ਸੈਮਸੰਗ ਦੇ ਗਲੈਕਸੀ S9 ਅਤੇ S9 ਪਲੱਸ ਇਸ ਦੇਸ਼ ''ਚ ਸੇਲ ਲਈ ਹੋਏ ਉਪਲੱਬਧ

05/02/2018 1:01:51 PM

ਜਲੰਧਰ-ਦੱਖਣੀ ਕੋਰਿਆਈ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਦੇ ਗਲੈਕਸੀ ਐੱਸ 9 ਅਤੇ ਗਲੈਕਸੀ ਐੱਸ 9 ਪਲੱਸ ਬਾਰੇ ਗੱਲ ਕਰੀਏ ਤਾਂ ਸਾਲ 2018 'ਚ ਹੁਣ ਤੱਕ ਇਹ ਦੋਵੇਂ ਫੋਨਜ਼ ਕਾਫੀ ਮਸ਼ਹੂਰ ਹੋਏ ਹਨ। ਹੁਣ ਇਹ ਦੋਵੇ ਨਵੇਂ ਫੋਨਜ਼ ਸਟੋਰੇਜ ਵੇਰੀਐਂਟ ਦੇ ਨਾਲ ਯੂ. ਐੱਸ. (US) 'ਚ ਸੇਲ ਲਈ ਉਪਲੱਬਧ ਹੋ ਚੁੱਕੇ ਹਨ। ਸੈਮਸੰਗ ਨੇ 128 ਜੀ. ਬੀ. ਅਤੇ 256 ਜੀ. ਬੀ. ਇਨਬਿਲਟ ਸਟੋਰੇਜ ਮਾਡਲ ਨੂੰ ਸੇਲ ਲਈ ਕੰਪਨੀ ਦੀ ਆਫਿਸ਼ੀਅਲੀ ਸਾਈਟ 'ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। ਭਾਰਤ 'ਚ ਸੈਮਸੰਗ ਨੇ ਇਨ੍ਹਾਂ ਫੋਨਜ਼ ਨੂੰ 64 ਜੀ. ਬੀ. ਅਤੇ 256 ਜੀ. ਬੀ. ਸਟੋਰੇਜ ਵੇਰੀਐਂਟ ਨਾਲ ਪੇਸ਼ ਕੀਤਾ ਗਿਆ ਸੀ । ਕੁਝ ਸਮੇਂ ਬਾਅਦ ਕੰਪਨੀ ਨੇ 128 ਜੀ. ਬੀ. ਵਰਜਨ ਨੂੰ ਪੇਸ਼ ਕੀਤਾ ਸੀ। ਸੈਮਸੰਗ ਨੇ ਆਪਣੇ ਆਫੀਸ਼ਿਅਲੀ ਬਲਾਗ ਪੋਸਟ 'ਚ ਨਵੇਂ ਗਲੈਕਸੀ S9 ਅਤੇ  ਗਲੈਕਸੀ S9 ਪਲੱਸ ਵੇਰੀਐਂਟ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ।

 

 

ਕੀਮਤ-
ਜੇਕਰ ਗੱਲ ਕਰੀਏ ਸੈਮਸੰਗ ਗਲੈਕਸੀ ਐੱਸ9 ਸਮਾਰਟਫੋਨ ਦੇ 128 ਜੀ. ਬੀ. ਵੇਰੀਐਂਟ ਦੀ ਕੀਮਤ $769 (ਲਗਭਗ 51,300 ਰੁਪਏ) 256 ਜੀ. ਬੀ. ਮਾਡਲ $819 (ਲਗਭਗ 54,600 ਰੁਪਏ) ਇਸ ਤੋਂ ਇਲਾਵਾ ਗਲੈਕਸੀ ਐੱਸ9 ਪਲੱਸ ਸਮਾਰਟਫੋਨ ਦੇ 128 ਜੀ. ਬੀ. ਮਾਡਲ $889 (ਲਗਭਗ 59,300 ਰੁਪਏ) ਅਤੇ 256 ਜੀ. ਬੀ. ਵੇਰੀਐਂਟ $939 (ਲਗਭਗ 62,600 ਰੁਪਏ) ਹੈ। ਸਮਾਰਟਫੋਨਜ਼ ਨੂੰ ਲਾਈਲੈਕ ਪਰਪਲ , ਕੋਰਲ ਬਲੂ ਅਤੇ ਮਿਡਨਾਈਟ ਬਲੈਕ ਕਲਰ 'ਚ ਖਰੀਦਿਆਂ ਜਾ ਸਕਦਾ ਹੈ। ਇਸ ਨਾਲ ਕੰਪਨੀ ਗਿਅਰ ਆਈਕਾਨ ਐਕਸ 2018 (Gear Icon X 2018) ਈਅਰਬਡਜ਼ ਨੂੰ ਫ੍ਰੀ ਦੇ ਰਹੀਂ ਹੈ।

