ਸੈਮਸੰਗ ਨੇ 5ਜੀ ਸੁਪੋਰਟ ਨਾਲ ਲਾਂਚ ਕੀਤਾ Exynos 1080 ਪ੍ਰੋਸੈਸਰ, ਜਾਣੋ ਖੂਬੀਆਂ

Friday, Nov 13, 2020 - 06:25 PM (IST)

ਸੈਮਸੰਗ ਨੇ 5ਜੀ ਸੁਪੋਰਟ ਨਾਲ ਲਾਂਚ ਕੀਤਾ Exynos 1080 ਪ੍ਰੋਸੈਸਰ, ਜਾਣੋ ਖੂਬੀਆਂ

ਗੈਜੇਟ ਡੈਸਕ– ਸੈਮਸੰਗ Exynos 1080 ਮੋਬਾਇਲ ਪ੍ਰੋਸੈਸਰ ਨੂੰ 5nm EUV ਪ੍ਰੋਸੈਸਰ-ਬੈਸਡ ਚਿਪ ਦੇ ਰੂਪ ’ਚ ਪੇਸ਼ ਕੀਤਾ ਹੈ, ਜੋ ਕਿ 5ਜੀ ਸੁਪੋਰਟ ਨਾਲ ਆਉਂਦੀ ਹੈ। ਇਹ 4+3+1 ਕੋਰ ਕੰਫੀਗ੍ਰੇਸ਼ਨ ਦੇ ਨਾਲ ਆਕਟਾ ਕੋਰ ਪ੍ਰੋਸੈਸਰ ਹੈ ਅਤੇ ਇਹ ਹਾਈ-ਰਿਫ੍ਰੈਸ਼ ਰੇਟ ਡਿਸਪਲੇਅ ਨੂੰ ਸੁਪੋਰਟ ਕਰਦਾ ਹੈ। ਐਕਸੀਨੋਸ 1080 ਪ੍ਰੋਸੈਸਰ 200 ਮੈਗਾਪਿਕਸਲ ਕੈਮਰਾ ਸੈਂਸਰ ਤਕ ਨੂੰ ਸੁਪੋਰਟ ਕਰਦਾ ਹੈ। ਹਾਲਾਂਕਿ, ਫਿਲਹਾਲ ਇਹ ਸਾਫ ਨਹੀਂ ਹੈ ਕਿ ਫੋਨ ਨੂੰ ਇਸ ਨਵੇਂ ਪ੍ਰੋਸੈਸਰ ਨਾਲ ਪੇਸ਼ ਕੀਤਾ ਜਾਵੇਗਾ। 5 ਐੱਨ.ਐੱਮ. ਆਧਾਰਿਤ ਪ੍ਰੋਸੈਸਰ ਹੋਣ ਦੇ ਨਾਤੇ, ਇਹ ਐਪਲ ਦੇ ਏ14 ਅਤੇ ਹੁਵਾਵੇਈ ਦੇ ਕਿਰਿਨ 9000 ਵਰਗੇ ਪ੍ਰੋਸੈਸਰ ’ਚ ਸ਼ਾਮਲ ਹੋ ਜਾਂਦਾ ਹੈ ਪਰ ਇਹ ਮਿਡ-ਰੇਂਜ ਪ੍ਰੋਸੈਸਰ ਹੈ। 

Samsung Exynos 1080 ਦੇ ਫੀਚਰਜ਼
ਸੈਮਸੰਗ ਦੇ ਆਕਟਾ-ਕੋਰ Exynos 1080 ਪ੍ਰੋਸੈਸਰ 4+3+1 ਕੋਰ ਕੰਫੀਗ੍ਰੇਸ਼ਨ ਨੂੰ ਫਾਲੋ ਕਰਦਾ ਹੈ ਜਿਸ ਵਿਚ ਚਾਰ ਕੋਰਟੈਕਸ ਏ55 ਕੋਰ, ਜਿਸ ਦੀ ਕਲਾਕ ਸਪੀਡ 2.0 ਗੀਗਾਹਰਟਜ਼ ਹੈ, ਤਿੰਨ ਕੋਰਟੈਕਸ-ਏ78 ਕੋਰ ਜਿਸ ਦੀ ਕਲਾਕ ਸਪੀਡ 2.6 ਗੀਗਾਹਰਟਜ਼ ਹੈ ਅਤੇ ਇਕ ਕੋਰਟੈਕਸ-ਏ78 ਕੋਰ ਜਿਸ ਦੀ ਕਲਾਕ ਸਪੀਡ 2.8 ਗੀਗਾਹਰਟਜ਼ ਹੈ। ਇਸ ਪ੍ਰੋਸੈਸਰ ’ਚ ਗ੍ਰਾਫਿਕਸ ਹੈਂਡਲ ਕਰਨ ਲਈ Mali-G78 MP10 GPU ਵੀ ਸ਼ਾਮਲ ਹੈ। 

ਇਸ ਪ੍ਰੋਸੈਸਰ ’ਚ ਆਨਬੋਰਡ ਨਿਊਰਲ ਪਰੋਸੈਸਿੰਗ ਯੂਨਿਟ (NPU) ਅਤੇ ਡਿਜੀਟਲ ਸਿੰਗਲ ਪ੍ਰੋਸੈਸਰ (DSP) ਸ਼ਾਮਲ ਹੈ, ਜੋ ਕਿ ਐਕਸੀਨੋਸ 1080 ਨੂੰ ਪ੍ਰਤੀ ਸਕਿੰਟ 5.7 ਟ੍ਰਿਲੀਅਲ ਆਪਰੇਸ਼ਨ ਚਲਾਉਣ ਦੀ ਮਨਜ਼ੂਰੀ ਦਿੰਦਾ ਹੈ। ਇਸ ਤੋਂ ਇਲਾਵਾ ਇਸ ਦੇ ਨਾਲ ਤੇਜ਼ ਅਤੇ ਜ਼ਿਆਦਾ ਸੁਰੱਖਿਅਤ ਆਨ-ਡਿਵਾਈਸ ਏ.ਆਈ. ਸੁਪੋਰਟ ਵੀ ਆਉਂਦੀ ਹੈ। 

ਕੁਨੈਕਟੀਵਿਟੀ ਲਈ ਐਕਸੀਨੋਸ 1080 ’ਚ 5G NR Sub-6GHz, 5G NR mmWave, ਐੱਲ.ਟੀ.ਈ., ਵਾਈ-ਫਾਈ (802.11ax), ਬਲੂਟੂਥ 5.2 ਅਤੇ ਐੱਫ.ਐੱਮ. ਰੇਡੀਓ ਸੁਪੋਰਟ ਮੌਜੂਦ ਹੈ। ਇਸ ਤੋਂ ਇਲਾਵਾ ਇਸ ਵਿਚ ਸਟੈਂਡਰਡ ਜੀ.ਪੀ.ਐੱਸ., ਗਲੋਨਾਸ, BeiDou ਅਤੇ ਗੈਲੀਲੀਓ ਸੁਪੋਰਟ ਆਦਿ ਮਿਲਦੇ ਹਨ। ਮੈਮਰੀ ਅਤੇ ਸਟੋਰੇਜ ਦੀ ਗੱਲ ਕਰੀਏ ਤਾਂ Exynos 1080 ’ਚ LPDDR5 ਅਤੇ LPDDR4x ਰੈਮ ਦੇ ਨਾਲ-ਨਾਲ UFS 3.1 ਸਟੋਰੇਜ ਸੁਪੋਰਟ ਮਿਲਦਾ ਹੈ। 


author

Rakesh

Content Editor

Related News