ਗੁਰਮੁਖੀ ਐਕਸਪ੍ਰੈੱਸ ਦੇ ਪਟਨਾ ਸਾਹਿਬ ਸਟੇਸ਼ਨ ''ਤੇ ਠਹਿਰਾਓ ਨਾਲ ਸੰਗਤ ''ਚ ਖੁਸ਼ੀ ਦੀ ਲਹਿਰ

Saturday, Oct 04, 2025 - 07:30 AM (IST)

ਗੁਰਮੁਖੀ ਐਕਸਪ੍ਰੈੱਸ ਦੇ ਪਟਨਾ ਸਾਹਿਬ ਸਟੇਸ਼ਨ ''ਤੇ ਠਹਿਰਾਓ ਨਾਲ ਸੰਗਤ ''ਚ ਖੁਸ਼ੀ ਦੀ ਲਹਿਰ

ਅੰਮ੍ਰਿਤਸਰ (ਸਰਬਜੀਤ) : ਸ੍ਰੀ ਆਨੰਦਪੁਰ ਸਾਹਿਬ ਦੇ ਨੰਗਲ ਤੋਂ ਚੱਲ ਕੇ ਕੋਲਕਾਤਾ ਜਾਣ ਵਾਲੀ 12325 ਗੁਰਮੁਖੀ ਐਕਸਪ੍ਰੈੱਸ ਦਾ ਪਟਨਾ ਸਾਹਿਬ ਸਟੇਸ਼ਨ 'ਤੇ ਠਹਿਰਾਓ ਹੋਣ ਨਾਲ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ ਰੇਲ ਮੰਤਰਾਲੇ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਟ੍ਰੇਨ ਦੇ ਪਟਨਾ ਸਾਹਿਬ ਸਟੇਸ਼ਨ 'ਤੇ ਪਹੁੰਚਣ 'ਤੇ ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਉਪ-ਪ੍ਰਧਾਨ ਗੁਰਵਿੰਦਰ ਸਿੰਘ, ਸਥਾਨਕ ਵਿਧਾਇਕ ਨੰਦਕਿਸ਼ੋਰ ਯਾਦਵ ਸਮੇਤ ਹੋਰ ਸਨਮਾਨਿਤ ਹਸਤੀਆਂ ਪਟਨਾ ਸਾਹਿਬ ਸਟੇਸ਼ਨ 'ਤੇ ਮੌਜੂਦ ਸਨ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਆਈ ਸੰਗਤ ਦਾ ਤਹਿ ਦਿਲੋਂ ਸਵਾਗਤ ਕੀਤਾ। ਇਸ ਤੋਂ ਬਾਅਦ ਝੰਡੀ ਦਿਖਾ ਕੇ ਟ੍ਰੇਨ ਨੂੰ ਅੱਗੇ ਕੋਲਕਾਤਾ ਲਈ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ! ਸੁਖਬੀਰ ਬਾਦਲ ਨੇ ਵੱਡੇ ਆਗੂ ਨਾਲ ਕੀਤੀ ਬੰਦ ਕਮਰਾ ਮੀਟਿੰਗ

ਇਸ ਮੌਕੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨਾਲ ਮਿਲ ਕੇ ਉਨ੍ਹਾਂ ਨੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ ਸੀ। ਉਸੇ ਦੌਰਾਨ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਟ੍ਰੇਨ ਦਾ ਠਹਿਰਾਓ ਪਟਨਾ ਸਾਹਿਬ ਸਟੇਸ਼ਨ 'ਤੇ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜਦੋਂ ਟ੍ਰੇਨ ਕੋਲਕਾਤਾ ਤੋਂ ਨੰਗਲ ਵੱਲ ਜਾਵੇਗੀ, ਉਸ ਸਮੇਂ ਵੀ ਇਸਦਾ ਠਹਿਰਾਓ ਪਟਨਾ ਸਾਹਿਬ ਸਟੇਸ਼ਨ 'ਤੇ ਰਹੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਗਤ ਦੀ ਮੰਗ ਅਨੁਸਾਰ ਹੋਰ ਕਈ ਟ੍ਰੇਨਾਂ ਦਾ ਵੀ ਪਟਨਾ ਸਾਹਿਬ ਸਟੇਸ਼ਨ 'ਤੇ ਠਹਿਰਾਓ ਦਿੱਤਾ ਜਾਵੇਗਾ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਜਗਜੋਤ ਸਿੰਘ ਸੋਹੀ ਵੱਲੋਂ ਇਸ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਜਿਸਦਾ ਨਤੀਜਾ ਹੈ ਕਿ ਇਹ ਕੰਮ ਪੂਰਾ ਹੋ ਸਕਿਆ। ਇਸੇ ਤਰ੍ਹਾਂ ਸੰਗਤ ਦੀ ਸੁਵਿਧਾ ਲਈ ਹੋਰ ਕਈ ਕੰਮ ਵੀ ਜਲਦ ਕੀਤੇ ਜਾਣਗੇ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਕਰਮਚਾਰੀਆਂ ਨੂੰ ਦਿੱਤਾ ਖ਼ਾਸ ਤੋਹਫ਼ਾ, ਹੁਣ ਇਸ ਸੂਬਾ ਸਰਕਾਰ ਨੇ ਵਧਾਇਆ ਮਹਿੰਗਾਈ ਭੱਤਾ

ਇਸ ਮੌਕੇ ਦਾਨਾਪੁਰ ਦੇ ਡੀ. ਸੀ. ਐੱਮ. ਅਭਿਸ਼ੇਕ ਕੁਮਾਰ ਤਿਵਾਰੀ, ਪ੍ਰਬੰਧਕ ਕਮੇਟੀ, ਗੁਰਦੁਆਰਾ ਬਾਲਲੀਲਾ ਮੈਨੀ ਸੰਗਤ ਦੇ ਸਥਾਨਕ ਮੁਖੀ ਬਾਬਾ ਗੁਰਵਿੰਦਰ ਸਿੰਘ, ਸਟੇਸ਼ਨ ਮਾਸਟਰ ਉਪੇਂਦਰ ਕੁਮਾਰ, ਹੈੱਡਕੁਆਰਟਰ ਦੇ ਰਿਜ਼ਰਵੇਸ਼ਨ ਪਰਵੇਖਕ ਅਤੁਲ ਕੁਮਾਰ, ਸੀ.ਟੀ.ਆਈ., ਰਿਜ਼ਰਵੇਸ਼ਨ ਪਰਵੇਖਕ ਨਿਤਿਨ ਵਿਆਸ, ਕਥਾਵਾਚਕ ਸਤਨਾਮ ਸਿੰਘ, ਅਧਿਕਸ਼ਕ ਦਲਜੀਤ ਸਿੰਘ, ਮੈਨੇਜਰ ਦਲੀਪ ਸਿੰਘ ਪਟੇਲ, ਪ੍ਰੇਮ ਸਿੰਘ, ਸੇਵਾਦਾਰ ਕਲਿਆਣ ਕਮੇਟੀ ਦੇ ਪ੍ਰਧਾਨ ਤੇਜੇੰਦਰ ਸਿੰਘ ਬੰਟੀ, ਸਮਾਜ ਸੇਵੀ ਰਾਜੇਸ਼ ਸ਼ੁਕਲਾ ਟਿੱਲੂ, ਏਬਰਾਰ ਅਹਿਮਦ ਰਜ਼ਾ, ਡਾ. ਵਿਨੋਦ ਅਵਸਥੀ, ਜਗਜੀਤ ਸਿੰਘ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News