ਸੈਮਸੰਗ ਨੇ ਆਪਣੇ ਇਨ੍ਹਾਂ ਸਮਾਰਟਫੋਨਸ ਦੀ ਕੀਮਤ ''ਚ ਕੀਤੀ ਕਟੌਤੀ

02/21/2018 8:21:02 PM

ਜਲੰਧਰ—ਸੈਮਸੰਗ ਨੇ ਭਾਰਤ 'ਚ ਦੋ ਸਮਾਰਟਫੋਨ ਗਲੈਕਸੀ j2pro ਅਤੇ ਗਲੈਕਸੀ j2 (2017) ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਹੁਣ ਇਨ੍ਹਾਂ ਦੀ ਕੀਮਤ ਸਿਰਫ 7,690 ਰੁਪਏ ਅਤੇ 6,590 ਰੁਪਏ ਹੋ ਗਈ ਹੈ। ਬੁੱਧਵਾਰ ਤੋਂ ਹੀ ਗਾਹਕਾਂ ਨੂੰ ਕੀਮਤਾਂ 'ਚ ਕਟੌਤੀ ਫਾਇਦਾ ਮਿਲਣਾ ਸ਼ੁਰੂ ਹੋ ਜਾਵੇਗਾ। 
ਗਾਹਕ ਕਟੌਤੀ ਦਾ ਲਾਭ ਆਨਲਾਈਨ ਅਤੇ ਆਫਲਾਈਨ ਸਟੋਰਸ ਤੋਂ ਲੈ ਸਕਣਗੇ। ਫਿਲਹਾਲ ਗਲੈਕਸੀ ਜੇ2ਪ੍ਰੋ ਨੂੰ ਨਵੀਂ ਕੀਮਤ 'ਚ ਕੀਤੇ ਵੀ ਲਿਸਟ ਨਹੀਂ ਕੀਤਾ ਗਿਆ ਹੈ। ਉੱਥੇ ਗਲੈਕਸੀ ਜੇ2 (2017) ਨੂੰ ਐਮਾਜ਼ਾਨ 'ਤੇ ਨਵੀਂ ਕੀਮਤ 'ਚ ਲਿਸਟ ਕਰ ਦਿੱਤਾ ਗਿਆ ਹੈ। ਗਲੈਕਸੀ ਜੇ2 ਪ੍ਰੋ ਨੂੰ 2016 'ਚ ਜੁਲਾਈ ਦੇ ਮਹੀਨੇ 9,890 ਰੁਪਏ 'ਚ ਲਾਂਚ ਕੀਤਾ ਗਿਆ ਸੀ ਜਦਕਿ ਗਲੈਕਸੀ ਜੇ2 (2017) ਨੂੰ ਪਿਛਲੇ ਸਾਲ ਅਕਤੂਬਰ 'ਚ 7,390 ਰੁਪਏ 'ਚ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਗਿਆ ਸੀ।
ਜੇ2ਪ੍ਰੋ 'ਚ 5 ਇੰਚ ਸੁਪਰ ਏਮੇਲੋਡ ਡਿਸਪਲੇਅ ਵਾਲੇ ਇਸ ਸਮਾਰਟਫੋਨ 'ਚ 1.5gh੍ਰ ਕਵਾਡਕੋਰ ਪ੍ਰੋਸੈਸਰ ਅਤੇ 2 ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਦੀ ਇੰਟਰਨਲ ਸਟੋਰੇਜ 16 ਜੀ.ਬੀ. ਹੈ। ਜਦਕਿ ਗਲੈਕਸੀ ਜੇ2 (2017) 'ਚ 4.7 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਸੈਮਸੰਗ ਦਾ ਆਪਣਾ ਪ੍ਰੋਸੈਸਰ exynos ਲੱਗਿਆ ਹੈ ਜੋ ਕੁਆਡਕੋਰ ਹੈ ਅਤੇ ਇਸ 'ਚ 1 ਜੀ.ਬੀ. ਰੈਮ ਹੈ। ਇਸ ਦੀ ਇੰਟਰਨਲ ਸਟੋਰੇਜ 8 ਜੀ.ਬੀ. ਹੈ। ਫੋਟੋਗ੍ਰਾਫੀ ਲਈ ਇਸ 'ਚ 5 ਮੈਗਾਪਿਕਸਲ ਦਾ ਰਿਅਰ ਆਟੋਫੋਕਸ ਕੈਮਾਰ ਦਿੱਤਾ ਗਿਆ ਹੈ। ਸੈਲਫੀ ਲਈ ਇਸ 'ਚ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ 'ਚ ਯੂ.ਐੱਸ.ਬੀ., ਵਾਈ-ਫਾਈ, 4ਜੀ ਅਤੇ ਜੀ.ਪੀ.ਐੱਸ. ਵਰਗੇ ਸਟੈਂਡਰਡ ਫੀਚਰਸ ਦਿੱਤੇ ਗਏ ਹਨ।


Related News