਕਬਜ਼ੇ ਵਿਚ ਲਿਆ ਹੈ ਮ੍ਰਿਤਕ ਵਿਪਨ ਕੁਮਾਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਤਰਨਤਾਰਨ ਦੌਰੇ 'ਤੇ ਆਏ CM ਭਗਵੰਤ ਮਾਨ, ਕੀਤੇ ਵੱਡੇ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8