 

 

ਸੈਮਸੰਗ ਗਲੈਕਸੀ ਐੱਸ9 ਦੇ ਫੀਚਰਸ-
ਇਸ ਸਮਾਰਟਫੋਨ 'ਚ 5.8 ਇੰਚ QHD ਪਲੱਸ ਅਮੋਲਡ ਡਿਸਪਲੇਅ ਨਾਲ 1440X2960 ਪਿਕਸਲ ਰੈਜ਼ੋਲਿਊਸ਼ਨ ਅਤੇ 18.5:9 ਅਸਪੈਕਟ ਰੇਸ਼ੋ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।

 

ਕੈਮਰੇ ਲਈ 12 ਮੈਗਾਪਿਕਸਲ ਦਾ ਡਿਊਲ ਅਪਚਰ ਕੈਮਰਾ ਲੈੱਜ਼ ਐੱਫ/1.5 ਅਤੇ ਐੱਫ/2.4 ਨਾਲ ਦਿੱਤਾ ਹੈ। ਇਹ ਸੁਪਰ ਸਲੋਮੋਸ਼ਨ ਵੀਡੀਓ 960 ਐੱਫ. ਪੀ. ਐੱਸ. 'ਤੇ ਰਿਕਾਰਡ ਕਰਨ ਦੀ ਆਗਿਆ ਦਿੰਦਾ ਹੈ। ਕੈਮਰਾ ਆਪਣੇ ਆਪ ਮੋਸ਼ਨ ਅਤੇ ਸਲੋ ਮੋਸ਼ਨ ਇਫੈਕਟ ਨੂੰ ਡਿਟੈਕਟ ਕਰ ਸਕਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਅਪਚਰ ਐੱਫ/1.7 ਨਾਲ ਆਟੋ ਫੋਕਸ ਦਿੱਤਾ ਗਿਆ ਹੈ। ਸਮਾਰਟਫੋਨ 'ਚ ਪਾਵਰ ਬੈਕਅਪ ਲਈ 3,000 ਐੱਮ. ਏ. ਐੱਚ. ਬੈਟਰੀ ਫਾਸਟ ਚਾਰਜ਼ਿੰਗ ਅਤੇ ਵਾਇਰਲੈੱਸ ਚਾਰਜਿੰਗ ਫੀਚਰ ਦਿੱਤਾ ਗਿਆ ਹੈ।
 

 

ਸੈਮਸੰਗ ਗਲੈਕਸੀ ਐੱਸ9 ਪਲੱਸ ਸਮਾਰਟਫੋਨ ਦੇ ਫੀਚਰਸ-
ਸਮਾਰਟਫੋਨ 'ਚ 6.2 ਇੰਚ QHD ਪਲੱਸ ਅਮੋਲਡ ਡਿਸਪਲੇਅ ਨਾਲ 1440X2960 ਪਿਕਸਲ ਰੈਜ਼ੋਲਿਊਸ਼ਨ ਅਤੇ 18.5:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।

 

ਸਮਾਰਟਫੋਨ 'ਚ ਡਿਊਲ ਕੈਮਰਾ ਮੋਡੀਊਲ ਬੈਕ 'ਚ ਦਿੱਤਾ ਗਿਆ ਹੈ। ਇਸ 'ਚ 12 ਮੈਗਾਪਿਕਸਲ ਸੈਂਸਰ ਡਿਊਲ ਅਪਚਰ (ਰੇਂਜ /1.5 ਤੋਂ ਐੱਫ/2.4 ) ਅਤੇ ਵਾਈਡ ਐਂਗਲ ਲੈੱਜ਼ ਹੈ। ਦੂਜੇ ਪਾਸੇ 12 ਮੈਗਾਪਿਕਸਲ ਟੈਲੀਫੋਟੋ ਲੈੱਜ਼ ਅਪਚਰ ਐੱਫ/2.4 'ਤੇ ਕੰਮ ਕਰਦਾ ਹੈ। ਦੋਵੇ ਕੈਮਰੇ ਡੀ. ਐੱਸ. ਐੱਲ. ਆਰ. ਲਾਈਕ ਬੋਕੇਹ ਇਫੈਕਟ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 3500 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ, ਜੋ ਫਾਸਟ ਅਤੇ ਵਾਇਰਲੈੱਸ ਚਾਰਜਿੰਗ ਨਾਲ ਆਉਦਾ ਹੈ।


Related News