ਪ੍ਰੀਮੀਅਮ ਸਮਾਰਟਫੋਨ ਮਾਰਕੀਟ ''ਚ ਛਾਇਆ ਸੈਮਸੰਗ, ਐਪਲ ਨੂੰ ਕੀਤਾ ਪਿੱਛੇ

04/29/2016 2:19:59 PM

ਜਲੰਧਰ :  ਸੈਮਸੰਗ ਦੁਆਰਾ ਲਾਂਚ ਕੀਤੇ ਗਲੈਕਸੀ ਐੱਸ7 ਨੂੰ ਕਾਫੀ ਚੰਗਾ ਰਿਸਪਾਂਸ ਮਿਲਿਆ ਹੈ ਅਤੇ ਕੰਪਨੀ ਨੇ ਪੁਰਾਣੇ ਲੋਕਪ੍ਰਿਅ ਹੈਂਡਸੈੱਟਸ ਦੀ ਕੀਮਤ ''ਚ ਵੀ ਕਮੀ ਕੀਤੀ ਹੈ। ਇਹੀ ਵਜ੍ਹਾ ਹੈ ਕਿ ਸੈਮਸੰਗ ਐਪਲ ਤੋਂ ਅੱਗੇ ਨਿਕਲ ਗਿਆ ਹੈ।  ਜੀ ਹਾਂ ਸੈਮਸੰਗ ਨੇ ਭਾਰਤੀ ਬਾਜ਼ਾਰ ''ਚ ਐਪਲ ਨੂੰ ਪਿੱਛੇ ਛੱਡਦੇ ਹੋਏ ਪ੍ਰੀਮੀਅਮ ਸਮਾਰਟਫੋਨਸ ਮਾਰਕੀਟ ''ਚ ਅੱਗੇ ਨਿਕਲ ਗਿਆ ਹੈ। ਜਨਵਰੀ ਤੋਂ ਮਾਰਚ ਦੀ ਤਿਮਾਹੀ ਤੱਕ ਸੈਮਸੰਗ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ''ਚ ਲੀਡਰ ਰਿਹਾ ਹੈ।

ਜੀ. ਐੱਫ. ਕੇ ਅਤੇ ਕਾਊਂਟਰ ਪੁਵਾਇੰਟ ਰਿਸਰਚ ਦੇ ਮੁਤਾਬਕ ਸੈਮਸੰਗ 30,000 ਰੂਪਏੇ ਤੱਕ ਦੇ ਸਮਾਰਟਫੋਨ ਸੈਗਮੈਂਟ ''ਚ ਐਪਲ ਤੋਂਂ ਅੱਗੇ ਨਿਕਲ ਗਿਆ ਹੈ। ਹਾਂਗ ਕਾਂਗ ਆਧਾਰਿਤ ਸ਼ਿਪਮੈਂਟ ਟਰੈਕਰ ਕਾਊਂਟਰ ਪੁਵਾਇੰਟ ਰਿਸਰਚ ਨੇ ਆਂਕੜੀਆਂ ਦੀ ਜਾਣਕਾਰੀ ਵੀ ਦਿੱਤੀ ਹੈ ਜਿਸ ''ਚ ਸੈਮਸੰਗ ਨੇ ਪਿੱਛਲੀ ਤਿਮਾਹੀ ਕੀਤੀ (35 ਫ਼ੀਸਦੀ) ਤੁਲਨਾ ''ਚ ਜਨਵਰੀ ਤੋਂ ਮਾਰਚ (62ਫ਼ੀਸਦੀ) ''ਚ ਚੰਗਾ ਸਕੋਰ ਕੀਤਾ ਹੈ। ਉਥੇ ਹੀ ਇਸ ਆਂਕੜੀਆਂ ''ਚ ਐਪਲ ਦਾ ਸ਼ੇਅਰ 55 ਫ਼ੀਸਦੀ ਤੋਂਂ ਡਿੱਗਦੇ ਹੋਏ 37 ਫ਼ੀਸਦੀ ਤੱਕ ਆਉਂਦੇ ਹੋਏ ਵਿਖਾਇਆ ਗਿਆ ਹੈ।


Related News